ਪੰਨਾ:Alochana Magazine November 1960.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਂ ਚਲੀ ਛੰਨੇ ਹਾਥੀ ਵਾ, ਚਲੇ ਕਟਕ ਤਦਾਈਂ । ੫੨ ॥ ਇਥੇ ਮੈਂ ਫ਼ਿਲਮ ‘ਮਹਿਮਾਨ’ ਦੀ ਕਹਾਣੀ ਦੀ ਇਕ ਛੋਟੀ ਜਿਹੀ ਉਦਾਹਰਣ ਦੇਣੀ ਚਾਹੁੰਦਾ ਹਾਂ, ਜਿਹੜੀ ਸ਼ਾਇਦ ਦਮੋਦਰ ਤੇ ਆ ਚੁਕੇ :- ....ਪਿੰਡ ਦੇ ਚੌਧਰੀ ਦੀ ਧੀ ਨੂੰ ਬਾਗ਼ ਦਾ ਮਾਲੀ ਦਿਲੋਂ ਚਾਹੁੰਦਾ ਹੈ ਪਰ ਲੜਕੀ ਨੂੰ ਪਤਾ ਤਕ ਨਹੀਂ ਲਗਦਾ । ਮੁਟਿਆਰ ਨਿਤ ਸਵੇਰੇ ਬਾਗ਼ `ਚ ਜਾ ਕੇ ਮਾਲੀ ਪਾਸੋਂ ਤਾਜ਼ੇ ਫੁੱਲਾਂ ਦਾ ਗਜਰਾ ਲੈ ਆਉਂਦੀ ਹੈ, ਜਿਹੜਾ ਉਸ ਪਹਿਲਾਂ ਹੀ ਬਣਾ ਕੇ ਰਖਿਆ ਹੁੰਦਾ ਹੈ ਤੇ ਮੁਰਝਾਇਆ ਹੋਇਆ ਗਜਰਾ ਉਥੇ ਹੀ ਸੁੱਟ ਆਉਂਦੀ ਹੈ | ਮਾਲੀ ਉਸ ਮੁਰਝਾਏ ਹੋਏ ਗਜਰੇ ਨੂੰ ਹੀ ਆਪਣੀ ਝੁੱਗੀ ਦਾ ਸ਼ਿੰਗਾਰ ਬਣਾ ਲੈਂਦਾ ਹੈ । ਚੌਧਰੀ ਦੀ ਧੀ ਦਾ ਪਿਆਰ ਕਿਸੀ ਹੋਰ ਮੁੰਡੇ ਨਾਲ ਪੈ ਜਾਂਦਾ ਹੈ । ਬਜਾਇ ਇਸ ਦੇ ਕਿ ਮਾਲੀ ਆਪਣੀ ਕਲਪਤ ਪ੍ਰੇਮਕਾ ਤੇ ਉਸ ਦੇ ਪ੍ਰੇਮੀ ਨੂੰ ਕਸ਼ਟ ਪਹੁੰਚਾਏ, ਸਗੋਂ ਉਹਨਾਂ ਦੀ ਹਰ ਔਕੜ ਵਿਚ ਸਹਾਇਤਾ ਕਰਦਾ ਹੈ । ਸਾਰੀ ਫਿਲਮ ਵਿਚ ਕਿਤੇ ਵੀ ਚੌਧਰੀ ਦੀ ਧੀ ਨੂੰ ਨਹੀਂ ਮਹਿਸੂਸ ਹੁੰਦਾ ਕਿ ਮਾਲੀ ਵੀ ਉਹਨੂੰ ਪਿਆਰ ਕਰਦਾ ਰਹਿਆ ਹੈ । ਇਥੇ ਵੀ ਇਹੀ ਘਟਨਾ ਜਾਪਦੀ ਹੈ । ਦਮੋਦਰ ਕਿਥੇ ਵੀ ਰਝੇ ਦੇ ਰਾਹ 'ਚ ਛੱੜਾ ਨਹੀਂ ਬਣਿਆ । ਜੇ ਕੈਦੋਂ, ਚਾਕ ਤੇ ਹੀਰ ਦੇ ਰਿਸ਼ਤੇਦਾਰ ਹੀਰ-ਰਾਂਝੇ ਨਾਲ ਈਰਖਾ ਕਰਦੇ ਰਹੇ ਹਨ ਤਾਂ ਦਮੋਦਰ ਵੀ ਤਾਂ ਕਰ ਸਕਦਾ ਸੀ । ਹਕੀਕਤ ਤਾਂ ਇਉਂ ਜਾਪਦੀ ਹੈ ਕਿ ਦਮੋਦਰ ਦੀ ਸਿੱਕ ਪੂਰੀ ਨਾ ਹੋ ਸਕੀ, ਜਿਸ ਕਾਰਨ ਉਹ ਆਇਆ ਸੀ, ਫਿਰ ਵੀ ਉਹ ਦੋਹਾਂ ਦੇ ਪ੍ਰੇਮ-ਪੰਧ 'ਚ ਰੋੜਾ ਨਹੀਂ ਬਣਿਆ । ਵਾਰਸ ਸ਼ਾਹ ਨੂੰ ਭਾਗਭਰੀ ਦੇ ਇਸ਼ਕ ਨੇ ਬਹੁਤ ਕੁਝ ਸਿਖਾ ਦਿੱਤਾ ਸੀ ਤੇ ਜਦ ਉਹ ਹੀਰ-ਰਾਂਝੇ ਦਾ ਕਿੱਸਾ ਲਿਖਣ ਲਗਾ ਤਾਂ ਉਹਦੀਆਂ ਅੱਖਾਂ ਸਾਹਵੇਂ ਉਹੀ ਨਜ਼ਾਰੇ ਫਿਰ ਰਹੇ । ਇਸ ਲਈ ਵਾਰਸ ਦੀ ਹੀਰ ਇਸ਼ਕ ਦੀ ਭਰੀ ਹੋਈ ਜੱਟੀ ਹੈ ਤੇ ਦਮੋਦਰ ਦੀ ਹੀਰ ਬਹਾਦਰ । ਦਮੋਦਰ ਅਪਣੀ ਕਲਪਤ ਪ੍ਰੇਮਿਕਾ (ਹੀਰ) ਨੂੰ ਨਸ਼ਰ ਨਹੀਂ ਸੀ ਕਰਨਾ ਚਾਹੁੰਦਾ ਸਗੋਂ ਕਵੀ ਨੇ ਉਹਨੂੰ ਆਪਣੇ ਮੁਰਸ਼ਦ ਦੀ ਸੱਚੀ ਦਾਸੀ ਦਸਣ ਦਾ ਯਤਨ ਕੀਤਾ ਹੈ । ਦਮੋਦਰ ਦਾ ਸਾਰਾ ਜ਼ੋਰ ਰਾਂਝੇ ਤੇ ਪਇਆ ਹੈ, ਰਾਂਝੇ ਨੂੰ ਰਜ ਕੇ ਸੁਹਣਾ ਦਸਿਆ ਹੈ । ਰਾਂਝੇ ਉਤੇ ਭਰਜਾਈਆਂ, ਝਿਉਰੀ, ਰਸਤੇ 'ਚ ਆਏ ਪਿੰਡ ਦੀ ਤੀਵੀਂ, ਲੁੱਡਣ, ਹੱਸੀ ਆਦਿ ਕਈ ਮਿਹਰਬਾਨ ਹੋਏ ਦਸੇ ਹਨ । ਮੇਰੀ ਜਾਚੇ ਦਮੋਦਰ ਸਾਹਮਣੇ ਇਹੀ ਵਿਚਾਰ ਸਨ :- “ਜੇ ਹੀਰ ਨੇ ਮੈਨੂੰ ਨਹੀਂ ਪਿਆਰਿਆ ਤਾਂ ਇਸ ਵਿਚ ਮੇਰਾ ਕੀ ਦੋਸ਼, ਉਹ ਮੇਰੇ ਅੰਦਰਲੇ ਨੂੰ ਨਹੀਂ ਭਾਂਪ ਸਕੀ । ਭਾਂਪਦੀ ਵੀ ਕਿਵੇਂ ਮੈਂ ਕੋਈ ਸੁਹਣਾ ਥੋੜਾ ਹੀ ਹਾਂ ਤੇ ਨਾ ਹੀ ਉਸ ਖਾਤਰ ਜਾਨ ਨਛਾਵਰ ਕਰ ਸਕਦਾ ਹਾਂ । ਜੇ ਉਹ ਸ°