ਪੰਨਾ:Alochana Magazine November 1958.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਿੰਨ ਹੱਤਿਆਂ ਲੱਗਣੀਆਂ | ਪਿਛੋਂ ਮਹਾਂ ਰਿਖੀ ਵਸਿਸ਼ਟ ਦੇ ਕਹਿਣ ਤੇ ਸ਼ਿੰਗੀ ਰਿਖੀ ਦਾ ਅਜfਧਿਆ ਵਿਚ ਆਉਣਾ ਅਤੇ ਦਸਰਥ ਦੇ ਘਰ ਸੀ ਰਾਮ, ਲਛਮਣ ਆਦਿ ਪੁਤਾਂ ਦਾ ਜਨਮ ਤੇ ਦਸਰਥ ਦੇ ਸਿਰੋਂ ਤਿੰਨ ਹੱਤਿਆਂ ਦੇ ਪਾਪ ਉਤ ਨੇ । (r) ਕਥਾ---- ਸੀ ਰਾਮ-ਲਛਮਣ ਦੀ ਸਹਾਇਤਾ ਨਾਲ ਵਿਸ਼ਵਾਸ਼ਿਤ ਦਾ ਜੱਗ ਸੰਪੂਰਣ ਹੋਣਾ । ਫੇਰ ਸ੍ਰੀ ਰਾਮ ਚੰਦ ਜੀ ਦਾ ਜਨਕਪੁਰੀ ਮਿਥਲਾ ਵਿਚ ਜਾ ਕੇ ਸ਼ਿਵ-ਧਨੁਸ਼ ਤੋੜਨਾ ਤੇ ਸੂਯੰਬਰ ਵਿਚ ਸੀਤਾ ਜਿੱਤਣੀ ॥ (੯) ਕਥਾ---- ਸੀ ਰਾਮ ਚੰਦ ਜੀ ਦੀ ਆਗਿਆ ਨਾਲ ਲਛਮਣ ਦਾ ਗੜ ਗਜ਼ਨੀ ਤੇ ਅਫਗਾਨਿਸਤਾਨ ਜਾਣਾ ਤੇ ਉਥੋਂ ਧਾਣਕ ਰੂਪ ਧਾਰੀ ਵਸਿਸ਼ਵ ਜੀ ਨੂੰ ਬੁਲਾ ਕੇ ਅਜੁਧਿਆ ਵਿਚ ਲਇਆਉਣਾ । (੧੦) ਕਥਾ---. ਵਸਿਸ਼ਟ ਜੀ ਦਾ ਸੀ ਰਾਮ-ਲਛਮਣ ਦੇ ਵਿਆਹ ਵਾਸਤੇ ਸ਼ੁਭ ਲਗਨ, ਮਹੂਰਤ ਆਦਿ ਦੇਖ ਕੇ ਦਿਨ ਨਿਸ਼ਚਿਤ ਕਰਨਾ ਤੇ ਬਰਾਤ ਦਾ ਅਜੁfਧਆ ਤੋਂ ਚੱਲ ਕੇ ਦਰਭੰਗ (ਦਰਭੰਗਾ) ਦੇਸ ਵਿਚ, ਜਿਥੇ ਰਾਜਾ ਜਨਕ ਰਾਜ ਕਰਦਾ ਸੀ, ਪਹੁੰਚਣਾ । ਵਿਆਹ ਤੋਂ ਪਿਛੋਂ ਬਰਾਤ ਦਾ ਅਜੁਧਿਆ ਵਾਪਸ ਮੁੜਨਾ । ਦਸਰਥ ਦੀ ਆਗਿਆ ਨਾਲ ਸ੍ਰੀ ਰਾਮ ਚੰਦ ਜੀ ਦਾ ਰਾਜ-ਅਭਿਸ਼ੇਕ, ਪਰ ਰਾਣੀ ਕੈਕੇਈ ਦੀ ਵਿਰੋਧਤਾ ਦੇ ਕਾਰਣ ਰਾਮ, ਲਛਮਣ ਅਤੇ ਸੀਤਾ ਨੂੰ ਬਨਵਾਸ ਦਾ ਦੰਡ ਮਿਲਣਾ | ਭਰਤ ਦਾ ਨਾਨਕਿਆਂ ਤੋਂ ਮੁੜ ਕੇ ਸ੍ਰੀ ਰਾਮ ਜ ਦੇ ਪਿਛੇ ਜਾਣਾ | ਸ੍ਰੀ ਰਾਮ, ਲਛਮਣ ਅਤੇ ਸੀਤਾ ਦਾ ਮਾਰੇ ਜਾਣ ਦੇ ਭੈ ਤੋਂ ਦੁਖੀ ਹੋ ਕੇ ਦੇੜਨਾ, ਪਰ ਸੀਤਾ ਦਾ ਕਮਜ਼ੋਰ ਹੋਣ ਕਰ ਕੇ ਪਿੱਛੇ ਰਹਿ ਜਾਣਾ, ਜਿਸ ਕਰ ਕੇ ਰਾਮ ਦਾ ਠਹਿਰਨਾ ਅਤੇ ਭਾਰਤ ਦਾ ਉਨ੍ਹਾਂ ਨੂੰ ਆ ਮਿਲਣਾ | ਸ੍ਰੀ ਰਾਮ ਦਾ ਆਪਣੇ ਪੈਰ ਦੀ ਖੜਾਂਵ ਦੇ ਕੇ ਭਰਤ ਤੋਂ ਪਿੱਛਾ ਛੁਡਾਉਣਾ । (੧੧) ਕਥਾ- ਮਹਾਰਿਖੀ ਭਾਰਗਵ, ਭਰਜ, ਵਾਲਮੀਕ ਆਦਿ ਵਲੋਂ ਸ੍ਰੀ ਰਾਮ-ਲਛਮਣ ਦਾ ਸੁਗਤ ਤੇ ਤਪੋਬਨ ਵਿਚ ਉਨ੍ਹਾਂ ਦੀ ਰਿਹਾਇਸ਼ ਵਾਸਤੇ ਵਖੋ ਵਖ ਕੁਟੀਆਂ ਬਣਾ ਕੇ ਦੇਣਾ | ਸੀਤਾ ਦੀ ਸੁੰਦਰਤਾ ਪਰ ਮੋਹਿਤ ਹੋ ਕੇ ਲੰਕਾ ਦੇ ਰਾਜੇ ਰਾਵਣ ਦਾ ਆਪਣੇ ਭਰਾ ਖਰ, ਦੂਖਣ ਆਦਿ ਦੇ ਜ਼ਰੀਏ ਸ੍ਰੀ ਰਾਮ ਚੰਦ ਜੀ ਨੂੰ ਤੰਗ ਕਰਨਾ । (੧) ਕਬ--- ਰਾਜ ਕੁਮਾਰ ਭਰਤ ਦਾ ਸ੍ਰੀ ਰਾਮ-ਲਛਮਣ ਦੀ ਸਹਾਇਤਾ ਵਾਸਤੇ ਅਜੁਧਿਆ ਤੋਂ ਸ਼ਾਰੰਗਧਰ ਧਨੁਸ਼ ( ? ) ਭੇਜਣਾ, ਜਿਸ ਨਾਲ ਸ੍ਰੀ ਰਾਮ ਚੰਦ ਜੀ ਦਾ ਉਨਾਂ ਦੈਤਾਂ ਨੂੰ ਮਾਰਨਾ । ਫੇਰ ਦਧੀਚ ਰਿਖੀ ਦੀਆਂ ਹੱਡੀਆਂ ਜੋੜ ਕੇ ਦੈਤਾਂ ਦੇ ਮਾਰਨ ਵਾਸਤੇ ਡੀਵ · ਆਦਿ ਧਨੁਸ਼ ਤੇ ਹੋਰ ਸ਼ਸਤ੍ਰ-ਅਸ ਤਿਆਰ fਗੜ੍ਹ ਗਜ਼ਨੀ ਤੇ ਅਫਗਸਤਾਨਿਸਤਾਨ ਨਾਲ ਵਸਿਸ਼ਟ ਦਾ ਕੋਈ ਸੰਬੰਧ ਨਹੀਂ ਸੀ, ਕਿਉਂਕਿ ਵਸਿਸ਼ਟ ਸ਼ੁਰੂ ਤੋਂ ਹੀ ਦਸਰਥ ਦਾ ਕੁਲ-ਪਰੋਹਿਤ ਤੇ ਦਰਬਾਰੀ ਸੀ । (ਵੇਖੋ, ਵਾਲਮੀਕੀ ਰਾਮਾਇਣ) ੪੩