ਪੰਨਾ:Alochana Magazine November 1958.pdf/33

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਸਿਧ ਹੈ । ਇਹਨਾਂ ਦੇ ਕੁਝ ਪੰਜਾਬੀ ਗੀਤ ਭੀ ਪ੍ਰਾਪਤ ਹੁੰਦੇ ਹਨ । ‘ਰਤਨ ਗਿਆਨ ਨਾਉਂ ਦੀ ਇਕ ਪੁਸਤਕ ਇਹਨਾਂ ਨੇ ਲਿਖੀ ਸੀ, ਕਹਿਆ ਜਾਂਦਾ ਹੈ, ਇਸ ਵਿਚ ਮਛੰਦਰ ਨਾਥ ਅਤੇ ਗੋਰਖ ਨਾਥ ਵਿਚ ਹੋਈ ਗਲ ਬਾਤ ਨੂੰ ਕਾਵਿ ਵਿਚ ਰਚਿਆ ਹੈ । ਇਹ ਪੁਸਤਕ ‘ਚਸ਼ਮਾ-ਏ-ਨਰ ਪ੍ਰੈਸ ਅੰਮ੍ਰਿਤਸਰ ਤੋਂ ਲੀਥੋ ਵਿਚ ਈਸਵੀ ਸੰਨ ੧੯੦੦ ਵਿਚ ਪ੍ਰਕਾਸ਼ਿਤ ਹੋਈ ਸੀ । ਇਸੇ ਪੁਸਤਕ ਤੋਂ ਪਤਾ ਚਲਦਾ ਹੈ ਕਿ ਰਤਨ ਨਥ ਮਛੰਦਰ ਨਾਥ ਦੇ fਸ਼ਿਸ਼ ਸਨ । ਇਸ ਪੁਸਤਕ ਤੋਂ ਇਹ ਭੀ ਪਤਾ ਚਲਦਾ ਹੈ ਕਿ ਰਤਨ ਨਾਥ ਦੀ ਗੋਰਖ ਨਾਥ ਨਾਲ ਪਹਿਲੀ ਮੁਲਾਕਾਤ ਗੋਦਾਵਰੀ ਦੇ ਕਿਨਾਰ ਤੇ ਤਿਅੰਬਕੇ ਸ਼ਵਰ ਤੇ ਹੋਈ ਸੀ । ਕੁਝ ਵਿਦਵਾਨਾਂ ਦਾ ਮਤ ਇਹ ਭੀ ਹੈ ਕਿ “ਰਤਨ ਗਿਆਨ ਪੁਸਤਕ ਦੇ ਲੇਖਕ ਬ੍ਰਹਮ ਦਾਸ ਜੀ ਸਨ । ਪਰ ਇਸ ਦਾ ਤਰਕਪੂਰਣ ਨਿਰਣੇ ਕਿਸੇ ਭੀ ਵਿਦਵਾਨ ਨੇ ਨਹੀਂ ਕੀਤਾ। ਅਸੀਂ ਭੀ ਕੋਈ ਨਿਸ਼ਚਿਤ ਮਤ ਨਹੀਂ ਦੇ ਸਕਦੇ ਕਿਉਂਕਿ ਉਪਰੋਕਤ ਪੁਸਤਕ ਲੇਖਕ ਨੂੰ ਕਿਤੋਂ ਭੀ ਪਾਪਤ ਨਹੀਂ ਹੋ ਸਕੀ । ਇਸੇ ਕਰਕੇ ਇਸ ਵਿਸ਼ੇ ਨੂੰ ਇਥੇ ਹੀ ਛਡਣਾ ਪੈ ਰਹਿਆ ਹੈ । ਪਰ ਡਾ: ਸੀ ਪੀਤਾਂਬਰ ਦੱਤ ਬੜਥਵਾਲ ਦੀ ਪੁਸਤਕ “ਗੋਰਖ ਬਾਨੀ) ਵਿਚ ਗੋਰਖ ਦੇ ਨਾਉਂ ਨਾਲ ਦਿਤੀ ਗਈ ਇਕ ਸ਼ਬਦੀ ਪ੍ਰਾਪਤ ਹੁੰਦੀ ਹੈ ਜੋ “ਰਤਨ ਨਾਥ ਦੀ ਹੀ ਹੈ ।* ਰੂਪਾ ਮਹੰਮਦ ਸੋਨਾ ਖ਼ੁਦਾਈ, ਦੁਹੂਂ ਬਚਿ ਦੁਨੀਆਂ ਗੋਤਾ ਖਾਈ । ਹਮ ਤੋਂ ਨਿਰਾਲੰਭ ਬੈਠ ਦੇਖਤ ਹੈ, ਐਸਾ ਏਕ ਸੁਖਨ ਬਾਬਾ ਰਤਨ ਹਾਜੀ ਕਹੇ । | ਉਪਰੋਕਤ ਸ਼ਬਦੀ ਸਵਾਲ ਦੇ ਪੰਡਿਤ ਭਾਗ ਦਤ ਗੈਰੋਲਾਂ ਨੂੰ ਜੈਪੁਰ ਤੋਂ ਪ੍ਰਾਪਤ ਹੋਈ ਸੀ । ਜਿਸ ਦੇ ਹੱਥ ਲਿਖੀ ਪ੍ਰਤੀ ਵਿਚ ਇਹ ਸ਼ਬਦੀ ਮਿਲੀ ਹੈ ਉਸ ਦੇ ਚਾਰ ਭਾਗ ਹਨ । ਚੌਥੇ ਭਾਗ ਵਿਚ ਸੀ ਰੱਬ ਜੀ ਨੇ ਗੁਰੂ ਗੋਰਖ ਤੋਂ ਲੈ ਕੇ ਸੰਤ ਤੁਲਸੀ ਦਾਸ ਤਕ ਦੇ . ਸਾਰਿਆਂ ਕਵੀਆਂ ਦਾ ਸੰਗਜ਼ ਕੀਤਾ ਹੈ । ਇਹ ਪ੍ਰਤੀ ਈ: ਸਨ ੧੬੫੮ ਦੇ ਲਗਭਗ ਦੀ ਹਥ-ਲਿਖੀ ਪ੍ਰਤੀਤ ਹੁੰਦੀ ਹੈ । ਡਾ: ਬੜਥਵਾਲ ਨੂੰ ਇਹੋ ਸ਼ਬਦੀ ਤਿੰਨ ਹੋਰ ਥਾਵਾਂ ਤੇ ਵੀ ਪ੍ਰਾਪਤ ਹੋਈ ਹੈ : (ੳ) ਜੋਧਪੁਰ ਦਰਬਾਰ ਪੁਸਤਕਾਲਯ ਦੀ ਤੀ ਜਿਸ ਨੂੰ ਜੋਧਪੁਰ ਦੇ ਪੁਰਾਤਤਵ ਵਿਭਾਗ ਦੇ ਪ੍ਰਧਾਨ ਪੰਡਿਤ ਵਿਸ਼ਵੇਸ਼ਵਰ ਨਾਥ ਜੀ ਰੇਊ ਨੇ ਨਕਲ ਕਰ ਕੇ ਡਾਕਟਰ ਸਾਹਿਬ ਨੂੰ ਭੇਜੀ । (ਅ) ਜੋਧਪੁਰ ਦੇ ' ਕਬੀਆ ਸ਼ੀ ਸ਼ੁਭਕਰਣ ਚਾਰਣ ਤੋਂ ਪ੍ਰਾਪਤ ਪ੍ਰਤੀ ਜੋ ਈ: ਸੰਨ ੧੭੬੯ ਵਿਚ ਲਿਖੀ ਗਈ । ਇਹਨਾਂ ਤਿੰਨਾਂ ਵਿਚ ਸ਼ਬਦੀ ਦਾ । ਜੋ . ਨਿਮਨ ਰੂਪ ਹੈ - ਰੂਪ ਮਹੰਮਦ ਸੋਨਾ ਖੁਦਾਈ ਦਹੀ ਵਿਚ ਦੁਨੀਆਂ ਸੋਤਾ ਖਾਈ । ਬਾਬਾ ਰਤਨ ਹਾਜੀ ਐਸੀ (ਸੇ) ਕਹੇ ਇਨ ਤੋਂ (ਯਨ ) ਨਿਆਰਾ ਹੈਂ ।

  • ਵਿਸਤਾਰ ਲਈ ਦੇਖੋ ‘ਗੋਰਖ ਬਾਨੀ ਪੰਨਾ ੪੧-੪੨ ॥

੩੧