ਪੰਨਾ:Alochana Magazine November 1960.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਚਿਆ ਜਾਂਦਾ ਹੈ, ਉਹਦਾ ਸਬੰਧ ਜੀਵਨ ਨਾਲ ਹੀ ਹੁੰਦਾ ਹੈ । ਜੀਵਨ ਤੋਂ ਉਸ ਨੂੰ ਨਖੇੜਿਆ ਨਹੀਂ ਜਾ ਸਕਦਾ । ਨਖੇੜਿਆ ਜਾ ਵੀ ਕਿਵੇਂ ਸਕਦਾ ਹੈ ? ਦਰਖਤਾਂ ਦੀਆਂ ਟਾਹਣੀਆਂ ਤੇ ਪਤਿਆਂ ਨੂੰ ਅਸੀਂ ਦਰਖਤਾਂ ਤੋਂ, ਜੋ ਉਹਨਾਂ ਦੇ ਜਨਮ-ਦਾਤੇ ਹਨ, ਨਹੀਂ ਨਖੇੜ ਸਕਦੇ । ਜੀਵਨ ਤੇ ਸਾਹਿਤ ਦਾ ਗੂੜਾ ਸਬੰਧ ਦੇਖ ਕੇ ਹੀ ਤਾਂ ਕਹਿਆ ਜਾਂਦਾ ਹੈ ਕਿ ਸਾਹਿਤ ਜੀਵਨ ਦਾ ਪ੍ਰਤੀਬਿੰਬ ਹੈ । ਕਿਤੇ ਇਹ ਜੀਵਨ ਦੀ ਡੰਗੋਰੀ ਬਣਦਾ ਹੈ, ਜੀਵਨ ਦਾ ਰਾਹ ਦਸੇਗਾ, ਕਿਤੇ ਜੀਵਨ ਦਾ ਸਹਾਰਾ, ਕਿਤੇ ਜੀਵਨ ਦਾ ਸ਼ੀਸ਼ਾ, ਕਿਤੇ ਇਹ ਜੀਵਨ ਦੀ ਵਿਆਖਿਆ ਅਖਵਾਉਂਦਾ ਹੈ, ਕਿਤੇ ਆਲੋਚਨਾ, ਕਿਤੇ ਇਹ ਜੀਵਨ ਦਾ ਨਿਰਮਾਤਾ ਹੈ, ਕਿਤੇ ਜੀਵਨ ਦੀ ਪ੍ਰਤੀਨਿਧਤਾ ਕਰਦਾ ਹੈ, ਕਿਤੇ ਇਹ ਜੀਵਨ ਦੀ ਪੁਨਰ ਉਸਾਰੀ ਕਰਦਾ ਹੈ, ਜੀਵਨ ਵਿਚੋਂ ਖੁਰਾਕ ਲੈ ਕੇ ਉਸੇ ਦੀ ਹੀ ਪਾਲਣਾ ਕਰਦਾ ਹੈ, ਜੀਵਨ ਵਿਚੋਂ ਪ੍ਰੇਰਤ ਹੋ ਕੇ ਉਸੇ ਨੂੰ ਹੀ ਪ੍ਰੇਰਦਾ ਹੈ, ਉਸ ਵਿਚੋਂ ਪਾਣੀ ਲੈ ਕੇ ਹੀ, ਉਸੇ ਨੂੰ ਹੀ ਸਿੰਜਰਦਾ ਹੈ । ਜਿਥੇ ਸਾਹਿਤ ਜੀਵਨ ਵਿਚੋਂ ਹੀ ਸਿਰਜਿਆ ਜਾਂਦਾ ਹੈ, ਉਥੇ ਉਹ ਜੀਵਨ ਦੀ ਵੀ ਸਿਰਜਨਾ ਕਰਦਾ ਹੈ । ਜੀਵਨ ਸਾਹਿਤ ਦੀ ਪਾਲਣਾ ਕਰਦਾ ਹੈ, ਖਾਧ ਖੁਰਾਕ ਦੇ ਕੇ, ਪਰ ਸਹਿਤ ਵੀ ਜੀਵਨ ਦਾ ਪਾਲਣਹਾਰ ਹੈ, ਉਸ ਨੂੰ ਉੱਨਤਸ਼ੀਲ ਬਣਾਂਦਾ ਹੈ । | ਪਰ ਜੇ ਸਾਹਿਤ ਜੀਵਨ ਵਿਚੋਂ ਹੀ ਪੈਦਾ ਹੁੰਦਾ ਹੈ, ਜੇ ਇਹ ਜੀਵਨ ਦਾ ਹੀ ਪ੍ਰਤੀਬਿੰਬ ਹੈ, ਉਸੇ ਦਾ ਹੀ ਝਲਕਾਰਾ ਦਿੰਦਾ ਹੈ, ਜੀਵਨ ਦਾ ਹੀ ਸ਼ੀਸ਼ਾ ਹੈ, ਤਾਂ ਫੇਰ ਜੀਵਨ ਕੋਲੋਂ ਇਹਦੀ ਕੀ ਵਿਸ਼ੇਸ਼ਤਾ ਹੋਈ ? ਜੇ ਇਹ ਜੀਵਨ ਦਾ ਹੀ ਬਿਆਨ ਹੈ, ਉਸੇ ਦਾ ਹੀ ਯਥਾਰਥੀ ਰੂਪ ਹੈ ਤਾਂ ਫੇਰ ਜੀਵਨ ਨਾਲੋਂ ਇਹ ਕੀ ਮਹੱਤਾ ਰਖਦਾ ਹੈ ? ਠੀਕ ਸਾਹਿਤ ਜੀਵਨ ਦਾ ਯਥਾਰਥੀ ਚਿਤਰ ਹੈ ਪਰ ਇਹ ਜੀਵਨ ਦੀ ਹੂਬਹੂਅਤਾ ਨਹੀਂ, ਜੀਵਨ ਦਾ ਕੈਮਰਾਈ ਫ਼ੋਟੋ ਨਹੀਂ ਹੈ, ਜੋ ਜੀਵਨ ਵਿਚ ਹੈ ਉਹੋ ਕੁਝ ਨਹੀਂ ਹੈ, ਸਗੋਂ ਸਾਹਿਤ ਤਾਂ ਜੀਵਨ ਦਾ ਆਦਰਸ਼ਕ ਰੂਪ ਪੇਸ਼ ਕਰਦਾ ਹੈ । ਫ਼ੋਟੋ ਨਹੀਂ, ਇਹ ਤਾਂ ਚਿਤਰ ਹੈ, ਚਿਤਰ । ਉਹ ਚਿਤਰ ਹੈ, ਜਿਸ ਵਿਚ ਚਿਕਾਰ ਦੀ ਆਪਣੀ ਸ਼ਖਸੀਅਤ, ਉਸ ਦੇ ਵਿਚਾਰ ਅਤੇ ਕਲਪਨਾ ਦਾ ਵੀ ਬਹੁਤ ਹਥ ਹੁੰਦਾ ਹੈ । ਜਿਵੇਂ ਇਕ ਚਿਤ ਚਿਤ੍ਰਕਾਰ ਦੇ ਜਤਨਾਂ ਦਾ ਫਲ ਹੁੰਦਾ ਹੈ, ਉਸੇ ਤਰ੍ਹਾਂ ਹੀ ਕੋਈ ਵੀ ਸਾਹਿਤਕ ਟੁਕੜਾ ਕਿਸੇ ਵਿਅਕਤੀ ਸਾਹਿਤਕਾਰ ਦੀ ਹੀ ਉਪਜ ਹੋ ਸਕਦਾ ਹ : ਸਾਹਿਤ ਵਿਅਕਤੀਗਤ ਜਤਨਾਂ ਦੀ ਹੀ ਉਪਜ ਹੈ, ਪਰ ਕਿਉਂਕਿ ਹਰ ਵਿਅਕਤੀ ਕਿਸ ਖਾਸ ਸਮੇਂ, ਕਿਸੇ ਖਾਸ ਵਾਤਾਵਰਣ, ਕਿਸੇ ਖਾਸ ਸਮਾਜ ਵਿਚ ਰਹਿ ਰਹਿਆ ਹੁੰਦਾ ਹੈ, ਆਕਾਸ਼ਾਂ ਵਿਚ ਨਹੀਂ ਲਟਕ ਰਹਿਆ ਹੁੰਦਾ, ਉਸ ਦੇ ਪੈਰ ਕਿਸੇ ਧਰਤੀ ਤੇ ਟਿਕੇ ਹੁੰਦੇ ਹਨ, ਇਸ ਲਈ ਉਸ ਦੀ ਸਾਹਿਤਕ ਕਿਤ ਨੂੰ ਅਜਿਹੇ ਵਾਤਾਵਰਣ ਦੇ ਪ੍ਰਭਾਵ ਤੋਂ ਬਲਾਗ ਵੀ ਨਹੀਂ ਕਹਿਆ ਜਾ ਸਕਦਾ ਤੇ ਜੋ ਸਾਹਿਤ ਕਿਸੇ ਖਾਸ ਦੇਸ਼ ਨਾਲ, ਸਮੇਂ ਸਮਾਜ ਨਾਲ ਅਵੱਸ਼ ਹੀ ਸਬੰਧਤ ਹੁੰਦਾ ਹੈ, ਤਾਂ ਇਹਦਾ ਇਹ