ਪੰਨਾ:Alochana Magazine November 1960.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਚਲਤ ਹੋ ਚੁਕੀ ਸੀ । ਜਿਵੇਂ :- “ਜੇ ਤੂੰ ਤਖਤ ਹਜ਼ਾਰੇ ਦਾ ਸਾਈਂ, ਅਸੀਂ ਸਿਆਲਾਂ ਦੀਆਂ ਕੁੜੀਆਂ ।” - 'ਰਾਂਝਣ ਜੋਗੀ ਮੈਂ ਜੁਗਿਆਣੀ, ਕਮਲੀ ਕਰ ਕਰ ਸੁੱਟੀਆਂ | ਮਾਹੀ ਮਾਹੀ ਕੂਕਦੀ, ਮੈਂ ਆਪੇ ਰਾਂਝਣ ਹੋਈ । ਰਾਂਝਣ ਰਾਂਝਣੁ ਮੈਨੂੰ ਸਭ ਕੋਈ ਆਖੇ , ਹੀਰ ਨਾ ਆਖੋ ਕੋਈ । “ਰਾਂਝਣ ਮੈਂਹਡਾ ਮੈਂ ਰਾਂਝਣ ਦੀ, ਖੇੜਿਆਂ ਨੂੰ ਕੂੜੀ ਝਾਕੁ ॥ ਆਦਿ । ਸ਼ਾਹ ਹੁਸੈਨ ਨੇ ਆਪਣੀਆਂ ਕਾਫੀਆਂ ਵਿਚ ਆਪਣੇ ਆਪ ਨੂੰ ਹੀਰ ਤੇ ਰਾਂਝੇ ਨੂੰ ਅਪਣਾ ਮੁਰਸ਼ਦ ਦਸਿਆ ਹੈ । ਭਾਵ ਕਿ ਹੀਰ-ਰਾਂਝੇ ਦੇ ਪ੍ਰੇਮ ਨੂੰ ਆਰਦਸ਼ਕ ਗੁਰੂ ਚੇਲੇ ਦੀ ਰੰਗਣ ਵਿਚ ਪੇਸ਼ ਕੀਤਾ ਹੈ । ਇਥੇ ਇਹ ਗੱਲ ਕੋਈ ਲੁਕੀ ਛਿਪੀ ਨਹੀਂ ਰਹਿ ਜਾਂਦੀ ਕਿ ਜੇ ਹੀਰ-ਰਾਂਝੇ ਦਾ ਮੇਲ ੧੬੨੯ ਬਿ: ਵਿਚ ਹੋਇਆ ਮੰਨ ਲਈਏ ਤਾਂ ਉਨ੍ਹਾਂ ਦਾ ਸਮਕਾਲੀ ਕਵੀ ਉਨ੍ਹਾਂ ਦੇ ਇਸ਼ਕ ਨੂੰ ਇੰਨੀ ਉਚ-ਪਦਵੀ ਨਾ ਦੇਂਦਾ । ਦੂਜੀ ਗੱਲ ਇਹ ਵੀ ਹੈ ਕਿ ਸ਼ਾਹ ਹੁਸੈਨ ਨੇ ਇਹ ਕਾਫੀਆਂ ਇਕ ਸਾਹ ਨਹੀਂ ਲਿਖੀਆਂ । ਸਗੋਂ ਇਹੋ ਜਿਹੀਆਂ ਕਾਫੀਆਂ ਉਹ ਹੀਰ-ਰਾਂਝੇ ਦੇ ਮੇਲ ਤੋਂ ਕਈ ਵਰੇ ਪਹਿਲਾਂ ਤੋਂ ਲਿਖ ਰਹਿਆ ਸੀ । ਸ: ਸ਼ਮਸ਼ੇਰ ਸਿੰਘ ਅਸ਼ੋਕ* ਹੁਰਾਂ ਦੀ ਖੋਜ ਇਉਂ ਦਸਦੀ ਹੈ : ' ' “ਇਸ ਸਮੇਂ ਸ਼ਾਹ ਹੁਸੈਨ ਦt ਉਮਰ ੨੬ ਵਰਿਆਂ (੧੬੨੨ ਬਿ:) ਦੀ ਸੀ, ਜਿਸ ਤੋਂ ਪਤਾ ਲਗਦਾ ਹੈ ਕਿ ਉਹ ਕੁਰਾਨ ਤੇ ਉਸ ਦੀਆਂ ਤਫ਼ਸੀਰਾਂ ਪੜ੍ਹ ਕੇ ਤੇ ਹੋਰ ਹਦੀਸਾਂ ਦਾ ਇਲਮ ਹਾਸਲ ਕਰਕੇ ਚੰਗਾ ਆਲਿਮ ਬਣ ਚੁੱਕਾ ਸੀ, ਪਰ ਸਾਈਂ ਬਹਿਲੋਲ ਨੇ ਜੋ ਜ਼ੁਹਦੇ ਇਬਾਦਤ ਅਥਵਾ ਭਗਤੀ-ਭਾਵ ਦੀ ਚਿਣਗ ਇਸ ਦੇ ਸੀਨੇ ਵਿਚ ਬਚਪਨ ਤੋਂ ਹੀ ਲਾ ਛੱਡੀ ਸੀ, ਉਹ ਇਸ ਸਮੇਂ ਅਲੰਬਾ ਬਣ

  • ਵੇਖੋ “ਪੰਜਾਬੀ ਦੁਨੀਆਂ ਦਾ ‘ਸ਼ਾਹ ਹੁਸੈਨ ਅੰਕ- ਪੰਨਾ ੧੯।