ਪੰਨਾ:Alochana Magazine November 1960.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਖ ਸ਼੍ਰੇਣੀਆਂ ਬਣ ਗਈਆਂ । ਆਪਸੀ ਲੈਣ ਦੇਣ ਆਰੰਭ ਹੋ ਗਇਆ । ਇਕ ਚੀਜ਼ ਲੈ ਕੇ ਦੂਜੀ ਦੇਣ ਦਾ ਰਿਵਾਜ ਪੈ ਗਇਆ । ਇਥੇ ਹੀ ਮਾਨੋ ਵਪਾਰਕ ਦੀ ਨੀਂਹ ਪਈ । ਹੌਲੀ ਹੌਲੀ ਇਹਨਾਂ ਪਿੰਡਾਂ ਦੇ ਮਾਲਕ ਪੈਦਾ ਹੋਣ ਲਗ ਪਏ, ਜਿਨ੍ਹਾਂ ਨੂੰ ਆਪਣੇ ਅਧਿਕਾਰ ਵਧਾਉਣ, ਧਨ ਦੌਲਤ ਵਿਚ ਵਾਧਾ ਕਰਨ ਅਤੇ ਆਪਣੇ ਬਹੁ ਬਲ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਉਣ ਦੀ ਲਾਲਸਾ ਉਪਜੀ । ਭਾਵ ਇਹ ਕਿ ਲੋੜ ਅਨੁਸਾਰ ਮਨੁਖ ਦੇ ਰਹਿਣ ਸਹਿਣ ਵਿਚ, ਭਾਵਾਂ ਵਿਚਾਰਾਂ ਵਿਚ ਤਬਦੀਲੀ ਆਉਣ ਲਗ ਪਈ । ਜੋ ਸਾਮਾਜਿਕ ਜੀਵਨ ਪਹਿਲਾਂ ਸੀ, ਉਹ ਹੁਣ ਨਾ ਰਹਿਆ । ਹੁਣ ਉਸ ਦਾ ਰੂਪ ਹੀ ਬਦਲ ਗਇਆ । ਜਦ ਕਦੇ ਵੀ ਕਿਸੇ ਵਸਤੂ ਦੀ ਲੋੜ ਪੈਂਦੀ ਹੈ, ਕੋਈ ਸਮੱਸਿਆ ਸਾਹਮਣੇ ਆ ਜਾਂਦੀ ਹੈ, ਤਾਂ ਦਿਮਾਗ਼ ਨੂੰ ਉਸ ਦਾ ਹੱਲ ਲੱਭਣ ਲਈ ਕੁਝ ਜਤਨ ਕਰਨਾ ਪੈਂਦਾ ਹੈ । ਇੰਜ ਸਾਮਾਜਿਕ ਜੀਵਨ ਦੇ ਵਿਕਾਸ ਦੇ ਨਾਲ ਨਾਲ ਦਿਮਾਗੀ ਸ਼ਕਤੀ ਦਾ ਵੀ ਵਿਕਾਸ ਹੋਣ ਲਗ ਪੈਂਦਾ ਹੈ । ਸਾਮਾਜਿਕ ਤਬਦੀਲੀ ਨੂੰ ਅਸੀਂ ਅਸੱਭਤਾ ਦੀ ਹਾਲਤ ਵਿਚੋਂ ਸੱਭਤਾ ਦੀ ਹਾਲਤ ਵਿਚ ਜਾਣਾ ਆਖ ਸਕਦੇ ਹਾਂ ਤੇ ਸਭਤਾ ਦੀ ਪ੍ਰਾਪਤੀ ਬਿਨਾਂ ਦਿਮਾਗ ਦੇ ਵਿਕਸਤ ਹੋਣ ਦੇ ਸੰਭਵ ਹੀ ਨਹੀਂ। ਇਉਂ ਕਹਿ ਲਵੋ ਕਿ ਸੱਭਤਾ ਦੀ ਉੱਨਤੀ ਅਤੇ ਦਿਮਾਗ਼ ਦੀ ਉੱਨਤੀ ਨਾਲੋ ਨਾਲ ਚਲਦੀਆਂ ਹਨ । ਦੋਹਾਂ ਦਾ ਬੜਾ ਡੂੰਘਾ ਸੰਬੰਧ ਹੈ, ਇਕ ਦਾ ਦੂਜੇ ਤੋਂ ਬਿਨਾਂ ਅਗਾਂਹ ਵਧ ਜਾਣਾ ਜਾਂ ਪਿਛਾਂਹ ਰਹਿ ਜਾਣਾ ਅਸੰਭਵ ਹੈ। ਜੀਵਨ ਦੇ ਵਿਕਾਸ ਨਾਲ ਦਿਮਾਗ ਦਾ ਵਿਕਾਸ ਹੁੰਦਾ ਹੈ ਅਤੇ ਦਿਮਾਗ ਦੇ ਵਿਕਸਤ ਹੋਣ ਨਾਲ ਸਾਹਿਤ ਦਾ । ਇੱਜ ਸਾਹਿਤ ਅਤੇ ਜੀਵਨ ਦਾ ਆਪਸੀ ਸੰਬੰਧ ਸਪਸ਼ਟ ਹੋ ਜਾਂਦਾ ਹੈ । ਜਿਵੇਂ ਭੌਤਕ ਸਰੀਰ ਦੀ ਉੱਨਤੀ ਦਾ ਆਧਾਰ ਹੈ ਪ੍ਰਕਾਸ਼, ਜਲ, ਹਵਾ ਆਦਿ ਦੀ ਉਪਯੋਗਤਾ ਜਾਂ ਅਨੁਕੂਲਤਾ. ਇਸੇ ਤਰਾਂ ਹੀ ਸਮਾਜਕ-ਬੁਧੀ ਦਾ ਬਣਨਾ ਵਿਗੜਨਾ ਆਧਾਰਿਤ ਹੈ, ਸਾਹਿਤ ਦੀ ਅਨੁਕੂਲਤਾ ਤੇ । ਅਰਥਾਤ ਬੁਧੀ ਦੇ ਵਿਕਾਸ ਅਤੇ ਵਾਧੇ ਦਾ ਸਾਧਨ ਹੈ ਸਾਹਿਤ । | ਮਨੁਖਤਾ ਦੇ ਜੀਵਨ-ਮਈ ਵਿਕਾਸ ਅਤੇ ਇਸ ਰਾਹੀਂ ਅਜ ਤਕ ਰਚੇ ਗਏ ਸਾਹਿਤ ਦੇ ਇਤਿਹਾਸ ਨੂੰ ਜੇ ਅਸੀਂ ਇਕ ਖਾਸ ਦਿਸ਼ਟੀਕੋਣ ਤੋਂ ਵੇਖੀਏ ਤਾਂ ਜੀਵਨ ਤੇ ਸਾਹਿਤ ਦਾ ਸਬੰਧ ਹੋਰ ਵੀ ਸਪਸ਼ਟ ਹੋ ਜਾਂਦਾ ਹੈ । ਧਰਤੀ ਦੀ ਜਿਸ ਜਿਸ ਟੁਕੜੀ ਤੇ ਮਨੁਖਤਾ ਜਿਹੋ ਜਿਹਾ ਜੀਵਨ ਬਿਤਾਂਦੀ ਰਹੀ, ਉਹੋ ਜਿਹਾ ਸਾਹਿਤ ਵੀ ਉਪਜਦਾ ਰਹਿਆ । ਆਦਿ ਕਾਲੀਨ ਮਨੁੱਖ ਕੁਦਰਤ ਵਿਚ ਵਿਚਰਦਾ ਰਿਹਆ, ਉਹਦਾ ਜੰਮਣ, ਪਲਣ, ਮਰਣ ਸਭ ਕੁਝ ਕੁਦਰਤ ਦੀ ਗੋਦੀ ਵਿਚ ਹੀ ਹੁੰਦਾ ਸੀ । ਕੁਦਰਤ ਦੀਆਂ ਸ਼ਕਤੀਆਂ ਤੋਂ ਹੌਲੀ ਹੌਲੀ ਮਨੁਖ ਜਾਣੁ ਹੋਇਆ- ਉਸ ਨੂੰ ਕੁਦਰਤ ਦੀਆਂ ਵਿਕਰਾਲ ਸ਼ਕਤੀਆਂ ਦਾ ਅਨੁਭਵ ਹੋਇਆ । ਇਸ ਵਿਕਰਾਲਤਾ ਤੋਂ ਬਚਣ ਦਾ ਇਕ ਢੰਗ ਉਸ ਕਢ ਲਇਆ | ਕਢਣਾ ਹੀ ਸੀ। ਜ਼ਰੂਰਤ ਈਜਾਦ ਦੀ ਮਾਂ ਨਹੀਂ ? ਉਹ ਢੰਗ ਸੀ ਰੂ ੧੯