ਪੰਨਾ:Alochana Magazine November 1958.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੋੜੀ ਰੱਖੀ ਜਾਂਦੀ ਹੈ ਪਰ ਇਹ ਜ਼ਰੂਰੀ ਨਹੀਂ ਕਿ ਜੋੜੀ ਜ਼ਰੂਰ ਮੌਜੂਦ ਹੋਵੇ । ਆਮ ਤੌਰ ਤੇ ਨਾਇਕ ਜਾਂ ਨਾਇਕਾ ਨੂੰ ਸਾਧਾਰਣ ਨਾਲੋਂ ਬਹੁਤ ਵਿਸ਼ੇਸ਼ ਜਾਂ ਥੁਹੜੇ ਵਿਸ਼ੇਸ਼ ਗੁਣਾਂ ਦਾ ਧਾਰਨੀ ਦਿਖਾਇਆ ਜਾਂਦਾ ਹੈ ਪਰ ਇਹ ਵੀ ਜ਼ਰੂਰੀ ਨਹੀਂ । ਨਵੇਂ ਅਧੁਨਿਕ ਕਾਲ ਵਿਚ ਅਤਿ ਸਾਧਾਰਣ ਤੇ ਜਨ-ਸਮੂਹ ਵਿਚੋਂ ਲਏ ਗਏ ਪਾਤਰਾਂ ਨੂੰ ਵੀ ਮੁਖ-ਅਸਥਾਨ ਤੇ ਰਖਿਆ ਗਇਆ ਹੈ । ਚਾਹੇ ਇਹ ਪਿਛਲੀ ਰੁਚੀ ਅਜ ਕਲ ਬਹੁਤ ਪਰਵਾਨ ਹੋ ਰਹੀ ਹੈ ਲੇਕਿਨ ਨਾਇਕਾਂ ਬਾਰੇ ਜਿਹੜੇ ਅਸਾਧਾਰਣ ਹੋਣ ਦਾ ਖਿਆਲ ਪਿਛੇ ਐਨਾ ਚਿਰ ਮਾਣੀਕ ਰਹਿ ਚੁੱਕਾ ਹੈ ਉਸ ਦਾ ਅਸਰ ਕਈ ਵਾਰ ਉਪਭਾਵਿਕ ਕਿਸਮ ਦੀ ਨਾਇਕ-ਰਚਨਾ ਵਿਚ ਨਿਕਲਦਾ ਹੈ । ਨਾਨਕ ਸਿੰਘ ਦੇ ਅਜ ਕਲ ਦੇ ਨਾਵਲਾਂ ਵਿਚ ਉਕਤ ਕਿਸਮ ਦੀ ਸਿਫਤ ਕਾਫੀ ਹਦ ਤਕ ਮੌਜੂਦ ਹੈ । ਉਸ ਦੇ ਹਰ ਗ਼ਰੀਬ ਨਾਇਕ ਵਿਚ ਕਈ ਐਸੇ ਗੁਣ ਲੁਕਵੇਂ ਰੂਪ ਵਿਚ ਮੌਜੂਦ ਹੁੰਦੇ ਹਨ ਜਿਹੜੇ ਸਮਾਂ ਪਾਣ ਤੇ ਉਸ ਨਾਇਕ ਵਿਚ ਪਰਫੁਲਤ ਹੋ ਕੇ ਉਸ ਨੂੰ ਇਕ ਅਸਾਧਾਰਣ ਜੀਵ ਵਿਚ ਪਲਟ ਦਿੰਦੇ ਹਨ । ਐਪਰ ਸਾਧਾਰਣ ਇਨਸਾਨ ਨੂੰ ਸਾਧਾਰਣ ਰੱਖ ਕੇ ਉਸ ਨੂੰ ਬਤੌਰ ਮੁਖ-ਪਾਤਰ ਦੇ ਨਿਭਾਉਣਾ ਬੜੀ ਕਠਣ ਗੱਲ ਹੈ ਅਤੇ ਬੜੇ ਤਕੜੇ ਕਾਰੀਗਰ ਦੀ ਕਲਾ ਦੀ ਲੋੜਵੰਦ ਹੈ । ਉਪਰ ਅਸੀਂ ਉਨ੍ਹਾਂ ਮੁਖ-ਪਾਤਰਾਂ ਦਾ ਜ਼ਿਕਰ ਕਰ ਆਏ ਹਾਂ ਜਹੇੜ ਨਾਵਲ ਦਾ ਕੇਂਦਰ ਬਣਦੇ ਹਨ ਅਤੇ ਜਿੰਨਾਂ ਦੇ ਦੁਆਲੇ ਨਾਵਲ ਦਾ ਭਾਰ ਪੇਦਾ ਬਣਿਆ ਜਾਂਦਾ ਹੈ । ਕਈ ਵਾਰ ਸਾਰੇ ਦੇ ਸਾਰੇ ਪਾਤਰ ਇਸੇ ਨਾਵਲੀ ਤਾਣੇ-ਪਟ ਵਿਚ ਸ਼ੁਮਾਰ ਹੋ ਜਾਂਦੇ ਹਨ ਅਤੇ ਨਾਵਲ ਦੀ ਹੀਰੋ ਕੋਈ ਅਣ-ਮਨੁਖੀ ਸ਼ੈ, ਕੋਈ ਤਹਿਰੀਕ-ਇਨਕਲਾਬ ਜਾਂ ਸੁਧਾਰ, ਹੋਣੀ ਜਾਂ ਅਜਿਹੀ ਕੋਈ ਗ਼ੈਬੀ, ਅਣਡਿਠੀ, ਨਾਵਲ ਦੇ ਸਰਵ ਪਸਾਰ ਵਿਚ ਪਸਰੀ ਪਸਰੀ ਪਰ ਸਾਫ ਪਰਗਟ, ਜਿੰਦ ਜਾਨ ਵਾਲੀ, ਬਲਦੀ ਚਾਲਦੀ, ਸਾਖਿਆਤ ਸ਼ੈ ਬਣ ਜਾਂਦੀ ਹੈ । ਅਜਿਹੀ ਹਾਲਤ ਵਿਚ ਪਾਤਰ ਉਮ ਅਨੂਪ ਪਰ ਸਬੂਲ ਗੈਰ-ਇਨਸਾਨੀ ਨਾਇਕ ਨੂੰ ਉਸਾਰਨ ਵਾਲੇ ਕਰਮਚਾਰੀ, ਏਜੰਟ ਜਾਂ ਨਿਸ਼ਾਨ ਬਣ ਜਾਂਦੇ ਹਨ । ਇਥੇ ਪਾਤਰਾਂ ਨੂੰ ਵਿਅੱਕਤੀ ਬਣਾ ਕੇ ਘਟ ਹੀ ਪੇਸ਼ ਕੀਤਾ ਜਾਂਦਾ ਹੈ । ਪਾਤਰ ਅਜਿਹੇ ਨਾਵਲਾਂ ਵਿਚ ਚਿੰਨ ਜਾਂ ਨਮੂਨੇ ਹੁੰਦੇ ਹਨ ਅਤੇ ਇਨ੍ਹਾਂ ਦਾ ਕੰਮ ਉਸ ਅਰੂਪ ਹੀਰੇ ਨੂੰ ਉਜਾਗਰ ਕਰਨਾ ਹੁੰਦਾ ਹੈ । ਸੋਵੀਅਤ ਰੂਸ ਵਿਚ ਅਜਿਹੇ ਨਾਵਲਾਂ ਦੇ ਰਚਣ ਦਾ ਰਿਵਾਜ ਕਾਫੀ ਜ਼ੋਰ ਛੜ ਚੁਕਾ ਹੈ ਜਿਨਾਂ ਵਿਚ ਵਿਸ਼ੇ ਨੂੰ ਹੀ ਨਾਇਕ ਦੀ ਪਦਵੀ ਦੇ ਦਿੱਤੀ ਗਈ ਹੈ ਅਤੇ ਮਨੁਖੀ ਪਾਤਰ, ਘਟ ਜਾਂ ਵਧ ਮਹੱਤਤਾ ਰਖਦੇ ਹੋਏ ਇਸੇ ਨਾਇਕ ਦੇ ਅਧੀਨ ਪਾਤਰ ਹਨ । ਫਿਰ ਵੀ ਕਿਉਂਕਿ ਹਨ ਗਲ ਮਾਨੁਖੀ ਪਾਤਰਾਂ ਨੇ ਹੀ ਕਰਨੀ ਹੁੰਦੀ ਹੈ ਤੇ ਛੂਟ ਗੈਰ-ਇਨਸਾਨੀ ਪਾਤਰਾਂ ਦੇ ਨਾਵਲਾਂ ਤੋਂ, ਹਰ ਨਾਵਲ ਨੂੰ ਮਨੁਖਾਂ ਦੇ ਕਰਮ ੫