ਪੰਨਾ:Alochana Magazine November 1960.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੀਚਤਾ ਤੇ ਨਿਸ਼ਠੁਰਤਾ ਦਾ ਡੂੰਘਾ ਤਜਰਬਾ ਪ੍ਰਾਪਤ ਕੀਤਾ ਹੈ । ਅਤੇ ਨਾਲ ਹੀ ਸਮਾਜ ਦੇ ਦਲਤ ਵਰਗ ਦੇ ਜੀਵਨ ਬਾਰੇ ਕੁਝ ਨਰੋਏ ਨਿਰਣਿਆਂ ਨੂੰ ਆਪਣੀ ਚੇਤਨਾ ਵਿਚ ਨਿਖਾਰਿਆ ਹੈ । ਅਮੀਰ ਸ਼੍ਰੇਣੀ ਨਾਲ ਸੰਪਰਕ-ਸ਼ੀਲ ਰਹਿਣ ਦੇ ਬਾਵਜੂਦ ਉਸ ਨੂੰ ਇਸ ਸ਼੍ਰੇਣੀ ਨਾਲ ਕੋਈ ਸੁਨੇਹ ਨਹੀਂ । ਆਪਣੇ ਨਾਟਕਾਂ ਵਿਚ ਉਸ ਨੇ ਇਸ ਸ਼੍ਰੇਣੀ ਦੇ ਜੀਵਨ ਨੂੰ ਸਦਾ ਵਿਅੰਗ ਤੇ ਮਸ਼ਕਰੀ ਨਾਲ ਵੇਖਿਆ ਹੈ । ਉਸ ਦੀ ਕਲਾ ਨੇ ਪ੍ਰਾਪਤੀ ਦੀਆਂ ਨਰੋਈਆਂ ਸਿਖਰਾਂ ਨੂੰ ਵੀ ਅਜਿਹੇ ਚਿਤਰਾਂ ਵਿਚ ਹੀ ਛੁਹਿਆ ਹੈ । ਇਸ ਵਿਚਾਰ-ਪ੍ਰਕਰਣ ਵਿਚ ਫੁੱਲ ਸਾਹਿਬ ਦੇ ਨਿਰਣੇ ਨੂੰ ਪ੍ਰਮਾਣਿਕ ਮੰਨਣਾ ਕਠਨ ਹੈ । ਅਮਰੀਕ ਸਿੰਘ ਦੇ ਨਾਟਕਾਂ ਵਿਚ ਕਈ ਵਾਰ ਸਰੀਰਕ ਕਾਰਜ ਦੀ ਘਾਟ ਤਾਂ ਭਾਵੇਂ ਰਹਿ ਜਾਂਦੀ ਹੈ, ਪਰ ਭਾਵਾਤਮਕ ਕਾਰਜ ਦੀ ਘਾਟ ਕਿਧਰੇ ਨਹੀਂ ਲਭਦੀ ! ਉਸ ਦੇ ਨਾਟਕਾਂ ਵਿਚ ਗੁੱਝੀ ਨਾਟਕੀਅਤਾ ਹੈ, ਸਰੀਰਕ ਦੌੜ ਭੱਜ ਜਾਂ ਰੌਲੇ ਰੱਪੇ ਦੀ ਨਾਟਕੀਅਤਾ ਨਹੀਂ। “ਅਨੁਰਾਗ ਵਿਚ ਪ੍ਰਤੱਖ ਕਾਰਜ ਦੀ ਘਾਟ ਦੇ ਬਾਵਜੂਦ ਇਕ ਬਲਵਾਨ ਨਾਟਕੀਯਤਾ ਪ੍ਰਾਪਤ ਹੈ, ਜੋ ਇਸ ਗਲ ਦਾ ਪ੍ਰਮਾਣ ਹੈ ਕਿ ਨਾਟਕੀਅਤਾ ਅਮਰੀਕ ਸਿੰਘ ਦੀ ਤਬੀਅਤ ਵਿਚ ਹੈ । ਫੁੱਲ ਸਾਹਿਬ ਦਾ ਨਿਰਣਾ ਕੇਵਲ ਉਸ ਹਾਲਤ ਵਿਚ ਹੀ ਯੋਗ ਹੋ ਸਕਦਾ ਸੀ ਜੇ ਅਮਰੀਕ ਸਿੰਘ ਦੇ ਨਾਟਕਾਂ ਵਿਚ ਅੰਤਰੀਵ ਨਾਟਕੀਅਤਾ ਦੀ ਬਜਾਏ ਬਾਹਰਮੁਖੀ ਨਾਟਕੀਅਤਾ ਵਿਆਪਕ ਹੁੰਦੀ । ਅਮਰੀਕ ਸਿੰਘ ਜਾਣਦਾ ਹੈ ਕਿ ਨਾਟਕ ਨਿਰੋਲ ਬੁੱਧੀ ਦੀ ਖੇਡ ਨਹੀਂ, ਸਗੋਂ ਭਾਵਾਤਮਿਕ ਖੇਡ ਹੈ । ਪਰਿਣਾਮ ਵਜੋਂ ਉਹ ਬੌਧਿਕ ਮਨੋਰਥ ਦੀ ਪ੍ਰਾਪਤੀ ਭਾਵਾਤਮਕ ਕਰਮ ਦੀ ਉਤੇਜਨਾ ਦਾਰਾ ਕਰਦਾ ਹੈ । ਅਪ੍ਰਤੱਖ ਕਾਰਜ ਨੂੰ ਪ੍ਰਤੱਖ ਕਾਰਜ ਵਿਚ ਪਲਟਾਉਣ ਲਈ ਉਹ ਜਿਨ੍ਹਾਂ ਨਾਟਕੀ ਵਿਧੀਆਂ ਦਾ ਪ੍ਰਯੋਗ ਕਰਦਾ ਹੈ, ਉਹ ਗਾਰਗੀ ਜਾਂ ਫੁੱਲ ਤੋਂ ਸਿਵਾ ਪੰਜਾਬੀ ਦੇ ਕਿਸੇ ਹੋਰ ਨਾਟਕਕਾਰ ਦੇ ਕਲਾ-ਯੋਗ ਵਿਚ ਹੀ ਆਈਆਂ । ਆਂਦਰਾਂ ਵਿਚ ਰੰਗ-ਮੰਚ ਉੱਤੇ ਫ਼ਸਾਦਾਂ ਦੀ ਭਿਅੰਕਰਤਾ ਦਾ ਪਰਦਰਸ਼ਨ ਸੰਭਵ ਨਹੀਂ ਸੀ । ਸੋ ਜ਼ਰੂਰਤ ਰਮਜ਼ਾਨ ਦੀ ਪਤਨੀ ਖ਼ਾਨੋ ਦੇ ਵਾਰਤਾਲਾਪ ਦੁਆਰਾ ਪੂਰੀ ਕੀਤੀ ਗਈ ਹੈ । ਪ੍ਰੰਤੂ ਖਾਨੇ ਦੀ ਜ਼ਬਾਨੀ ਫ਼ਸਾਦਾਂ ਦੀ ਵਹਿਸ਼ਤ ਦਾ ਬਿਆਨ ਪ੍ਰਾਹੁਣਿਆਂ ਦੀ ਮਾਨਸਿਕਤਾ ਨੂੰ ਵੀ ਭੈ ਭੀਤ ਕਰਨ ਵਾਲਾ ਸੀ, ਇਸ ਲਈ ਖ਼ਾਨੋ ਦੇ ਬਿਆਨ ਵਲ ਰਮਜ਼ਾਨ ਦਾ ਪ੍ਰਤਿਕਰਮ ਕੁਝ ਖਿਝ ਭਰਿਆ ਚਿਤਰਿਆ ਹੈ । ਇਹ ਤਨਾਤਨੀ ਜਿਥੇ ਇਕ ਪਾਸੇ ਪ੍ਰਤੱਖ ਕਾਰਜ ਦਾ ਸਰੋਤ ਬਣਦੀ ਹੈ, ਉੱਥੇ ਦੂਜੇ ਪਾਸੇ ਪਾਤਰ-ਉਸਾਰੀ ਨੂੰ ਵੀ ਇਕ ਮਨੋਵਿਗਿਆਨਕ ਦ੍ਰਿਸ਼ਟ-ਭੂਮੀ ਪ੍ਰਦਾਨ ਕਰਦੀ ਹੈ । ਸਟੇਜ ਦੇ ਪਿਛੋਂ ਆਉਂਦੀਆਂ ਭਿਆਨਕ ਆਵਾਜ਼ਾਂ ਤੇ ਗੁਰਬਖਸ਼ ਦੇ ਬਚੇ ਦੀ ਮਾਸੂਮੀਅਤ ਫ਼ਸਾਦਾਂ ਦੀ ਭਿਅੰਕਰਤਾ ਦਾ ਹੋਰ ਵੀ ਬਲਵਾਨ ਪ੍ਰਭਾਵ ਦੇਂਦੀਆਂ ਹਨ। ੩੭