ਪੰਨਾ:Alochana Magazine November 1958.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਇਕ ਪਾਤਰ : ਪਰੰਪਰਾ ਤੋਂ ਹਰ ਨਾਵਲ ਦਾ ਇਕ ੫ ਮੁਖ ਪਾਤਰ ਜਾਂ ਇਕ ਜ਼ਰੂਰ ਹੁੰਦਾ ਹੈ-ਆਮ ਤੌਰ ਤੇ ਇਕ ਨਾਇਕਾ ਵੀ ਹੁੰਦੀ ਹੈ ਜਿਹੜੀ ਇਕ ਵਾਂਗ ਹੀ ਪ ਮੁਖ ਪਾਤਰ ਮਿਥੀ ਜਾਂਦੀ ਹੈ । ਇਨ੍ਹਾਂ ਦੋ ਪਾਤਰਾਂ ਦੁਆਲੇ ਕਹਾਣੀ ਘੁੰਮਦੀ ਹੋਈ ਅਗੇ ਚਲਦੀ ਹੈ । ਇਸ ਤਰ੍ਹਾਂ ਨਾਵਲ ਵਿਚ ਨਾਇਕ ਤੋਂ mਇਕ ਕੇਂਦਰੀ ਸਥਾਨ ਰਖਦੇ ਹਨ । ਨਾਵਲ ਦੇ ਆਦਿ ਕਾਲ ਵਿਚ ਤਾਂ ਹਰ ਵਾਲ ਦਾ ਨਾਇਕ ਤੇ ਨਾਇਕਾ ਹੋਣਾ ਬਿਲਕੁਲ ਸੁਭਾਵਿਕ ਅਸੂਲ ਮੰਨਿਆ ਜਾਂਦਾ ਫਿਰ ਐਸੇ ਨਾਵਲ ਵੀ ਰਚੇ ਗਏ ਜਿਨ੍ਹਾਂ ਵਿਚ ਇਕ ਤੋਂ ਵਧ ਨਾਇਕ ਤੇ ਨਾਇਕਾਵਾਂ ਰੱਖੀਆਂ ਗਈਆਂ | ਕਈ ਵਾਰੀ ਕੇਵਲ ਇਕੋ ਨਾਇਕਾ ਨੂੰ ਹੀ ਸਭ ਤੋਂ ਜਰਰੀ ਪਾਤਰ ਰਖਿਆ ਗਇਆ ਅਤੇ ਨਾਇਕਾ ਰਹਿਤ ਇਕ-ਇਕੀ ਨਵਲ ਵੀ ਰਚੇ ਗਏ । ਐਸੇ ਨਾਵਲ ਵੀ ਕਾਫੀ ਲਿਖੇ ਜਾ ਚੁਕੇ ਹਨ, ਜਿਨ੍ਹਾਂ ਵਿਚ ਪਰੰਪਰਾ ਵਾਲੇ ਨਾਇਕ, ਨਾਇਕਾ ਵਰਗੇ ਕੋਈ ਪਾਤਰ ਨਹੀਂ ਹਨ । ਇਸ ਤਰਾਂ ਮੁਖ-ਪਾਤਰਾਂ ਅਨੁਸਾਰ ਅਨੇਕਾਂ ਪ੍ਰਕਾਰ ਦੀਆਂ ਨਾਵਲ ਵਨਗੀਆਂ ਹਨ ਪਰ ਇਨਾਂ ਬਹੁ ਭਾਂਤੀ ਵਨਗੀਆਂ ਵਿਚੋਂ ਇਕ ਵਾਲੀ ਨਾਵਲ-ਭਾਂਤ ਦਾ ਹਾਲੇ ਤਕ ਜ਼ੋਰ ਹੈ । ਇਸ ਦਾ ਕਾਰਣ ਹੈ ਇਨਸਾਨ ਦਾ ਇਨਸਾਨੀ ਸਮੱਸਿਆ ਨੂੰ ਸਮਝਣ ਲਈ ਇਨਸਾਨ ਨੂੰ ਜਾਨਣ ਦੇ ਢੰਗ ਦੀ ਸਫਲਤਾ । ਕਿਸੇ ਇਕ ਇਨਸਾਨ ਦੀ ਸਮੱਸਿਆ ਦਾ ਨਿਰਣਯ ਉਸ ਵਰਗੇ ਤੇ ਉਸ ਦੇ ਹਾਲਾਤ ਵਾਲੇ ਕੁੱਲ ਮਨੁਖਾਂ ਦੀ ਸਮੱਸਿਆ ਜਾ ਨਿਰਨਾ ਹੈ । ਇਸ ਲਈ ਨਾਵਲ ਵਿਚ ਸਾਧਾਰਣ ਭਾਂਤ ਇਨਸਾਨਾਂ ਨੂੰ ਵਖ ਵਖ ਮੌਕਿਆਂ ਤੇ ਹਾਲਾਤ ਵਿਚ ਦੀ ਲੰਘਦਾ ਦਿਖਾਇਆ ਜਾਂਦਾ ਹੈ । ਇਹ ਵੀ ਸੌਖਿਆਂ ਹੀ ਜਾਣਿਆ ਜਾ ਸਕਦਾ ਹੈ ਕਿ ਇਕ ਵੇਲੇ ਅਤੇ ਥੋੜੇ ਜਹੇ ਸਮੇਂ ਵਿਚ ਆਦਸੀ ਇਕ ਜਾਂ ਦੋ ਜਾਂ ਕੁਝ ਇਕ ਬੰਦਿਆਂ ਦਾ ਹੀ ਚੰਗੀ ਤਰ੍ਹਾਂ ਅਧਿਐਨ ਕਰ ਸਕਦਾ ਹੈ । ਇਸ ਲਈ ਨਾਵਲ ਵਿਚ ਇਕ ਜਾਂ ਦੋ ਜਾਂ ਕੁਝ ਇਕ ਬੰਦਿਆਂ ਨੂੰ ਮੁਖ ਸਥਾਨ ਦਿਤਾ ਜਾਂਦਾ ਹੈ । ਇਨ੍ਹਾਂ ਨੂੰ ਮੁਕੰਮਲ ਤੌਰ ਤੇ ਪੇਸ਼ ਕਰਨ ਦਾ ਜਤਨ ਕੀਤਾ ਜਾਂਦਾ ਹੈ ਅਤੇ ਬਾਕੀ ਪਾਤਰ ਤਾਂ ਸਹਾਇਕ ਪਾਤਰ ਬਣ ਕੇ ਰਹਿ ਜਾਂਦੇ ਹਨ । ਇਹ ਦੁਸਰੇ ਪਾਤਰ ਇਕ ਕਿਸਮ ਦੇ ਵਾਤਾਵਰਣ, ਘਟਨਾਵਾਂ ਆਦਿ ਦਾ ਭਾਗ ਹੀ ਬਣ ਕੇ ਰਹਿ ਜਾਂਦੇ ਹਨ ਅਤੇ ਮੁੱਖ ਰੂਪ ਵਿਚ ਨਾਇਕ ਨਾਇਕਾ ਜਾਂ ਥੁਹੜੇ ਜਹੇ ਮੁਖ ਪਾਤਰ ਨਾਵਲ ਦੀ ਕੇਂਦਰੀ ਦਿਲਚਸਪੀ ਬਣਦੇ ਹਨ । ਇਤਿਹਾਸਕ, ਰੋਮਾਂਚਿਕ, ਰਾਜਨੀਤਕ, ਸਮਾਜਕ ਜਾਂ ਕਿਸੇ ਹੋਰ ਕਿਸਮ ਦੇ ਸਟਲ ਵਿਚ ਵੀ ਨਾਇਕ, ਨਾਇਕਾ ਆਦਿ ਨਾ ਕੇਵਲ ਆ ਹੀ ਸਕਦੇ ਹਨ ਸਗੋਂ ਇਨਾਂ ਦਾ ਉਨ੍ਹਾਂ ਵਿਚ ਮੌਜੂਦ ਹੋਣਾ ਸਾਧਾਰਣ ਗੱਲ ਹੈ । ਜਿਸ ਵਿਸ਼ੇ ਦਾ ਨਾਵਲ ਹਵ ਉਸੇ ਵਿਸ਼ੇ ਨਾਲ ਲਗਦਾ ਉਸ ਨਾਵਲ ਦਾ ਨਾਇਕ ਜਾਂ ਨਾਇਕਾਂ ਆਦਿ ਰੱਖੀ ਜਾਂਦੀ ਹੈ । ਪ੍ਰੀਤ ਵਿਸ਼ੇ ਦੇ ਨਾਵਲਾਂ ਵਿਚ ਆਮ ਤੌਰ ਤੇ ਨਰ .. ੫੪