ਪੰਨਾ:Alochana Magazine November 1958.pdf/5

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਰਦੇ ਹਨ, ਇਸੇ ਲਈ ਮੂਲ ਸੂਟ ਅੱਖਰ ਕੇਵਲ ਉ , ਅ, ੲ ਤਿੰਨ ਹਨ ਜਿਨ੍ਹਾਂ ਦੇ ਮਾਤਕ (Symoblic) ਰੂਪ ਮੁਕਤਾ, ਔਕੜ ਅਤੇ ਸਿਹਾਰੀ ਹਨ ਜੋ ਚਲ ਹੁੰਦੇ ਹਨ ਪਰ ਮੁਕਤਾ ਕਦੇ ਚਲ ਕਦੇ ਅਚਲ; ਇਸ ਦਾ ਵੇਰਵਾ ਅਗੇ ਆਵੇਗਾ । ਇਨਾਂ ਮੁਲ ਮਾਤਕ ਰੂਪਾਂ ਦੀਆਂ ਦੀਰਘ ਸ਼ਕਲਾਂ ਇਹ ਹਨ । ਇਹ ਦੀਰਘ ਲਗਾਂ ਖੁਦ ਹਮੇਸ਼ਾਂ ਅਚਲ ਹੁੰਦੀਆਂ ਹਨ ਅਤੇ ਇਕ ਅਚਲ ਅਖਰ ਦਾ ਹੁਕਮ ਰਖਦੀਆਂ ਹਨ । ਨਿਲਨ ? ਭਾਜਨ ਭਾਜ ਉਦਘਟਨ ' ਜਿਸ ਅੱਖਰ ਉਤੇ ਨਿਮੀਲਨ, ਭਾਜਨ ਤੇ ਉਦਘਟਨ ਗਤੀ ਦਾ ਆਗਮ ਹੁੰਦਾ ਹੈ, ਉਸ ਨੂੰ ‘ਚਲ ੨ ਆਖਦੇ ਹਨ । | ਪਰ ਜਿਸ ਅੱਖਰ ਉਤੇ ਇਨ੍ਹਾਂ ਤਿੰਨਾਂ ਵਿਚੋਂ ਕੋਈ ਨਾ ਹੋਵੇ ਉਹ ਅਰਲ ੩ ਅਖਰ ਹੈ । ਜਿਵੇਂ ਘਰ ਦਾ ਘਘਾ ਚਲ ਹੈ ਰਾਰਾ ਅਚਲ । ਅਲਬੈਰੂਨੀ ਨੇ ਗਤੀ ਅਗਤੀ ਭੇਦ ਨੂੰ ਇਉਂ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ, (fਪਿੰਗਲ ਦੇ ਨਿਯਮ ਅਨੁਸਾਰ ਗੁਰੂ ਦੇ ਅੰਤਲਾ ਅਖਰ ਜਾਂ ਦੀਰਘ ਲਗ ਅਚਲ ਕਹਾਉਂਦੀ ਹੈ ਜਿਵੇਂ ਮਲਮਲ ਦੇ ਦੋਵੇਂ “ਲ ਅਚਲ ਹਨ ਅਤੇ ਦੋਵੇਂ ਵੱਖ’ ਚਲ | ਹੁਣ ਜਦ ਅਚਲ ਦਾ ਭੇਦ ਮਲੂਮ ਹੋ ਗਇਆ ਤਾਂ ਬਾਕੀ ਨੂੰ ਚਲ ਸਮਝਣਾ ਚਾਹੀਦਾ ਹੈ | | ਗਤੀ-ਅਗ ਤੇ ਪੰਜਾਬੀ ਲਗਾਂ :- (ਮਜ਼ਮੂਨ ਦੇ ਸਮਝਣ ਵਿਚ ਸੌਖ ਲਈ ਅਸੀਂ ਅਚਲ ਨੂੰ ਦਸਣ ਲਈ ਹਲੰਤ ਦਾ ਚਿੰਨ੍ਹ ( ) ਵਰਤਾਂਗੇ । ਮੁਕਤਾ :- ਪੰਜਾਬੀ ਵਿਚ ਜੇ ਮੁਕਤੇ ਦੇ ਦੋ ਭੇਦ ਸਪਸ਼ਟ ਹੁੰਦੇ ਤਾਂ ਚਲ ਅਚਲ ਨੂੰ ਕੇਵਲ ਇੰਜ ਦਸਿਆ ਜਾ ਸਚਦਾ ਸੀ ਕਿ ਲਗ -ਹੀਨ ਅੱਖਰ ਅਚਲ ਹੁੰਦਾ ਹੈ ਤੇ ਲਘੂ ਮਾਤਾ ਵਾਲਾ ਚਲ ਅਤੇ ਦੀਰਘ ਲਗਾਂ ਉਤੇ ਸ਼ਬਦਾਂਗ ਟੁਟਦਾ ਹੈ, ਇਸ ਲਈ ਉਹ ਲਗਾਂ ਖੁਦ ਅਚਲ ਹਨ ਪਰ ਪੰਜਾਬੀ ਲਿਪੀ ਵਿਚ ਨਿਰੋਲ ਮੁਕਤੇ ਅਤੇ ਸਸੂਰ ਮੁਕਤੇ ਲਈ ਕੋਈ ਚਿੰਨ ਨਹੀਂ ਹੈ । ਨਿਰੋਲ ਮੁਕਤੇ ਤੇ ਸਰੂਰ ਮੁਕਤੇ ਵਿਚ ਅਤਰ ਸਮਝਣ ਲਈ ਇਹ ਫ਼ਾਰਮੂਲਾ ਕਿਸੇ ਹਦ ਤਕ ਸਹਾਇਕ ਹੋ ਸਕਦਾ ਹੈ:-- ਮੁਕਤਾ ਜੇ ਸ਼ਬਦਾਂ ਦੇ ਸ਼ੁਰੂ ਵਿਚ ਹੋਵੇ ਤਾਂ ਚਲ ਹੁੰਦਾ ਹੈ ਜਿਸ ਨੂੰ ਸਸਰ ਮੁਕਤਾ ਆਖਦੇ ਹਨ ਅਤੇ ਸ਼ਬਦਾਗ ਦੇ ਅੰਤਲਾ ਮੁਕਤਾ ਅਚਲ ਹੁੰਦਾ ਹੈ ਇਸ ਨੂੰ ਨਿਰੋਲ ਮੁਕਤਾ ਸਮਝ ਲਵੋ ਮਿਸਾਲ ਲਈ ‘ਕਲ’ ਸ਼ਬਦ ਤੇ ਧਿਆਨ ਦੇਵੋ ਜਿਸ ਦਾ ੧. ਹਰਫ ਇੱਲਤ । ੨. ਮੁਤੱਰਕ । ੩. ਸਾਕਨ ।