ਪੰਨਾ:Alochana Magazine November 1960.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿੰਘ ਨਵੇਂ ਸਮੇਂ ਦਾ ਸ਼ਾਇਰ ਹੈ, ਮਿਹਨਤਕਸ਼ ਲੋਕਾਂ ਦਾ ਸ਼ਾਇਰ ਹੈ, ਬਿਗਲ ਬਜਾ ਕੇ ਲੋਕਾਂ ਨੂੰ ਜਾਗ੍ਰਤ ਕਰਨ ਵਾਲਾ ਸ਼ਾਇਰ ਹੈ : (ੳ) ਰਹਿੰਦਾ ਹਾਂ ਜਦ ਲੋਕਾਂ ਦੇ ਵਿੱਚ ਲੋਕਾਂ ਨਾਲੋਂ ਵੱਖ ਨਹੀਂ ਮੈਂ । (ਨਵੇਂ ਸ਼ਮੇਂ ਦਾ ਸ਼ਾਇਰ ਹਾਂ ਮੈਂ) ਹੰਭਲੇ) (ਅ) ਕੂਕ ਕੂਕ ਕੇ ਆਖ ਰਹਿਆ ਹਾਂ ਦੁਨੀਆਂ ਦੇ ਮਿਹਨਤਕਸ਼ ਲੋਕੋ । ਹੋਰ ਵਧੋ, ਹਿੰਮਤ ਨਾ ਹਾਰੋ, ਹੋਰ ਵਡੇਰਾ ਹੰਭਲਾ ਮਾਰੋ ! ਕੰਢੇ ਤੋਂ ਪ੍ਰਭਾਤ ਖਲੀ ਏ, ਪਹਿਨਾਵਣ ਲਈ ਤਾਜ ਤੁਹਾਨੂੰ । (ਨਵੇਂ ਸਮੇਂ ਦਾ ਸ਼ਾਇਰ ਹਾਂ ਮੈਂ) ਚੁਫੇਰੇ ਦੀਆਂ ਬੰਦੀਆਂ, ਸੜੀਆਂ ਪਰਿਸਥਿਤੀਆਂ ਤੇ ਕਵੀ ਅਵਾਜ਼ਾਰ ਹੈ । ਕੁਝ ਜ਼ਾਰ ਹਨ, ਚਲਦੀਆਂ ਫਿਰਦੀਆਂ ਲੋਥਾਂ ਹਨ, ਹਿਲਦੇ ਹਡੀਆਂ ਦੇ ਕਰੋਗt, ਗਿਰਝਾਂ ਦਾ ਰਖ, ਕਾਵਾਂ ਦਾ ਮਛਰੇਵਾਂ, ਭੂਹੇ ਹੋਏ ਬਾਘੜ ਬਿੱਲੇ ਤੇ ਭੂਚਰ ਕੁਤੇ ਅਜ ਦੇ ਮਨੁਖ ਦਾ ਵਿਵਹਾਰ ਹਨ । ਕਿਉਂਕਿ ਇਹ ਵਿਵਹਾਰ ਜੁਗ ਦੀ ਬਹੁ ਗਿਣਤੀ ਦੀ ਆਤੁਰਤਾ ਦਾ ਸਿੱਟਾ ਹੈ ਤੇ ਇਸ ਆਤੁਰਤਾ ਦਾ ਕਾਰਣ ਉਨ੍ਹਾਂ ਦੇ ਗਲ ਗਲ ਚੜ੍ਹੀ ਗਰੀਬੀ ਹੈ ਤੇ ਜਾਂ ਦੌਲਤ ਦੀ ਕਾਣੀ ਵੰਡ, ਇਸ ਲਈ ਕਵੀ ਦਾ ਪ੍ਰੇਮ, ਬਿਰਹਾ ਦਾ ਕਿੱਸਾ ਤਾਂ ਮਹਿੰ ਅਗੇ ਬੀਨ ਬਜਾਉਣ ਦੇ ਤੁੱਲ ਜਾਪਦਾ ਹੈ । ਕਵੀ ਨੂੰ ਤਾਂ ਹੀ ਉਹ

  • ਤਖ਼ਤ ਸਿੰਘ ਨੇ ਲੋਕਾਂ ਦੀਆਂ ਆਸਾਂ ਤੇ ਉਨ੍ਹਾਂ ਦੇ ਅਰਮਾਨਾਂ ਨੂੰ ਅਪਣੀ ਕਵਿਤਾ ਵਿਚ ਚੰਦ ਕੇ, ਉਨ੍ਹਾਂ ਦੇ ਮਹਾਨ ਭਵਿੱਖ ਦਾ ਚਿਤਰ ਖਿਚਿਆ ਹੈ ।

( ਗੁਰਬਖਸ਼ ਸਿੰਘ ਪ੍ਰੀਤਲੜੀ ) # The weariness, the fever and the fret Here where men sit and here each other groan; Where palsy shakes a few, sad, last grey hair, Where youth grows pale, and spectre their, and dies, Where but to think is to be full of sorrow. (Ode to a Nightingale Keats) ੪੧