ਪੰਨਾ:Alochana Magazine November 1958.pdf/59

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਜਿਵੇਂ ਨਾਇਕ, ਅੱਛਾ ਪਾਤਰ, ਨਾਇਕਾ ਉਸ ਨੂੰ ਪਿਆਰ ਕਰਨ ਵਾਲੀ, ਉਪੱਦਰੀਵਿਗਾੜ ਪੈਦਾ ਕਰਨ ਵਾਲਾ ਮਾੜਾ ਬੰਦਾ | ਇਹ ਤਿੰਨ ਪ੍ਰਕਾਰ ਦੇ ਮੁਖ ਪਾਤਰ ਬੜੇ ਚਿਰ ਤਕ ਨਾਵਲਾਂ ਵਿਚ ਆਉਂਦੇ ਰਹੇ ਅਤੇ ਹੁਣ ਜਾ ਕੇ ਕਿਤੇ ਇਸ ਪਰੰਪਰਾ ਤੋਂ ਖਲਾਸੀ ਹੋਈ ਹੈ । ਅਜ ਕਲ ਦੇ ਨਾਵਲ ਵਿਚ ਜ਼ਰੂਰੀ ਨਹੀਂ ਕਿ ਨਾਇਕ ਅੱਛੇ ਕਿਸਮ ਦਾ ਹੀ ਆਦਮੀ ਹੋਵੇ ਅਤੇ ਨਾਇਕਾ ਜ਼ਰੂਰੀ ਤੌਰ ਤੇ ਉਸ ਨਾਲ ਪਿਆਰ ਕਰਦੀ ਹੋਵੇ ਅਤੇ ਉਪਦਰੀ ਦਾ ਹੋਣਾ ਜਾਂ ਨਾ ਹੋਣਾ ਕੋਈ ਵੱਡੀ ਚਿੰਤਾ ਦਾ ਮੁਆਮਲਾ ਨਹੀਂ | ਅਣਗਿਣਤ ਕਿਸਮ ਦ ਪਾਤਰਾਂ ਵਿਚ ਕੋਈ ਵੀ ਨਾਇਕ ਨਾਇਕਾ ਬਣ ਸਕਦੇ ਹਨ | ਪਾਤਰ-ਪ੍ਰਧਾਨ ਨਾਵਲ ਨਾਵਲ-ਰੂਪ ਦੀਆਂ ਅਨੇਕਾਂ ਵਨਗੀਆਂ ਵਿਚੋਂ ਪਾਤਰ-ਪ੍ਰਧਾਨ ਨਾਵਲ ਇਕ ਹੈ । ਅਜਿਹੇ ਨਾਵਲ ਵਿਚ ਵਧੇਰੇ ਜ਼ੋਰ ਪਾਤਰਾਂ ਦੀ ਉਸਾਰੀ ਤੇ ਲਾਇਆ ਜਾਂਦਾ ਹੈ ਅਤੇ ਪਾਤਰਾਂ ਦੀ ਹਾਲਤ, ਉਨ੍ਹਾਂ ਦੀ ਮਨ-ਬੀਤੀ, ਉਨ੍ਹਾਂ ਨਾਲ ਜੰਗ ਵਿਚ ਬੀਤੀ ਨੂੰ ਪੇਸ਼ ਕਰਨਾ ਅਜਿਹੇ ਨਾਵਲ ਦਾ ਮਨੋਰਥ ਬਣ ਜਾਂਦਾ ਹੈ । ਐਸੀ ਹਾਲਤ ਵਿਚ ਪਾਤਰ ਤੋਂ ਬਾਹਰ ਕਹਾਣੀ ਦਾ ਕਰਮ ਕੋਈ ਅਰਥ ਨਹੀਂ ਰਖਦਾ | ਪਾਠਕ ਦਾ ਧਿਆਨ ਸਾਰੇ ਦਾ ਸਾਰਾ ਪਾਤਰਾਂ ਨੂੰ ਸਮਝਣ ਤੋਂ ਲਗ ਜਾਂਦਾ ਹੈ, ਖਾਸ ਕਰ ਕੇ ਮੁਖ-ਪਾਤਰਾਂ ਨੂੰ ਸਮਝਣ ਤੇ । ਇਨਸਾਨ ਲਈ ਇਨਸਾਨ ਨੂੰ ਤੇ ਇਨਸਾਨ ਦੀ ਗਤੀ ਨੂੰ ਸਮਝਣਾ ਬੜਾ ਦਿਲਚਸਪ ਮਜ਼ਮੂਨ ਹੈ । ਇਸ ਕਰ ਕੇ ਜਿਉਂ ਜਿਉਂ ਸਮਾਜ ਦਾ ਤਾਣਾ ਪੇਟਾ ਜ਼ਿਆਦਾ ਗੁੰਝਲਦਾਰ ਹੁੰਦਾ ਗਇਆ, ਸਮਾਜ ਵਿਚ ਬੰਦੇ ਦੀ ਗਤੀ ਸਮੱਸਿਆ ਦਾ ਰੂਪ ਧਾਰਣ ਕਰਦੀ ਗਈ | ਸਾਹਿਤ ਨੇ ਇਨਸਾਨ ਦੀ ਇਸ ਗਤੀ ਨੂੰ ਪਰਗਟ ਕਰਨ ਤੇ ਇਸ ਗੁਥੀ ਨੂੰ ਸੁਲਝਾਣ ਦਾ ਕੰਮ ਆਪਣੇ ਜਿੰਮੇ ਲਇਆ ਇਸ ਜ਼ਿੰਮੇਦਾਰੀ ਸਦਕੇ ਪਾਤਰ-ਪ੍ਰਧਾਨ ਨਾਵਲ ਦੀ ਰਚਨਾ ਹੋਈ । ਬਿਲਕੁਲ ਨਵੇਂ ਜ਼ਮਾਨੇ ਵਿਚ ਆਦਮੀ ਨੂੰ ਚੰਗੀ ਖੋਜ ਤੇ ਚੀਰ ਫਾੜ ਕਰ ਕੇ ਪੇਸ਼ ਕਰਨ ਦੀ ਰੁਚੀ ਇਸ ਹਦ ਤਕ ਵਧ ਗਈ ਕਿ ਸਮਾਜ ਵਿਚ ਵਾਪਰਦੇ ਹਾਲਾਤ ਕੇਵਲ ਪਿਛੋਕੜ ਬਣ ਕੇ ਰਹਿ ਗਏ ਅਤੇ ਆਦਮੀ ਤੇ ਦੂਸਰੇ ਸ਼ਬਦਾਂ ਵਿਚ ਨਾਵਲ ਦੇ ਪਾਤਰ ਤੇ ਖਾਸ ਕਰ ਕੇ ਮੁਖ-ਪਾਤਰ ਇਸ ਪਿਛੋਕੜ ਉਤੇ ਉਨ੍ਹਾਂ ਦਾ ਦਿਮਾਗ, ਮਨ ਤੇ ਆਤਮਾ ਦੀ ਖੋਜ ਕਰਨ ਲਈ ਨਾਵਲਕਾਰ ਦੀ ਕਲਮ ਦੇ ਹੇਠਾਂ ਕਰ ਦਿਤੇ ਗਏ । ਅਰਧ-ਚੇਤਨ, ਚੇਤਨ, ਨਿਮਨ-ਚੇਤਨ ਮਨ ਦਾ ਹਾਲ ਨਾਵਲਾਂ ਵਿਚ ਆਉਣਾ ਸ਼ੁਰੂ ਹੋਇਆ | ਕੋਸ਼ਿਸ਼ ਕੀਤੀ ਗਈ ਕਿ ਨਾ ਕੇਵਲ ਦਿਸਦਾ ਮਨੁਖ ਨਾਵਲ ਵਿਚ ੫੭