ਪੰਨਾ:Alochana Magazine November 1958.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੀਤੇ ਜਾਣੇ । (੧੩) ਕਥਾ--- ਸੀ ਰਾਮ ਚੰਦਰ ਜੀ ਦਾ ਲਛਮਣ ਨੂੰ ਜੰਗਲ ਵਿਚ ਤਿੰਨ ਪਾਸੇ ਸ਼ਿਕਾਰ ਖੇਡਣ ਲਈ ਹੁਕਮ ਦੇਣਾ ਤੇ ਚੌਥੀ ਤਰਫ ਨਾ ਜਾਣ ਦੀ ਹਿਦਾਇਤ ਕੈਰਨਾ, ਪਰ ਇਸ ਹੁਕਮ ਦੇ ਵਿਰੁਧ ਲਛਮਣ ਦਾ ਚੌਥੀ ਤਰਫ ਵੀ ਸ਼ਿਕਾਰ ਵਾਸਤੇ ਜਾਣਾ | ਲਛਮਣ ਦੇ ਹਥੋਂ ਸ਼ੁਰਪਣਖਾ ਦੇ ਬੱਚਿਆਂ ਦੀ ਹੱਤਿਆ ਹੋਣੀ ਜਿਸ ਕਰਕੇ ਵਿਰੋਧ ਪੈਣਾ | ਸ਼ੁਰਪਣ ਦਾ ਚਾਲਾਕੀ ਕਰਕੇ ਲਛਮਣ ਨਾਲ ਸ਼ਾਦੀ ਕਰਨਾ ਤੇ ਫੇਰ ਰਾਤ ਦੇ ਸਮੇਂ ਉਸ ਦਾ ਲਛਮਣ ਨੂੰ ਸਾਬਤ ਹੀ ਨਿਗਲ ਜਾਣਾ | ਪਤਾ ਲੱਗਣ ਤੇ ਸੀ ਰਾਮ ਚੰਦਰ ਨੇ ਸ਼ੁਰਪਣਖਾ ਦਾ ਨੱਕ ਕੱਟਣਾ ਤੇ ਲਛਮਣ ਨੂੰ ਉਸ ਦੇ ਪੇਟ ਵਿਚੋਂ ਕੱਢਣਾ ( ਸ਼ੁਰਪਣਖਾਂ ਦਾ ਕੱਟਿਆ ਹੋਇਆ ਨੱਕ ਲੈ ਕੇ ਆਪਣੇ ਭਾਈ ਰਾਵਣ ਦੇ ਪਾਸ ਲੰਕਾ ਵਿਚ ਜਾਣਾ | ਇਸ ਤੋਂ ਰਾਵਣ ਦਾ ਕ੍ਰੋਧਵਾਨ ਹੋ ਕੇ ਪੰਚ ਵਟੀ ਦੇ ਸਥਾਨ ਪਰ ਆਉਣਾ ਤੇ ਫਰੇਬ ਨਾਲ ਕੱਖਾਂ ਦੀ ਕੁਟੀ ਵਿਚੋਂ ਸੀਤਾ ਚੁਰਾਉਣੀ । (੧੪) ਕਥਾ--ਸ੍ਰੀ ਰਾਮ ਚੰਦਰ ਜੀ ਦਾ ਸੀਤਾ ਦੇ ਵਿਜੋਗ ਵਿਚ ਵਿਰਲਾਪ ॥ ਆਖਿਰ ਜਟਾ ਸਿੱਧ ਦੇ ਮੂੰਹੋਂ ਸੀਤਾ ਦੇ ਚੁਰਾਏ ਜਾਣ ਦੀ ਖਬਰ ਸੁਣਨਾ | ਸੀ ਰਾਮ ਦਾ ਬਾਲੀ ਨੂੰ ਮਾਰ ਕੇ ਉਸ ਦੇ ਭਾਈ ਸੁਗਰੀਵ ਨਾਲ ਖਿਤ ਭਾਵ ਪੈਦਾ ਕਰਨਾ ਜਿਸ ਕਰਕੇ ਸੁਗਰੀਵ ਨੇ ਆਪਣੇ ਸੇਵਕ ਹਨੂਮਾਨ ਨੂੰ ਸੀਤਾ ਦੀ ਖ਼ਬਰ ਲੈਣ ਵਾਸਤੇ ਲੰਕਾ ਭੇਜਣ ਬਾਰੇ ਪ੍ਰਸਤਾਵ ਰੱਖਣਾ। (੧੫) ਕਥਾ--ਸ੍ਰੀ ਰਾਮ ਚੰਦਰ ਜੀ ਦੇ ਹੁਕਮ ਨਾਲ ਹਨੁਮਾਨ ਦਾ ਲੰਕਾ ਜਾਣਾ | ਮੇਘ ਨਾਦ ਆਦਿ ਦੈਤਾਂ ਦਾ ਹਨੂਮਾਨ ਨੂੰ ਨਾਗਸ ਨਾਲ ਬੰਨਣ ਦਾ ਜਤਨ ਕਰਨਾ, ਪਰ ਹਨੂਮਾਨ ਦਾ ਲੰਕਾ ਨੂੰ ਟੂਕਣਾ ਤੇ ਸੰਦੇਸ਼ ਲੈ ਕੇ ਵਾਪਸ ਮੁੜਨਾ । (੧੬) ਕਥਾ- ਰਾਮ ਦਾ ਲੰਕਾ ਪਰ ਚੜਾਈ ਕਰਨ ਵਾਸਤੇ ਸਮੁੰਦਰ ਪੂਰੇ ਪਲ ਬੰਨਣਾ ਅਤੇ ਬਾਂਦਰਾਂ ਦੀ ਫੌਜ ਲੈ ਕੇ ਧਾਵਾ ਕਰਨਾ | (੧੭) ਕਥਾ- ਵਿਭੀਸ਼ਣ ਦਾ ਰਾਵਣ ਨੂੰ ਸੀ ਰਾਮ ਚੰਦਰ ਜੀ ਦੇ ਨਾਲ ਲਹ ਕਰਨ ਵਾਸਤੇ ਕਹਿਣਾ, ਪਰ ਰਾਵਣ ਦਾ ਉਸ ਦੀ ਸਲਾਹ ਨਾ ਮੰਨਣਾ ਤੇ ਤਿਸਕਾਰ ਕਰਨਾ ਜਿਸ ਕਰਕੇ ਵਿਭੀਸ਼ਣ ਦਾ ਸ਼ੰਕਾ ’ਚੋਂ ਦੌੜ ਕੇ ਸੀ ਰਾਮ ਨਾਲ ਆ ਮਿਲਣਾ। (੧੮) ਕਥਾ--- ਸੀ ਰਾਮ ਚੰਦਰ ਦਾ ਮੈਦਾਨ ਜੰਗ ਵਿਚ ਮੇਘ ਨਾਦ, ਕੁੰਭ ਕਰਣ, ਰਾਵਣ ਆਦਿ ਨੂੰ ਮਾਰ ਕੇ ਵਿਭੀਸ਼ਣ ਨੂੰ ਲੰਕਾ ਦੇ ਰਾਜ ਸਿੰਘਾਸਨ ਪਰ ਬਿਠਾਉਣਾ ਤੇ ਸੀਤਾ ਸਮੇਤ ਅਜੁੱਧਿਆ ਪੁਰੀ ਨੂੰ ਵਾਪਸ ਮੁੜਨਾ ਆਦਿ । “ਆਦਿ ਰਾਮਾਇਣ' ਦੇ ਕਥ-ਪਸੰਹਾਂ ਦੀ ਇਹ ਸੰਖਿਪਤ ਜਾਣ-ਪਛਾਣ ਹੈ । ਇਸ ਤੋਂ ਸਾਫ਼ ਸਿਧ ਹੁੰਦਾ ਹੈ ਕਿ ਆਦਿ ਕਵੀ ਵਾਲਮੀਕੀ ਤੇ ਹੋਰ ਸੰਸਕ੍ਰਿਤ ੪੪