ਪੰਨਾ:Alochana Magazine November 1958.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਵੇ । ਅਜਿਹਾ ਤਾਂ ਹੋ ਸਕਦਾ ਹੈ ਜੇ ਕਰ ਨਾਵਲਕਾਰ ਦੀ ਕਲਪਨਾ ਸੰਪੂਰਣ ਹੋਵੇ ਅਤੇ ਉਸ ਨੂੰ ਆਪਣੀ ਕਲਪਨਾ ਨੂੰ ਸਾਕਾਰ ਕਰਨ ਦੀ ਵਿਓਤ ਆਉਂਦੀ ਹੋਵੇ, ਉਪਰ ਦਸੇ ਪਾਤਰ ਉਸਾਰੀ ਦੇ ਢੰਗ ਉਸ ਨੂੰ ਭਲੀ ਭਾਂਤ ਵਰਤਣੇ ਆਉਂਦੇ ਹੋਣ । ਲਿਖਾਰੀ ਦੇ ਦਿਮਾਗ਼ ਵਿਚ ਇਹ ਨੁਕਤਾ ਸਪਸ਼ਟ ਹੋਣਾ ਚਾਹੀਦਾ ਹੈ ਕਿ ਹਰ ਪਾਤਰ ਦਾ ਕੋਈ ਨਾ ਕੋਈ ਰੋਲ ਹੁੰਦਾ ਹੈ-ਚਾਹੇ ਨਿੱਕਾ ਚਾਹੇ ਵੱਡਾ । ਨਾਵਲ ਵਿਚ ਬੇ-ਮਤਲਬ ਪਾਤਰਾਂ ਦੀ ਭੀੜ ਨਹੀਂ ਪਾਉਣੀ ਚਾਹੀਦੀ ਅਤੇ ਹਰ ਪਾਤਰ ਦਾ ਨਾਵਲ fਚ ਜੋ ਵੀ ਕੰਮ ਜਾਂ ਕਰਤਵ ਨੀਯਤ ਕੀਤਾ ਗਇਆ ਹੋਵੇ, ਉਹ ਭਲੀ ਭੂਤ ਪਰਾ ਹੋਣਾ ਚਾਹੀਦਾ ਹੈ । ਬਿਨਾਂ ਮਤਲਬ ਐਵੇਂ ਅਵੇਸਲੇ ਹੀ ਪਾਤਰ ਭਰੀ ਜਾਣੇ ਠੀਕ ਨਹੀਂ ! ਕਈ ਵਾਰ ਕਹਾਣੀ ਦੀ ਚਾਲ ਨਾਲ ਪਾਤਰ ਦੀ ਉਸਾਰੀ ਪਹਿਲੇ ਸੋਚ ਢੰਗ ਅਨੁਸਾਰ ਕੀਤੀ ਜਾਣੀ ਉਚਿਤ ਨਹੀਂ ਲਗਦੀ ਅਤੇ ਨਾਵਲਕਾਰ ਦੀ ਤਸੱਲੀ ਉਸ ਪਾਤਰ ਨੂੰ ਕਿਸੇ ਹੋਰ ਰਸਤੇ ਤੇ ਹੋਰਨ ਨਾਲ ਹੀ ਹੋ ਸਕਦੀ ਹੈ । ਇਸ ਤਰ੍ਹਾਂ ਕਈ ਵਾਰ ਪਾਤਰ ਦਾ ਨੀਯਤ ਕਰਮ ਬਦਲਣਾ ਪੈਂਦਾ ਹੈ । ਕਿਸੇ ਹਦ ਤਕ ਨਾਨਕ ਸਿੰਘ ਦਾ ਖਿਆਲ ਹੈ ਕਿ ਉਹ ਪਾਤਰ ਰਚਨਾ ਪਿਛੋਂ ਪਾਤਰਾਂ ਦੇ ਮਗਰ ਮਗਰ ਕਹਾਣੀ ਨੂੰ ਤੋਰੀ ਜਾਂਦੇ ਹਨ, ਠੀਕ ਜਾਪਦਾ ਹੈ ਪਰ ਕਿਸੇ ਹਦ ਤਕ । ਕਿਉਂਕਿ ਪਲਾਟ ਰਚਨ: ਕਰਦੇ ਸਮੇ ਪਾਤਰਾਂ ਦੇ ਕਰਮ ਦੀ ਰੇਖਾ ਨੀਯਤ ਕੀਤੀ ਜਾਂਦੀ ਹੈ । ਇਸ ਕਰਮ ਰੇਖਾ ਵਿਚ ਕਹਾਣੀ ਦੇ ਰੂਪ ਨੂੰ ਬਹੁਤ ਵੱਡੀ ਹਦ ਤਕ ਬਦਲੇ ਬਗੈਰ ਪਾਤਰਾਂ ਦੇ ਨੀਯਤ ਕਰਮ ਵਿਚ ਬਹੁਤੀ ਅਦਲ ਬਦਲੀ ਕਰ ਸਕਣੀ ਸੰਭਵ ਨਹੀਂ। ਆਮ ਤੌਰ ਤੇ ਹੁੰਦਾ ਇਹ ਹੈ ਕਿ ਨਾਵਲ ਦੀ ਕਹਾਣੀ ਦੇ ਅੰਤ ਦੇ ਨੇੜੇ ਜਾ ਕੇ ਜਦ ਤਕ ਕਿ ਹਰ ਨਿਕੇ ਮੋਟੇ ਪਾਤਰ ਦੀ ਮੂਰਤੀ ਤਕਰੀਬਨ ਜਿਸ ਹਦ ਤਕ ਉਸਰਨੀ ਹੁੰਦੀ ਹੈ, ਉਸਰ ਚੁਕੀ ਹੁੰਦੀ ਹੈ, ਇਸ ਮੁਕੰਮਲ ਹੋ ਚੁਕੀ ਪਾਤਰ-ਮੂਰਤੀ ਦੇ ਅੰਤਲੇ ਕਰਮ ਵਿਚ ਥੋੜਾ ਫਰਕ ਪਾ ਦਿੱਤਾ ਜਾਂਦਾ ਹੈ । ਇਸ ਉਪਰਲੇ ਕਥਨ ਨੂੰ ਬਿਨਾਂ fਲ ਦਿਤੇ ਸਾਫ ਕਰਨਾ ਬੜਾ ਕਠਨ ਮੁਆਮਲਾ ਹੈ । ਕਈ ਇਕ ਉਘੇ ਨਾਵਲਕਾਰਾਂ ਨੇ ਆਪਣੀਆਂ ਕਿਰਤਾਂ ਬਾਰੇ ਇਸ ਤਰਾਂ ਦੀਆਂ ਗਵਾਹੀਆਂ ਦਿਤੀਆਂ ਹਨ, ਜਿਵੇਂ ਇਕ ਨਾਵਲਕਾਰ ਕਿਸੇ ਪਾਤਰ ਕੋਲੋਂ ਆਤਮ ਘਾਤ ਕਰਵਾਉਣਾ ਨੀਯਤ ਕਰ ਚੁਕਾ ਸੀ ਪਰ ਮਗਰੋਂ ਪਤਾ ਲਗਾ ਕਿ ਉਸ ਦੇ ਉਸਾਰੇ ਗਏ ਸਭ ਦੇ ਮੁਤਾਬਿਕ ਉਸ ਦਾ ਗੱਦਾਰ ਦੱਸਣਾ ਵਧੇਰੇ ਯੋਗ ਹੈ ਅਤੇ ਉਸ ਨੂੰ ਗੱਦਾਰ ਬਣਾ ਦਿਤਾ ਗਇਆ ਜਾਂ ਕਿਤੇ ਡਾਕੂ ਨੂੰ ਫਾਂਸੀ ਲਾਉਣ ਦੀ ਬਜਾਇ ਪਿਛੋਂ ਆਈ ਸੋਚ ਮੁਤਾਬਕ ਬਰੀ ਕਰਵਾ ਦਿਤਾ ਤੇ ਹੋਰ ਕੰਮ ਵੀ ਉਸ ਕੋਲੋਂ ਕਰਵਾ ਲਏ । ਇਸ ਤਰ੍ਹਾਂ ਕਈ ਵਾਰ ਪਾਤਰਾਂ ਦੀ ਉਸਾਰੀ ਹੁੰਦੀ ਹੁੰਦੀ ਨਾਵਲ ਦੇ ਪਲਾਟ ਦੇ ਕਿਸੇ ਹਿਸੇ ਤੇ ਪ੍ਰਭਾਵ ਪਾ ਜਾਂਦੀ ਹੈ । ਤੇ