ਪੰਨਾ:Alochana Magazine November 1960.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਐਮ. ਐਮ. ਸਿੰਘ ਸਾਹਿਤ ਤੇ ਜੀਵਨ ਜੀਵਨ ਕੀ ਹੈ ਤੇ ਕੀ ਨਹੀਂ, ਜਦੋਂ ਦਾ ਮਨੁਖ 'ਹਸ਼ਾਂ ਵਿਚ ਆਇਆ ਹੈ, ਉਹ ਇਸ ਮਸਲੇ ਬਾਰੇ ‘ਕਿਉਂ’ ਤੇ ‘ਕੀਕੂ' ਦੇ ਪ੍ਰਸ਼ਨਾਂ ਨੂੰ ਹਲ ਕਰਨ ਦਾ ਜਤਨ ਕਰ ਰਹਿਆ ਹੈ । ਵਖ ਵਖ ਧਰਮਾਂ ਨੇ ‘ਜੀਵਨ ਕੀ ਹੈ ਬਾਰੇ ਵਖ ਵਖ ਢੰਗਾਂ ਨਾਲ ਵਿਚਾਰ ਪ੍ਰਗਟਾਏ ਹਨ, ਠੀਕ ਹੈ, ਖਾਸ ਤਰ੍ਹਾਂ ਦੇ ਜੀਵਨ ਉਦੇਸ਼ ਨੂੰ ਇਹਨਾਂ ਧਰਮਾਂ ਨੇ ਮਿਥਿਆ, ਇਹ ਵੀ ਠੀਕ ਹੈ, ਤੇ ਇਸ ਉਦੇਸ਼ ਪ੍ਰਾਪਤੀ ਦੇ ਵਖ ਵਖ ਰਾਹ, ਵਖ ਵਖ ਸਾਧਨ ਵੀ ਨੀਯਤ ਕੀਤੇ, ਇਹ ਹੋਰ ਵੀ ਠੀਕ ਹੈ, ਦਰਸ਼ਨ ਦੇ ਖੇਤਰ ਵਿਚ ਜੀਵਨ ਕੀ ਹੈ ? ਇਕ ਮੁਖ ਵਿਸ਼ਾ ਬਣਿਆ ਰਹਿਆ ਹੈ, ਜੀਵਨ ਕੀ ਹੈ ? ਬਾਰੇ ਵਿਗਿਆਨ ਨੇ ਵੀ ਕਈ ਥਿਊਰੀਆਂ ਰਾਹੀਂ ਵਿਚਾਰ ਪ੍ਰਗਟਾਏ ਹਨ, ਜੀਵਨ ਨੂੰ ਇਕ ਹੱਦ-ਮਈ ਚੇਤੰਨ ਸਤਾ ਵਾਲੀ ਵਸਤੂ ਮੰਨਿਆ ਗਇਆ ਹੈ, ਜਿਸ ਵਿਚ ਮਨੁਖਾਂ ਤੋਂ ਛੁਟ ਪਸ਼ੂ ਪੰਛੀ ਵੀ ਸ਼ਾਮਲ ਹੋ ਜਾਂਦੇ ਹਨ । | ਪਰ ਜਦੋਂ ਅਸੀਂ ਸਾਹਿਤ ਤੇ ਜੀਵਨ ਦੀ ਸਮੱਸਿਆ ਨੂੰ ਵਿਚਾਰਨਾ ਹੋਵੇ ਤਾਂ ਨਾ ਤਾਂ ਅਸੀਂ ਜੀਵਨ ਤੋਂ ਬਿਲਕੁਲ ਉਹ ਭਾਵ ਲੈਣਾ ਹੈ ਜੋ ਧਾਰਮਕਾਂ ਅਤੇ ਅਧਿਆਤਮਵਾਦੀਆਂ ਨੇ ਲਇਆ ਹੈ ਅਤੇ ਨਾ ਹੀ ਬਿਲਕੁਲ ਉਹਨਾਂ ਦੇ ਮਿਥੇ ਜੀਵਨ ਉਦੇਸ਼ਾਂ ਤੋਂ ਹੀ ਸਾਡਾ ਭਾਵ ਹੋ ਸਕਦਾ ਹੈ ਅਤੇ ਇੰਜ ਹੀ ਦਾਰਸ਼ਕ ਦ੍ਰਿਸ਼ਟੀ ਤੋਂ ਜੀਵਨ ਦੀ ਕੀਤੀ ਗਈ ਪ੍ਰੀਭਾਸ਼ਾ ਨਾਲ ਵੀ ਸਾਡਾ ਬਹੁਤਾ ਸਬੰਧ ਨਹੀਂ। ਜੀਵਨ ਤੋਂ ਸਾਡਾ ਭਾਵ ਮਨੁਖਾ ਜੀਵਨ ਹੀ ਹੋ ਸਕਦਾ ਹੈ । ਜੇ ਸਾਹਿਤ ਮਨੁਖਾਂ ਦੀ ਹੀ ਉਪਜ ਹੈ ਤਾਂ ਤੇ ਸਾਹਿਤ ਹੈ ਹੀ ਮਨੁਖਾਂ ਤੋਂ ਉਪਜੀ ਵਸਤੂ, ਮਨੁਖ ਹੀ ਇਸ ਦੇ ਸਿਰਜਣਹਾਰ ਹਨ, ਪਰ ਪੰਛੀ ਆਦਿ ਨਹੀਂ । ਤੇ ਫੇਰ ਮਨੁਖਾ ਜੀਵਨ ਦੇ ਵੀ ਸੁਖਮਤਮ ਪਖ ਨਾਲ ਸਾਡਾ ਸਬੰਧ ਨਹੀਂ, ਸਗੋਂ ਸਥੂਲ ਨਾਲ ਹੈ, ਮਤਲਥ ਵਿਵਹਾਰਕ ਰੂਪ ਨਾਲ ਹੈ, ਮਨੁਖੀ ਜੀਉਣ ਢੰਗ ਨਾਲ ਹੈ; ਮਨੁਖ ਦੇ ਸਾਮਾਜਿਕ ਜੀਵਨ ਨਾਲ ਹੈ, ਮਨੁਖਤਾ ਦੇ ਆਦਿ ਤੋਂ ਲੈ ਕੇ ਅਜ ਤੀਕ ਦੇ ਕੀਤੇ ਵਿਕਾਸੀ ਜੀਵਨ ਨਾਲ ਹੈ-ਤੇ ਉਹ ਵੀ ਉਸ ਦੇ ਭਾਵਾਤਮਕ ਅਤੇ ਬੌਧਿਕ ਵਿਕਾਸ ਨਾਲ, ਕੇਵਲ ਬੌਧਿਕ ਵਿਕਾਸ ਨਾਲ ਨਹੀਂ। ਤੇ ਸਾਹਿਤ । ਸ਼ਾਹਿਤ ਜੀਵਨ ਵਿਚੋਂ ਹੀ ਪੈਦਾ ਹੁੰਦਾ ਹੈ, ਜੀਵਨ ਦਾ ੧੬