ਪੰਨਾ:Alochana Magazine November 1960.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਵੇਂ ਕਿ “ਸ਼ਰਣਾਰਥੀ ਦਾ ਕੋਟ" ਤਾਸ਼ ਦੀ ਬਾਜ਼ੀ, “ਰਾਹਾਂ ਦੇ ਨਿਖੇੜ ਤੇ, ਅਤੇ 'ਅਨੁਰਾਗ ਵਿਚ ਇਹ ਪ੍ਰਭਾਵ ਮਿਸਰਤ ਰੂਪ ਵਿਚ ਪ੍ਰਾਪਤ ਹੁੰਦੇ ਹਨ । ਵਾਸਤਵ ਵਿਚ ਇਨ੍ਹਾਂ ਅੰਤਰ-ਸ਼ਾਲੀ ਪ੍ਰਭਾਵਾਂ ਦੀ ਵਰਤੋਂ ਕੇਵਲ ਭਿੰਨ ਭਿੰਨ ਵਿਸ਼ਿਆਂ ਦੇ ਨਾਟਕੀ ਨਿਭਾ ਵਿਚ ਲੁੜੀਂਦੀ ਸਫ਼ਲਤਾ ਪ੍ਰਾਪਤ ਕਰਨ ਦੀ ਵਿਧੀ ਹੈ, ਕਿਉਕਿ ਹਰ ਨਾਟਕ ਵਿਚ ਇਨ੍ਹਾਂ ਬਾਹਰਮੁਖੀ ਪ੍ਰਭਾਵਾਂ ਦੇ ਅੰਤਰਗਤ ਇਕ ਸਰਵ -ਸਾਂਝੀ ਗੁਪਤ ਪ੍ਰਭਾਵ-ਰੂਪੀ ਆਤਮਾ ਵੀ ਪ੍ਰਾਪਤ ਹੈ । ਹਰ ਪ੍ਰਭਾਵ ਵਿਚੋਂ ਇਕ ਅਜਬ ਪ੍ਰਕਾਰ ਦੀ ਅਚੇਤ ਜਿਹਾ ਕਰੁਣਾ ਰਸ ਸਾਡੇ ਅੰਤਹਕਰਣ ਨੂੰ ਟੁੰਬਦਾ ਹੈ । ਇਹ ਕਰੁਣਾ ਰਸ ਅਮਰੀਕ ਸਿੰਘ ਦੇ ਭਾਵਾਂ ਤੇ ਬੁੱਧੀ ਦੇ ਆਦਰਸ਼ਕ ਸੰਗਮ ਪੁਰ ਲਹਿਰਾਉਂਦੀ ਚੇਤਨਤਾ ਦਾ ਸਾਰਥਕ ਉਬਾਲ ਹੈ, ਜੋ ਅਚੇਤ ਰੂਪ ਵਿਚ ਹੀ ਏਨਾ ਬਲਵਾਨ ਹੁੰਦਾ ਹੈ ਕਿ ਅਮਰੀਕ ਸਿੰਘ ਦੇ ਨਾਟਕਾਂ ਦਾ ਅਸਲ ਪ੍ਰਭਾਵ ਬਣ ਨਿਬੜਦਾ ਹੈ । ਕਰੁਣਾ ਦੇ ਅਚੇਤ ਰੂਪ ਵਿਚ ਚੇਤਨਾ ਦੀ ਇਹ ਜਾਗ ਅਮਰੀਕ ਸਿੰਘ ਦੀ ਪੱਕੀ ਹੋਈ ਸੂਝ ਦਾ ਪ੍ਰਮਾਣ ਹੈ, ਕਿਉਕਿ ਕਰਣਾ-ਭਾਵ ਮਨੁੱਖੀ ਆਤਮਾ ਨੂੰ ਵਿਤ ਕਰਨ ਦੀ ਭਾਰੀ ਸਮਰਥਾ ਦੇ ਧਾਰਨੀ ਹਨ । ਆਂਦਰਾਂ' ਇਕਾਂਗੀ ਵਿਚ ਪੇਸ਼ ਕੀਤਾ ਗਇਆ ਦੁਖਾਂਤ ਸੰਨ ਸੰਤਾਲੀ ਦੇ ਖੂਨੀ ਫਸਾਦਾਂ ਵਿਚ ਮਨੁੱਖ ਦੀਆਂ ਪਵਿਤਰ ਸਾਂਝ ਨਾਲ ਵਾਪਰੇ ਅਣਗਿਣਤ ਹਾਦਸਿਆਂ ਦੀ ਪ੍ਰਤਿਨਿਧ ਤਸਵੀਰ ਹੈ । ਜ਼ਿੰਦਗੀ ਦੇ ਰਾਂਝੇ ਮਜ਼ਹਬੀ ਜਨਨ ਦੇ ਕਲਾਵੇ ਚੱ ਬਾਹਰ ਨਿਕਲ ਕੇ ਦੋਸਤੀ ਦੇ ਮੰਦਰ ਦੀ ਸੁਰੱਖਿਆ ਹਿੱਤ ਜੀਵਨ ਦੀ ਹਰ ਕੁਰਬਾਨੀ ਦੇਣ ਲਈ ਤਤਪਰ ਸਨ, ਪਰ ਹਾਲਾਤ ਦੀ ਵਹਿਸ਼ਤ ਨੇ ਉਨ੍ਹਾਂ ਨੂੰ ਬੇਬਸੀ ਦੇ ਸਮੁੰਦਰਾਂ ਵਿਚ ਡੋਬ ਦਿੱਤਾ । ਜਾਬਰ ਹੋਣੀਆਂ ਅਗੇ ਗੋਡੇ ਟੇਕਣ ਉੱਤੇ ਮਜਬੂਰ ਕਰ ਦਿੱਤਾ । ਨਾਟਕਕਾਰ ਨੇ ਦੁਖਾਂਤ ਨੂੰ ਭਾਵੇਂ ਕਿਸੇ ਸਿਧਾਂਤਕ ਵਿਸ਼ਲੇਸ਼ਣ ਦੀ ਪੁਸ਼ਟਭੂਮੀ ਵਿਚ ਰੱਖ ਕੇ ਨਹੀਂ ਵਾਚਿਆ, ਪਰ ਇਸ ਅਭਾਵ ਨੂੰ ਹੀ ਇਸ ਨਾਟਕ ਦੀ ਖੂਬੀ ਸਮਝਦੇ ਹੋਏ ਪ੍ਰਿੰਸੀਪਲ ਤਾਲਿਬ ਕਹਿੰਦੇ ਹਨ :- “ਇਸ ਦੁੱਖ ਦੀ ਫੋਲੀ ਕਿਸੇ ਨੇੜੇ ਪਏ ਦ੍ਰਿਸ਼ਟੀਕੋਣ ਤੋਂ ਨਹੀਂ ਕੀਤੀ ਗਈ, ਜ਼ਿੰਦਗੀ ਬਾਰੇ ਨੀਵੀਂ ਬੌਧਿਕ ਪੱਧਰ ਤੋਂ ਸਿੱਟੇ ਨਹੀਂ ਕਢੇ ਗਏ ।" ਅਤ ਦੀ ਦੁਖਾਂਤਕ ਘਟਨਾ ਦੇ ਇਸ ਕਲਾਤਮਿਕ ਚਿਤਰ ਵਿਚੋਂ ਇਕ ਅਜਿਹੀ "ਹਸਜਨਕ ਪ੍ਰੇਰਣਾ ਸਾਕਾਰ ਹੁੰਦੀ ਹੈ, ਜਿਸ ਦਿਆਂ ਪੈਰਾ ਵਿਚ ਪ੍ਰਗਤੀ ਦੀਆਂ ਰਾਹਾਂ ਆਪ ਆ ਖਲੋਂਦੀਆਂ ਹਨ । ਸ਼ਰਣਾਰਥੀ ਦਾ ਕੋਟ ਇਕਾਂਗੀ ਵਿਚ ਅਮਰੀਕ ਸਿੰਘ ਦੇਸ਼ ਦੀ ਵੰਡ ਤੇ ਦਾ ਦੇ ਦੁਖਾਂਤਕ ਸਿਟਿਆਂ ਉੱਤੇ ਇਕ ਨਾਟਕੀ ਝਾਤ ਪਵਾਉਂਦਾ ਹੈ, ਜਿਸ ਦਾ ਵੀ ਹਾਸਰਸੀ ਹੈ ਪਰ ਆਤਮਾ ਕਰਣਾਤਮਿਕ | ਸ਼ਰਨਾਰਥੀਆਂ ਨੂੰ ਆਰਥਿਕ ਔਕੜਾਂ ੨੩