ਪੰਨਾ:Alochana Magazine November 1960.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੮) ਪਾਤਸ਼ਾਹੀ ਜੋ ਅਕਬਰ ਸੰਦੀ, ਦਿਨ ਦਿਨ ਚੜੇ ਸਵਾਏ । ਆਖ ਦਮੋਦਰ ਦੇ ਅਸੀਸਾਂ, ਸ਼ਹਿਰੋਂ ਬਾਹਰ ਆਏ । ੯੫੮। ਏਦਾਂ ਸਾਰੇ ਕਿੱਸੇ ਵਿਚ ਅਕਬਰ ਦਾ ਨਾਂ ਅਠਾਰਾਂ ਥਾਂ ਤੇ ਆਇਆ ਹੈ । ਉਪ੍ਰੋਕਤ ਹਵਾਲਿਆਂ ਤੋਂ ਤਾਂ ਇੰਝ ਜਾਪਦਾ ਹੈ ਜੀਕਣ ਅਕਬਰ ਝੰਗ-ਸਿਆਲਾਂ ਦੇ ਲਾਗੇ ਚਾਗੇ ਦੇ ਕਿਸੇ ਪਿੰਡ ਦਾ ਚੌਧਰੀ ਹੋਵੇ । ਇਸ ਗੱਲ ਦੀ ਪੁਸ਼ਟੀ ਲਈ ਉਪਰ ਦਿਤੇ ਹਵਾਲਿਆਂ ਵਿਚੋਂ ੨, ੩, ੪, ੭, ੮, ੯, ੧੦, ੧੧ ਤੇ ੧੬ ਨੂੰ ਗਹੁ ਨਾਲ ਵਿਚਾਰਿਆ ਜਾ ਸਕਦਾ ਹੈ । ਬਾਕੀ ਦੇ ਵੇਰਵੇ ਵੀ ੧, ੧੫, ਤੇ ੧੮ ਨੂੰ ਛੱਡ ਕੇ, ਅਕਬਰ ਦੀ ਨੇੜਤਾ ਦੇ ਪ੍ਰਤੀਕ ਹਨ । ੧, ੧੫ ਤੇ ੧੮ ਅਕਬਰ ਦੀ ਉਸਤਤ ਵਜੋਂ ਲਿਖੇ ਗਏ ਹਨ, ਜੇ ਵਿਚਾਰ ਕੀਤੀ ਜਾਏ ਤਾਂ ਇਹ ਮਾਣ ਚੌਧਰੀ ਤੇ ਵਡੇ ਜ਼ਿਮੀਂਦਾਰ ਨੂੰ ਵੀ ਪ੍ਰਾਪਤ ਹੋ ਸਕਦਾ ਹੈ । ਇਸ ਗੱਲ ਨੂੰ ਕਦਾਚਿਤ ਵੀ ਅਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਕਿ ਅਸੀਂ ਉਸ ਸਮੇਂ ਬਾਰੇ ਵਿਚਾਰ ਕਰ ਰਹੇ ਹਾਂ । ਜਦ ਆਵਾਜਾਈ ਦੇ ਸਾਧਨ ਐਡੇ ਕਠਨ ਸਨ ਕਿ ਸਿਆਲਾਂ ਦਾ ਅਕਬਰ ਸ਼ਹਿਨਸ਼ਾਹ ਨਾਲ ਮੇਲ-ਜੋਲ ਹੋਣਾ ਤਾਂ ਇਕ ਖਾਸੇ ਰਹਿਆ, ਝੰਗੀ ਲੋਕਾਂ ਨੂੰ ਅਕਬਰ ਬਾਦਸ਼ਾਹ ਦੇ ਦਰਸ਼ਨ ਵੀ ਸ਼ਾਇਦ ਹੀ ਨਸੀਬ ਹੋਏ ਹੋਣ । ਚੂਚਕ ਘਰੋਂ ਬਾਹਰ ਜਾਂਦਾ ਹੈ ਤੇ ਲੋਕਾਂ ਪਾਸੋਂ ਧੀ ਬਾਰੇ ਸਣ ਉਦਾਸ ਘਰ ਪਰਤਣ ਪੁਰ ਕਦੀ ਪੁਛਦੀ ਹੈ ਕਿ ਕਿਸ ਦੁਸ਼ਮਣ ਨੇ ਅਕਬਰ ਨੂੰ ਤੇਰੇ ਵਿਰੁਧ ਚੁੱਕਿਆ ਹੈ ? ਕੇ ਕਹੀ ਚਾ ਗਲੀਮ ਭਲੇਰੇ, ਅਕਬਰ ਸ਼ਾਹ ਨੂੰ ਭਛਾਇਆ) ਸਪੱਸ਼ਟ ਹੈ ਕਿ ਅਕਬਰ ਚੂਚਕ ਦੇ ਲਾਗੇ ਹੀ ਰਹਿੰਦਾ ਹੈ । | ਇਹ ਉਦਾਹਰਣਾਂ ਤਾਂ ਇਉਂ ਦਸਦੀਆਂ ਹਨ ਕਿ ਕਿੱਸੇ ਵਿਚ ਸ਼ਹਿਨਸ਼ਾਹ ਅਕਬਰ ਦਾ ਜ਼ਿਕਰ ਨਹੀਂ, ਇਹ ਤਾਂ ੩੮੪ ਪਿੰਡਾਂ ਦਾ ਚੌਧਰੀ ਅਕਬਰ) ਹੋਣੇ, ਜਿਨ੍ਹਾਂ fਪਿੰਡਾਂ ਦੀ ਨਿਗਰਾਨੀ ਚੂਚਕ ਕਰਦਾ ਰਹਿਆਂ ਜਾਂ ਚੂਚਕ ਵਾਂਙ ਹੀ ਆਸ ਪਾਸ ਦੇ ਕਿਸੇ ਪਿੰਡ ਦਾ ਚੌਧਰੀ ਹੋਣਾ ਹੈ । ਅਕਬਰ ਚੌਧਰੀ ਦੇ ਪਿੰਡ ਕੁਝ ਵਧੇਰੇ ਹੋਣਗੇ ਜਾ ਕਿਸੀ ਹੋਰ ਕਾਰਨ ਉਸ ਦਾ ਦਬਦਬਾ ਨੇੜੇ ਤੇੜੇ ਦੇ ਪਿੰਡਾਂ ਵਿਚ ਵਧੇਰੇ ਹੁਆ ਹੋਵੇਗਾ ਤੇ ਕਵੀ ਨੇ ਇਜ਼ਤ ਜਾਂ ਰੋਅਬ ਵਜੋਂ ਉਸ ਦਾ ਜ਼ਿਕਰ ਮਾਣ ਦੇ ਰੂਪ ਵਿਚ ਕੀਤਾ ਹੈ । ਆਪਣੇ ਖਿਆਲਾਂ ਦੀ ਪੁਸ਼ਟੀ ਲਈ ਇਥੇ ਦੇ ਮਹਾਨ ਵਿਅਕਤੀਆਂ ਦਾ ਵਰਨਣ ਕਰਨਾ ਉਚਿਤ ਸਮਝਦਾ ਹਾਂ । ਸ਼ਾਹ ਹੁਸੈਨ, ਜਿਨਾਂ ਦੇ ਜੀਵਨ-ਕਾਲ ਦਾ ਸੰਮਤ ੧੫੯੬-੧੬੫੭ ਬਿ: ਹੈ, ਨੇ ਆਪਣੀਆਂ ਕੋਈ ਡੇਢ ਦਰਜਨ ਕਾਫ਼ੀਆਂ ਵਿੱਚ ਹੀਰ ਰਾਂਝਾ, ਝੰਗ-ਸਿਆਲ, ਖੇੜਾ, ਤਖਤ ਹਜ਼ਾਰਾ, ਬੰਨਾ, ਚਾਕ ਆਦਿ ਦਾ ਜ਼ਿਕ0 ਇਉਂ ਕੀਤਾ ਹੈ ਜਿਵੇਂ ਹੀਰ-ਰਾਂਝੇ ਦੀ ਪ੍ਰੀਤ-ਕਹਾਣੀ ਉਨਾਂ ਦੇ ਸਮੇਂ ਚਰੋਕੀ ਤਾ ""