ਪੰਨਾ:Alochana Magazine November 1960.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਟਕ ਸਰੀਰਕ ਤੇ ਵਾਯੂ-ਮੰਡਲਕ ਕਾਰਜਾਂ ਦੀ ਗੋਦ ਵਿਚ ਪਰਵਾਨ ਚੜ੍ਹਦਾ ਹੈ । 'ਪੀੜਾਂ ਵਿਚ ਵੀ ਸ਼ਾਮ ਲਾਲ ਦੀ ਘਬਰਾਹਟ ਭਰੀ ਭੱਜ ਦੌੜ ਸਰੀਰਕ ਕਰਮ ਦੀ ਪ੍ਰਮਾਣ ਹੈ । ਰੰਗ-ਮੰਚ ਦੇ ਪਿਛੋਕੜ 'ਚੋਂ ਆ ਰਹੀਆਂ । ਉਸ ਦੀ ਪਤਨੀ ਦੀਆਂ ਦਰਦਨਾਕ ਚੀਕਾਂ ਤੇ ਉਸ ਦੀ ਆਪਣੀ ਜ਼ਬਾਨੀ ਦਸਹਿਰੇ ਵਾਲੇ ਦਿਨ ਦੀ ਦੁਰਘਟਨਾ ਤੇ ਪੁੱਤਰ ਦੀਆਂ ਮਾਸੂਮ ਯਾਦਾਂ ਦਾ ਵਰਣਨ ਵਾਤਾਵਰਣਕ ਕਾਰਜ ਪੈਦਾ ਕਰਦਾ ਹੈ | ਸਮੁਚੇ ਕਾਰਜ ਵਿਚ ਦਰਸ਼ਕ ਦੇ ਸਾਹ ਰੋਕ ਲੈਣ ਵਾਲੀ ਪਕੜ ਹੈ । ਇਉਂ ਹੀ "ਮਹਾਰਾਜਾ ਦੀ ਜੈ' ਵਿਚ ਨਾਟਕੀ ਪ੍ਰਭਾਵ ਬਾਹਰ ਕਦੀ ਦਰਿੰਦਗੀ ਤੇ ਅੰਦਰ ਸਿਸਕਦੀ ਇਕ ਜਾਨ ਤੇ ਇਸ ਜਾਨ ਨਾਲ ਬਰਾਬਰ ਸਿਸਕਦੀਆਂ ਮਾਤਾ ਪਿਤਾ ਦੀਆਂ ਸੱਧਰਾਂ ਅਤੇ ਮਹਾਰਾਜਾ ਦੇ ਜਬਰ ਵਿਰੁਧ ਚਲ ਰਹੇ ਸੰਘਰਸ਼ ਦੇ ਮਾਨਸਿਕ ਝਲਕਾਰਿਆ ਵਿਚੋਂ ਪ੍ਰਾਪਤ ਕੀਤਾ ਗਇਆ ਹੈ । “ਰਾਹਾਂ ਦੇ ਨਿਖੇੜ ਤੇ ਵੀ ਹੜਤਾਲੀ ਮਜ਼ਦੂਰਾ ਦੇ ਜੋਸ਼ ਨੂੰ ਕੁਝ ਇਸ ਪ੍ਰਕਾਰ ਹੀ ਸਟੇਜ ਉੱਤੇ ਵਾਪਰ ਰਹੀਆਂ ਘਟਨਾਵਾਂ ਵਿਚ ਪ੍ਰਤਿਬਿੰਬਤ ਕਰਦਾ ਹੈ । “ਆਸਾਂ ਦੇ ਅੰਬਾਰ ਵਿਚ ਸ਼ਰਨਾਰਥੀਆਂ ਦੀ ਘਰੇਲ ਅਵਸਥਾ ਨੂੰ ਮ੦ ਤੇ ਸੇਠਾਣੀ ਦੇ ਝਗੜੇ ਵਿਚੋਂ ਰੂਪਮਾਨ ਕੀਤਾ ਹੈ । ਸੇਠ ਤੇ ਸੇਠਾਣੀ ਦਾ ਵਾਰਤਾਲਾਪ ਸੇਠ ਸ਼੍ਰੇਣੀ ਉੱਤੇ ਵਿਕ੍ਰੋਕਤੀ ਹੈ, ਜਿਸ ਵਿਚ ਨਾਟਕਕਾਰ ਦੀ ਬੇਘਰਿਆਂ ਪ੍ਰਤੀ ਹਮਦਰਦੀ ਸਾਹ ਲੈਂਦੀ ਹੈ । "ਸ਼ਰਨਾਰਥੀ ਦਾ ਕੋਟ’’ ਤੇ ‘ਖਾਹਮਖਾਹ” ਵਿਚ ਗੰਭੀਰ ਪਰ ਖੁਸ਼ਕ ਵਿਸ਼ਿਆਂ ਦਾ ਹਾਸ-ਰਸ ਤੇ ਵਿਅੰਗ ਦੇ ਲਿਬਾਸ ਵਿਚ ਰੋਚਕ ਤਿਪਾਦਨ ਕੀਤਾ ਹੈ । “ਬਰਤ”, “ਧੁੱਪ ਵਿਚ ਸਾਈਕਲ', 'ਤਾਸ਼ ਦੀ ਬਾਜ਼ੀ` ਤੇ 'ਅਥ ਕੱਖ ਵਿਚ ਵਿਅੰਗਾਤਮਿਕ ਪ੍ਰਭਾਵ ਅਸਲ ਗਲ ਨੂੰ ਅੰਤ ਤਕ ਗੁਪਤ ਰੱਖ ਕੇ ਤੇ ਲਟਕਾ ਕੇ ਪੈਦਾ ਕੀਤਾ ਗਇਆ ਹੈ । ਇਨ੍ਹਾਂ ਨਾਟਕਾਂ ਵਿਚ ਕਈ ਛੋਟੀਆਂ ਛੋਟੀ ਨਾਟਕੀ ਸਥਿਤੀਆਂ ਪੈਦਾ ਹੁੰਦੀਆਂ ਤੇ ਰੋਚਕਤਾ ਨੂੰ ਬਨੀ ਜਾਂਦੀਆਂ ਹਨ ਵਿਚ ਜਦੋਂ ਗਲ ਖੁਲਦੀ ਹੈ ਤਾਂ ਪ੍ਰਭਾਵ ਦੀਆਂ ਝਰਨਾਟਾ ਸਰੀਰ ਵਿਚੋਂ ਉੱਠ ° ਵਾਤਾਵਰਣ ਨਿਚ ਖਿਲਰ ਜਾਂਦੀਆਂ ਹਨ । ਪ੍ਰਛਾਵਿਆਂ ਦੀ ਪਕੜ ਵਿਚ ਸਮਾਜ ਦੇ ਦੰਭੀ ਆਗੂਆਂ ਦੇ ਕਪਟ ਨੰਗਾ ਕਰਨ ਤੇ ਨਾਟਕੀ ਪ੍ਰਭਾਵ ਨੂੰ ਪ੍ਰਜਵੱਲਤ ਕਰਨ ਲਈ ਰੰਗ-ਮੰਚ ਉਤਰ ਦੇ ਹੇਰ ਫੇਰ ਨਾਲ ਭੂਤ ਨੂੰ ' ਵਰਤਮਾਨ ਵਿਚ ਪਲਟਾਇਆ ਹੈ । ਵਾਰਤਾਲਾਪ 'ਚ ਸੰਜਮ ਤੇ ਵੇਗ ਦਾ ਯੋਗ ਧਿਆਨ ਰਖਿਆ ਹੈ । ਅਗੇਜ਼ੀ ਸਾਹਿੱਤ ਦੇ ਪ੍ਰਭਾਵ ਸਿੱਟਾ ਉਸ ਦੀ ਮਨੋਵਿਗਿਆਨਕ ਸੂਝ ਵਿਚ ਕਾਫ਼ੀ ਨਿਖਾਰ ਤੇ ਦੀਰਘਤਾ ਆਈ ਹੈ "ਆਂਦਰਾਂ ਦੀ ਖਾਨੋ ਉਸ ਦੀ ਇਸ ਸੂਝ ਦਾ ਪ੍ਰਤੱਖ ਪ੍ਰਮਾਣ ਹੈ । ਦਾ ੩੮