ਪੰਨਾ:Alochana Magazine November 1960.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਚੇ ਰੂਪ ਵਿਚ ਅਮਰੀਤ ,ਘ ਦੇ ਇਕਾਂਗੀ ਉਸ ਦੇ ਸੰਪੂਰਣ ਨਾਟਕਾਂ ਨਾਲੋਂ ਵਧੇਰੇ ਸਫਲ ਹਨ । ਭਾਵੇਂ ਸੰਪੂਣ ਨਾਟਕਾਂ ਵਿਚ ਉਸ ਨੇ ਸਥਾਨ ਦੀ ਏਕਤਾ ਤੇ ਸੰਜਮ ਦੇ ਸਬੰਧ ਵਿਚ ਵਿਸ਼ੇਸ਼ ਯੋਗਤਾ ਦਾ ਸਬੂਤ ਦਿੱਤਾ ਹੈ, ਪਰ ਜੇ ਕਲਾਤਮਕਤਾ ਉਸ ਦੇ ਇਕਾਂਗੀਆਂ ਵਿਚਪਮਾਨ ਹੈ, ਉਹ ਤੁਲਨਾਤਮਿਕ ਦ੍ਰਿਸ਼ਟੀ ਤੋਂ ਉਸ ਦੇ ਸੰਪੂਰਣ ਨਾਟਕਾਂ ਵਿਚ ਘਰੂਟ ਹੈ । ਅਮਰੀਕ ਸਿੰਘ ਦੀ ਕਲਾ ਤਰੁਟੀਆਂ ਤੋਂ ਬਰੀ ਨਹੀਂ । ਪਰੰਤੂ ਕੁਝ ਤਰੁਟੀਆਂ ਤਾਂ ਭਾਵੇਂ ਉਸ ਦੀ ਸੂਝ ਤੇ ਤਜਰਬੇ ਦੀ ਕਮਜ਼ੋਰੀ ਦਾ ਪਰਿਣਾਮ ਹਨ, ਪਰ ਵਧੇਰੇ ਕਰਕੇ ਇਹ ਰੰਗ-ਮੰਚੀ ਸਹੂਲਤਾਂ ਦੇ ਅਭਾਵ ਤੇ ਆਰਥਕ ਮਜ਼ਬੂਰੀਆਂ ਵਿਚੋਂ ਪੈਦਾ ਹੁੰਦੀਆਂ ਹਨ । “ਖ਼ਾਹਮਖ਼ਾਹ ਤੇ “ਸ਼ਰਨਾਰਥੀ ਦਾ ਕੋਟ’’ ਵਿਚ ਗੱਡੀ ਦੇ ਡੱਬੇ ਦਾ ਸੀਨ ਤੇ ਚਲਦੀ ਗੱਡੀ ਦਾ ਪ੍ਰਭਾਵ ਦੇਣਾ ਅਸੰਭਵ ਮਾਤਰ ਹੈ । ਅਤੇ ਇਹ ਔਗਣ ਨਿਰਸੰਦੇਹ ਅਮਰੀਕ ਸਿੰਘ ਦੀ ਸੂਝ ਦਾ ਹੈ । ਪਰੰਤ ਪ੍ਰਛਾਵਿਆਂ ਦੀ ਪਕੜ’’ ਦੀਆਂ ਤਰੁਟੀਆਂ ਅਮਰੀਕ ਸਿੰਘ ਦੀਆਂ ਨਿੱਜੀ ਉਣਤਾਈਆਂ ਦੀ ਦੇਣ ਨਹੀਂ ਹਨ । ਠੀਕ ਹੈ ਕਿ ਅਮਰੀਕ ਸਿੰਘ ਇਕ ਇਕਾਂਗੀ ਨਾਟਕਕਾਰ ਹੈ ਤੇ ਇਹ ਨਾਟਕ ਤਿੰਨ ਇਕਾਂਗੀਆਂ ਦਾ ਸਮਝੌਤਾ ਪ੍ਰਤੀਤ ਹੁੰਦਾ ਹੈ । ਪਰ ਆਖਰ ਇਸ ਸਮਝੌਤੇ ਦੇ ਕਾਰਣ ਕੀ ਹਨ ? ਕਾਰਣ ਕੇਵਲ ਵਰਤਮਾਨ ਯੁਗ ਦੀ ਆਰਥਿਕ ਮੰਦਹਾਲੀ ਹੈ, ਜਿਸ ਕਾਰਣ ਨਾਟਕਕਾਰ ਆਪਣੇ ਨਾਟਕ ਨੂੰ ਸਸਤੀ ਸੈਟੰਗ ਦੇਣ ਦੀ ਕੋਸ਼ਿਸ਼ ਕਰਦਾ ਹੈ । ਮੈਂ ਸਮਝਦਾ ਹਾਂ ਕਿ “ਰਾਹਾਂ ਦੇ ਨਿਖੇੜ ਤੇ’’ ਦੀ ਬਣਤਰ ਦਾ ਨਿਰਮਾਣ ਕਰਨ ਵਾਲਾ ਅਮਰੀਕ ਸਿੰਘ 'ਪਰਛਾਵਿਆਂ ਦੀ ਪਕੜ ਵਿਚ ਵੀ ਇਕ ਸਜੀਵ ਪਲਾਟ ਪੈਦਾ ਕਰ ਸਕਦਾ ਸੀ, ਜੇ ਉਸ ਦੀ ਕਲਪਣਾ ਰੰਗ-ਮੰਚੀ ਮਜ਼ਬੂਰੀਆਂ ਤੋਂ ਨਿਰਲੇਪ ਹੁੰਦੀ । “ਸ਼ਰਤ” ਵਿਚ ਚਾਰ ਕੁ ਮਿਟ ਬੀਤ ਜਾਣ ਪਿਛੋਂ ਦੋ ਘੰਟੇ ਬੀਤ ਜਾਣ ਦਾ ਪ੍ਰਭਾਵ ਦਿੱਤਾ ਜਾਂਦਾ ਹੈ । ਇਹ ਭੁਲੇਖਾ ਫਿਲਮ ਵਿਚ ਤਾਂ ਪਾਇਆ ਜਾ ਸਕਦਾ ਹੈ, ਪਰ ਨਾਟਕ ਵਿਚ ਨਹੀਂ । ਪਰੰਤੂ ਇਹ ਦੋਸ਼ ਅਜਿਹੇ ਨਹੀਂ ਹਨ, ਜਿਨ੍ਹਾਂ ਤੋਂ ਛੁਟਕਾਰਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ । ਜੇ ਅਮਰੀਕ ਸਿੰਘ ਖੁਦ ਤਜਰਬੇ ਤੇ ਲਗਨ ਦੇ ਖੇਤਰ ਵਿਚ ਉਤਸ਼ਾਹ ਨਾਲ ਵਿਚਰੇ, ਅਤੇ ਜੇ ਉਸ ਨੂੰ ਉਸ ਵਿਚ ਵਿਦਮਾਨ ਸ਼ੰਭਾਵਨਾਵਾਂ ਦਾ ਚੇਤੰਨ ਅਹਿਸਾਸ ਕਰਵਾਇਆ ਜਾਏ ਤਾਂ ਉਸ ਦੀ ਨਾਟਕੀ ਤਿਭਾ ਅਵਸ਼ ਹੀ ਕੋਈ ਸ਼ਾਨਦਾਰ ਚਮਤਕਾਰ ਵਿਖਾ ਸਕਦੀ ਹੈ । ੩੯