ਪੰਨਾ:Alochana Magazine November 1960.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਿਲ ਵਿਚ ਪ੍ਰੀਤ-ਕਸਕਾਂ ਪਾਉਂਦੀਆਂ ਹਨ। ਖਬਰੇ ਕਿੰਨੀਆਂ ਕਵਿਤਾਵਾਂ ਕਵੀ ਨੇ ਉਸ ਨੂੰ ਮੁਖ ਰਖ ਕੇ ਲਿਖੀਆਂ ਹਨ । ਪਰ ਉਸ ਦਾ ਪਿਆਰ ਉਸ ਦੀਆਂ ਅਜ ਤਕ ਲਿਖੀਆਂ ਸਭ ਕਵਿਤਾਵਾਂ ਦੀ ਆਤਮਾ ਹੈ । ਉਸ ਦੀ ਪਿਆਰ-ਕਵਿਤਾ ਵਿਚ ਵਿਕਾਸ ਹੈ । ਪਹਿਲਾਂ ਕਦੀ ਉਸ ਲਿਖਿਆ :- ਤੂੰ ਮੇਰੇ ਜੀਵਨ ਦੀ ਜੋਤੀ ਤੇ ਆਸਾਂ ਦਾ ਤਾਰਾ, ਚਾਨਣ ਸਾਰਾ ਤੂੰ ਮੇਰੀ ਕਵਿਤਾ ਦੀ ਰੂਹ ਏਂ ਗੀਤਾਂ ਦਾ ਰਸ ਸਾਰਾ, ਜਿੰਦ ਹੁਲਾਰਾ । ਤੇਰੇ ਬਿਨ ਦਿਲ ਸੁਖਣਾ ਸੁੱਖਣਾ ਜਿਵੇਂ ਗਗਨ ਬੇਤਾਰਾ, ਚਾਨਣ ਵਾਹਨਾਂ ਭਠ ਖੇੜਿਆਂ ਦਾ ਰਹਿਣਾ ਤੋਂ ਬਿਨ ਸਥਰ ਤੇਰਾ ਪਿਆਰਾ, ਮੁਰਗ ਪਿਆਰਾ ।” ਇੰਨੀ ਸਾਦਗੀ ਨਾਲ ਬਹੁਤ ਘਟ ਕਵੀ ਆਪਣਾ ਪਿਆਰ ਪ੍ਰਗਟ ਕਰ ਸਕੇ ਹਨ । ਪਰ ਸਹਿਰਾਈ ਦਾ ਪਿਆਰ ਇਕ ਹੀ ਥਾਂ ਕੇਂਦਰਿਤ ਨਹੀਂ 1 ਸ਼ਾਦੀ ਕਰ ਸਕਣ ਦੀ ਸਮਰਥਾ ਰਖਦਿਆਂ ਹੋਇਆਂ ਵੀ ਉਸ ਦੀ ਨਹੀਂ ਕੀਤੀ । ਕਿਉਂਕਿ ਜਿਵੇਂ ਉਹ ਆਪ ਆਖਦਾ ਹੈ, “ਕਰੂਪ ਕੁੜੀ ਮੈਨੂੰ ਪਸੰਦ ਨਹੀਂ ਸੀ ਤੇ ਕਿਸੇ ਸਰੂਪ ਕੁੜੀ ਦੀ ਜ਼ਿੰਦਗੀ ਮੈਂ ਬਰਬਾਦ ਨਹੀਂ ਸਾਂ ਕਰਨੀ ਚਾਹੁੰਦਾ ।" ਇਹ ਬਹੁਤ ਸੋਹਣਾ ਆਦਰਸ਼ ਹੈ ਤੇ ਸਹਿਰਾਈ ਆਪਣਾ ਸਾਰਾ ਪਿਆਰ ਇਸ ਸਮਾਜ ਨੂੰ ਦੇਦਾ ਹੈ । ਪਹਿਲਾਂ ਠੀਕ ਉਸ ਵਿਅਕਤੀਗਤ ਭਾਵਨਾ ਦੇ ਗੀਤ ਗਾਏ ਹਨ । ਪਰ ਅਜ ਉਸਦੇ ਪਿਆਰ-ਗੀਤਾਂ ਦੀ ਨੁਹਾਰ ਬਦਲ ਗਈ ਹੈ । ਉਹ ਆਪਣੇ ਵਿਸ਼ਾਦ ਤੋਂ ਉੱਚਾ ਉੱਠ ਵਿਸ਼ਾਲ ਦ੍ਰਿਸ਼ਟੀਕੋਣ ਅਪਨਾਉਂਦਾ ਹੈ । ਇਕ ਸਹਿਰਾਈ ਹੀ ਨਹੀਂ, ਜੋ ਇਸ ਢਾਂਚੇ ਦੀਆਂ ਯਖ ਦੀਵਾਰਾਂ ਕਾਰਨ ਦੁਖੀ ਹੈ, ਇਥੇ ਤਾਂ “ਦੁਖ ਸਬਾਇਐ ਜਗ ਵਾਲੀ ਗਲ ਹੈ । ਸਾਮਵਾਦੀ ਪਾਰਟੀ ਵਿਚ ਰਹਿ ਕੇ ਕਵੀ ਹੁਣ ਦੂਜਿਆਂ ਦੀ ਪਿਆਰ-ਪੀੜਾ ਦਾ ਅਨੁਭਵ ਕਰਦਾ ਹੈ । ਉਹ ਲਿਖਦਾ ਹੈ :- ਜ਼ਿੰਦਗੀ ਦੇ ਮਾਰੂਥਲ ਅੰਦਰ ਇਕੋ ਮੈਂ ਨਾ ਮੁੱਕੀ ਇਥੇ ਤਾਂ ਨਿਤ ਲੱਖਾਂ ਸੱਸੀਆਂ ਵਿਲਕ ਵਿਲਕ ਕੇ ਮਰੀਆਂ ਹੋ। ਜੇ ਉਸ ਦੀ fਪਿਆਰ ਕਵਿਤਾ ਤੇ ਸਮਾਜਵਾਦੀ ਕਵਿਤਾ ਵਿਚ ਤੁਲਨਾ ਕੀਤੀ ਜਾਵੇਂ ਤਾਂ ਮੇਰਾ ਇਹ ਵਿਚਾਰ ਹੈ ਕਿ ਉਸ ਦੀ ਪਿਆਰ ਕਵਿਤਾ ਵਿਚ ਜ਼ਿਆਦਾ ੨੯