ਪੰਨਾ:Alochana Magazine November 1958.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਰੇਣੀ ਦਾ ਸੂਮ ਪੁਣਾ, ਜਾਂ ਕਿਸੇ ਦਫਤਰੀ ਬਾਬੂ ਵਿਚ ਬਾਬੂ ਜਮਾਤ ਦੀਆਂ ਉਘੀਆਂ ਸਿਫਤ-ਕਮਜ਼ੋਰ ਸਿਹਤ, ਕਮਜ਼ੋਰ ਨਿਗਾਹ, ਚਿੰਤਾ ਭਰਪੂਰ ਕਬੀਲਦਾਰੀ । ਸਮਾਜਕ ਵਿਆਖਿਆ ਤੇ ਆਲੋਚਨਾ ਲਈ ਨਮੁਨੇ ਪਾਤਰ ਬਹੁਤ ਢੁਕਦੀ ਕਿਰਤ ਹੁੰਦੇ ਹਨ । ਪਰ ਨਮੂਨੇ ਪਾਤਰ ਸਾਬਤ ਇਨਸਾਨ ਨਹੀਂ ਹੁੰਦੇ, ਕੇਵਲ ਖਾਸ ਸਿਫਤਾਂ ਦੇ ਮੁਰੱਬ ਹੁੰਦੇ ਹਨ-ਐਸੀਆਂ ਸਿਫਤਾਂ ਜਿਹੜੀਆਂ ਕਿ ਉਸ ਦੀ ਆਪਣੀ ਸ਼ਰੇਣੀ ਦੀਆਂ ਸਾਂਝੀਆਂ ਸਿਫਤਾਂ ਹੋਣ । ਇਸ ਕਾਰਣ ਨਾਵਲ ਵਿਚ ਉਨ੍ਹਾਂ ਦਾ ਵਿਵਹਾਰ ਇਕ ਤਰ੍ਹਾਂ ਇਕ ਪਾਤਰ ਦਾ ਵਿਵਹਾਰ ਨਹੀਂ ਸਗੋਂ ਉਸ ਪਾਤਰ ਦੀ ਸ਼ਰੇਣੀ ਦੇ ਵਿਵਹਾਰ ਨੂੰ ਪਰਗਟ ਕਰਦਾ ਹੈ । ਨਮੂਨੇ ਪਾਤਰਾਂ ਦੀ ਵਰਤੋਂ ਦੀ ਉਪਯੋਗਤਾ ਨਾਵਲ ਦੇ ਮਨੋਰਥ ਤੇ ਨਿਰਭਰ ਹੈ । ਜਿਹਾ ਕਿ ਉਪਰ ਦਸਿਆ ਜਾ ਚੁਕਾ ਹੈ । ਨਮੂਨੇ ਪਾਤਰ ਵਿਅਕਤੀਆਂ ਦੀ ਬਜਾਏ ਸ਼ਰੇਣੀਆਂ ਬਾਰੇ ਗਿਆਨ ਦਿੰਦੇ ਹਨ ਅਤੇ ਵਿਆਖਿਆ ਕਰਦੇ ਹਨ । ਇਸ ਤਰਾਂ ਜੇ ਕਰ ਅਸੀਂ ਸਮਾਜ ਵਿਚ ਸ਼ਰੇਣੀਗਤ ਸੰਬੰਧਾਂ ਨੂੰ ਜਾਂਚਣਾ ਚਾਹੀਏ ਤਾਂ ਸਾਨੂੰ ਨਮੁਨੇ ਪਾਤਰ ਜ਼ਿਆਦਾ ਲਾਭਦਾਇਕ ਹੋਣਗੇ । ਇਸ ਕਾਰਣ ਜ਼ਰੂਰੀ ਨਹੀਂ ਕਿ ਨਮੁਨੇ ਪਾਤਰ ਵਿਅਕਤੀ ਪਾਤਰਾਂ ਨਾਲੋਂ ਘਟl ਸਮਝੇ ਜਾਣ । ਵਿਅਕਤੀ ਪਾਤਰ :-ਜਦੋਂ ਸਮਾਜ ਦੇ ਜਕੜ ਬੰਦਾਂ ਵਿਚ ਵਿਅਕਤੀ ਦੀ ਗਤੀ ਦੀ ਸਮੱਸਿਆ ਨੇ ਜ਼ੋਰ ਫੜਿਆ ਤਾਂ ਨਾਵਲਾਂ ਵਿਚ ਵਿਅਕਤੀ ਪਾਤਰ ਪ੍ਰਧਾਨ ਹੋ ਗਏ । ਇਨਸਾਨੀ ਮਾਨਸਿਕ ਵਿਦਿਆ ਦੀ ਉਨਤੀ ਨਾਲ ਇਕ ਆਦਮੀ ਨੂੰ ਜਾਨਣ ਸਮਝਣ ਦਾ ਸ਼ੌਕ ਉਜਾਗਰ ਹੋ ਗਇਆ । ਚੁਚਿ ਵਿਅਕਤੀ ਪਾਤਰ ਇਸ ਦੁਵੱਲੇ ਹਾਲਾਤ ਦੇ ਸਿਰੇ ਦੇ ਤੌਰ ਤੇ ਵਜੂਦ ਵਿਚ ਆਂਏ । ਉਂਝ ਵੀ ਹਰ ਇਨਸਾਨ ਦੁਸਰੇ ਇਨਸਾਨ ਨੂੰ ਮੁਕੰਮਲ ਤੌਰ ਤੇ ਜਾਨਣ ਦਾ ਖਾਹਸ਼ਮੰਦ ਹੈ ਅਤੇ ਵਿਅਕਤੀ ਪਾਤਰ ਦਾ ਮਤਲਬ ਹੈ ਪੂਰਾ ਇਨਸਾਨ | ਐਸਾ ਪਾਤਰ ਨਹੀਂ ਜਿਹੜਾ ਇਕ ਬੁਤ ਹੋਵੇ ਅਤੇ ਉਸ ਬਤ ਵਿਚ ਕੁਝ ਸਿਫਤਾਂ ਧਰ ਦਿਤੀਆਂ ਗਈਆਂ ਹੋਣ, ਜਾਂ ਜਿਸ ਵਿਚ ਉਸ ਪਾਤਰ ਦੀ ਸ਼ਰੇਣੀ ਦੀ ਪ੍ਰਤਿਨਿਧ ਖਾਸੀਅਤਾਂ ਭਰ ਦਿਤੀਆਂ ਗਈਆਂ ਹੋਣ | ਹਰ ਪਾਤਰ ਜ਼ਰੂਰੀ ਤੌਰ ਤੇ ਕਿਸੇ ਨਾ ਕਿਸੇ ਸਮਾਜਕ ਸ਼ਰੇਣੀ ਵਿਚੋਂ ਹੀ ਹੁੰਦਾ ਹੈ ਅਤੇ ਕੁਦਰਤੀ ਤੌਰ ਤੇ ਉਸ ਵਿਚ ਆਪਣੇ ਸੋਮੇਂ ਦੀਆਂ ਸਿਫਤਾਂ ਹੋਣੀਆਂ ਚਾਹੀਦੀਆਂ ਹਨ, ਪਰ ਵਿਅਕਤੀ-ਤੱਤ ਕੇਵਲ ਇਹੋ ਕੁਝ ਨt=। ਉਸ ਵਿਚ ਹੋਰ ਅਨੇਕ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਹਨ-ਸਰੀਰਕ ਬਨਾਵਟ, ਮਾਨਸਿਕ ਵਿਵਹਾਰ ਦੇ ਨਿਜਪਨ, ਸੁਭਾ ਦੇ ਅਜੀਬ ਨੁਕਤੇ, ਬੋਲਣ ਚੱਲਣ, ਬੈਠਣ ਉਠਣ, ਰਾਹ ਬਹਿਣ, ਅਨੁਭਵ ਕਰਨ ਦੇ ਅਜਿਹੇ ਅਨੇਕ ਭੇਦ ਹੁੰਦੇ ਹਨ ਜੋ ਉਸ ਨੂੰ ਕਿਸੇ ਦੇ ਹੋਰ ਵਿਅਕਤੀ ਨਾਲੋਂ ਅੱਡ ਕਰਦੇ ਹਨ । ਪਾਤਰ ਉਸਾਰੀ:- ਸਾਫ਼ ਜ਼ਾਹਰ ਹੈ ਅਜਿਹੇ ਵਿਅਕਤੀ-ਤੱਤ ਦਾ ਪਰਗਟਾਉ પ૧