ਪੰਨਾ:Alochana Magazine November 1960.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੋੜਨਾ ਭੁਲ ਹੈ । ਜੇ ਅਸੀਂ ਪੁਰਾਣੇ ਸਮੇਂ ਵਲ ਝਾਤ ਮਾਰੀਏ ਤਾਂ ਇਹ ਗੱਲ ਗੁੱਝ ਨਹੀਂ ਰਹਿ ਜਾਂਦੀ ਕਿ ਉਸ ਸਮੇਂ ਪਿੰਡਾਂ ਵਿਚ ਚੌਧਰੀ, ਪਟਵਾਰੀ, ਸਿਪਾਹੀ ਆਦਿ ਦੀ ਕਾਫੀ ਇਜ਼ਤ ਹੁੰਦੀ ਸੀ । ਹੁਣ ਵੀ, ਜਦ ਕਿ ਜ਼ਮਾਨਾ ਅੰਤਾਂ ਦੀ ਉੱਨਤੀ ਕਰ ਚੁੱਕਿਆ ਹੈ, ਫਿਰ ਵੀ ਪਿੰਡਾਂ ਵਿਚ ਚੌਧਰੀਆਂ ਜਾਂ ਮੁੱਖੀਆਂ ਦਾ ਕਾਫੀ ਦਬਦਬਾ ਹੈ । ਇਹ ਕਹਿਣਾ ਕੋਈ ਭੁੱਲ ਨਹੀਂ ਹੋਵੇਗੀ ਕਿ ਉਸ ਸਮੇਂ ਬਾਦਸ਼ਾਹ, ਜਿਹੜ ਝੰਗ-ਸਿਆਲਾਂ ਤੋਂ ਸੈਂਕੜੇ ਮੀਲਾਂ ਦੀ ਵਿੱਥ ਤੇ ਸੀ, ਪਿੰਡਾਂ ਦੇ ਲੋਕ ਉਧਰ ਘਟ ਹੀ ਧਿਆਨ ਦੇ ਦੇ ਰਹੇ ਹੋਣਗੇ, ਸਗੋਂ ਪੇਂਡੂਆਂ ਲਈ ਤਾਂ ਚੌਧਰੀ ਹੀ ਸਭ ਕੁਝ ਸਨ । ਜੇ ਹੀਰ ਗੱਲ ਕਰਦੀ ਹੈ ਤਾਂ ਅਕਬਰ ਦਾ ਨਾਂ ਲੈਂਦੀ ਹੈ, ਕੁੰਦੀ ਹੈ ਤਾਂ ਉਹ ਵੀ ਅਕਬਰ ਨੂੰ ਅਲਾਪਦੀ ਹੈ। ਹੋਰ ਤੇ ਹੋਰ ਲੁੱਡਣ ਵੀ, ਜਿਸ ਲਈ ਤਾਂ ਸਭ ਕੁਝ ਪਹਿਲਾਂ ਨੂਰ ਖਾਨ ਤੇ ਫਿਰ ਹੀਰ ਦਾ ਹੋਣਾ ਹੈ, ਉਹ ਵੀ ਅਕਬਰ ਨੂੰ ਮਿਸਾਲ ਲਈ ਵਰਤਦਾ ਹੈ (ਅਕਬਰ ਕੋਲੋਂ ਡਰੇ ਨਾ ਮੂਲੋਂ, ਦੇ ਮੁਗਲ ਨਿਤਾਣੇ) । ਸੋ ਸਿੱਟਾ ਇਹੀ ਨਿਕਲਦਾ ਹੈ ਕਿ ਕਿੱਸੇ ਵਿਚ ਅੰਕਤ ਸੰਮਤ ਨੂੰ ਹੀ ਠੀਕ ਸਮਝਣਾ ਚਾਹੀਦਾ ਹੈ । ਨਾ ਤਾਂ ਲਿਖਾਰੀਆਂ ਦੀ ਗ਼ਲਤੀ ਹੈ ਤੇ ਨਾ ਹੀ ਓਦੋਂ ਅਕਬਰ ਸ਼ਹਿਨਸ਼ਾਹ ਦਾ ਰਾਜ ਸੀ । ਜਿਸ ਅਕਬਰ ਦਾ ਜ਼ਿਕਰ ਹੀਰ-ਦਮੋਦਰ ਵਿਚ ਮਿਲਦਾ ਹੈ, ਉਹ ਸਿਆਲਾਂ ਦੇ ਨੇੜੇ ਤੇੜੇ ਦਾ ਵਸਨੀਕ ਸੀ । ਕਿਉਂਕਿ ਕਿੱਸੇ ਵਿਚ ਅਕਬਰ ਦਾ ਵਰਨਣ ਨਾ ਤਾਂ ਤਖਤ ਹਜ਼ਾਰੇ 'ਚ ਆਇਆ ਹੈ ਅਤੇ ਨਾ ਹੀ ਖੇੜਿਆਂ ਵਿਚ । ਦਮੋਦਰ ਦੀ ਸਿੱਕ ਨਾਉਂ ਦਮੋਦਰ ਜ਼ਾਤ ਗੁਲਾਟੀ, ਆਇਆ ਸਿੱਕ ਸਿਆਲੀ ।੧। ਦਮੋਦਰ ਦੇ ਜੀਵਨ ਸੰਬੰਧੀ ਸਵਾਇ ਕਿੱਸੇ ਦੇ ਸਾਡੇ ਕੋਲ ਹੋਰ ਕੋਈ ਸਾਧਨ ਨਹੀਂ । ਇਤਨਾ ਤਾਂ ਕਵੀ ਨੇ ਲਿਖ ਦਿੱਤਾ ਹੈ ਕਿ ਉਹ ਕਿਸੀ ਤਾਂਘ ਕਾਰਨ ਹੀ ਝੰਗ ਸਿਆਲ ਨੂੰ ਆਇਆ | ਆਇਆ ਕਿਥੋਂ ? ਇਸ ਬਾਰੇ ਕੁਝ ਪਤਾ ਨਹੀਂ ਲਗਦਾ। ਖਾਨਦਾਨੀ ਕਿਹੜਾ ਪੇਸ਼ਾ ਸੀ ? ਇਹ ਵੀ ਕੁਝ ਸੂ ਪਤਾ ਨਹੀਂ ਲਗ ਸਕਿਆ | ਕਵੀ ਨੇ ਆਪ ਇਹ ਕੁਝ ਲਿਖਿਆ ਹੈ :- ਚੂਚਕ ਬਹੁ ਦਿਲਾਸਾ ਕੀਤਾ, ਤਾਂ ਦਲਗੀਰੀ ਲਾਹੀ । ਆਖ ਦਮੋਦਰ ਹੋਇਆ ਦਿਲਾਸਾਂ, ਹੱਟੀ ਉਥੇ ਬਣਾਈ ।੨।