ਪੰਨਾ:Alochana Magazine November 1960.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਜੇ ਫ਼ਿਜ਼-ਮੁੱਖ ਤੇ ਰੰਗੇ ਪਇਆ; ਕਿਉਂ ਦੁਖ ਦਾ ਪਰਛਾਵਾਂ ? ਪੈਣ ਅਜੇ ਕਾਲੇ ਅੰਬਰ ਤੋਂ ਕਿਉਂ ਤਾਰੀਕ ਫੁਹਾਰਾਂ ? ਤਖ਼ਤ ਸਿੰਘ ਨੂੰ ਕੁਝ ਸਮਕਾਲੀ ਸਮਾਲੋਚਕਾਂ ਦੀਆਂ ਨਜ਼ਰਾਂ ਨਾਲ ਵੇਖਿਆਂ ਪਤਾ ਲਗਦਾ ਹੈ ਕਿ ਉਸ ਦੀ “ਕਵਿਤਾ ਦੀ ਵੱਡੀ ਖੂਬੀ ਨਰੋਏ ਵਿਚਾਰਾਂ, ਧੜਕਦੇ ਜਜ਼ਬਿਆਂ ਤੇ ਤੀਖਣ ਕਲਪਣਾ ਤੋਂ ਇਲਾਵਾ ਰੂਪ ਦੀ ਪੁਖ਼ਤਗੀ ਹੈ੧।” ਤਖ਼ਤ ਸਿੰਘ ਦੀ ਕਵਿਤਾ ਵਿੱਚ “ਕਾਵਿ ਗੁਣ, ਕਾਵਿ ਕਲਾ ਅਤੇ ਅਗਾਂਹ ਵਧੂ ਵਿਸ਼ਾ ਵਸਤੁ ਬਹੁਤ ਬਲਵਾਨ ਹੈ । ਉਹ ਨਿਰਸੰਦੇਹ ਇਕ ਹੋਣਹਾਰ ਤੇ ਅਗਰਗਾਮੀ ਕਵੀ ਹੈ੨।” ਤਖ਼ਤ ਸਿੰਘ ਦੀ ਕਵਿਤਾ ਨੂੰ ਨਰੋਆ ਸਾਹਿਤ ਕਹਿਆ ਜਾ ਸਕਦਾ ਹੈ, ਜਾਂ ਸਿਧਾਂਤਵਾਦੀ ਸਾਹਿਤ, ਅਪਣੀ ਅਪਣੀ ਰੁਚੀ ਅਨੁਸਾਰ ਇਸ ਵਿਚ ਕਲਾ ਅਤੇ ਉਦੇਸ਼ ਦਾ ਮਿਸ਼ਰਣ ਇਸ ਢੰਗ ਨਾਲ ਹੋਇਆ ਹੈ ਕਿ ਸੂਝਵਾਨ ਪਾਠਕ ਜਾਂ ਆਲੋਚਕ ਨੂੰ ਨਿਰਾਸ਼ਾ ਨਹੀਂ ਹੋਵੇ ।” ਤਖ਼ਤ ਸਿੰਘ ਦੀ ਕਵਿਤਾ ਵਿੱਚ ਸਾਨੂੰ ਦਿਸਦਾ ਹੈ ਕਿ ਉਸ ਨੂੰ ਮਨੁੱਖਤਾ ਦੇ ਉੱਜਲੇ ਭਵਿਸ਼ ਵਿੱਚ ਵਿਸ਼ਵਾਸ਼ ਹੈ, ਉਹ ਜ਼ਿੰਦਗੀ ਨੂੰ ਹੋਰ ਚੰਗੇਰਾ ਬਣਾਉਣ ਲਈ ਪ੍ਰੇਰਦਾ ਹੈ ਤੇ ਇਸੇ ਨੂੰ ਆਪਣਾ ਇਕ ਕਵੀ ਦਾ ਧਰਮ ਸਮਝਦਾ ਹੈ। ਉਸ ਨੇ ਪੰਜਾਬੀ ਕਵਿਤਾ ਨੂੰ ਨਰੋਆ ਸ਼ਬਦ ਭੰਡਾਰ, ਸੁਖੈਨ ਬੋਲੀ, ਅਸਚਰਜਤਾ ਭਰੇ ਅਲੰਕਾਰਾਂ ਤੇ ਨਰੋਏ ਵਿਚਾਰਾਂ ਨਾਲ ਮਾਲਾ ਮਾਲ ਕੀਤਾ ਹੈ | “ਆ ਰਿਹਾ ਹਾਂ' ਵਿੱਚ ਉਹ ਅਪਣੀ ਕਾਵਿ ਕਲਾ ਦੇ ਆਪ ਆਲੋਚਕ ਹੈ ਜਦੋਂ ਆਖਦਾ ਹੈ :- ਚੁਸਤ ਮਿਹਣੇ, ਗੂੜ੍ਹ ਰਮਜ਼ਾਂ, ਸ਼ੁੱਧ ਅਲੰਕਾਰਾਂ ਦੀ ਵਰਤੋਂ, ਮੈਂ ਇਨ੍ਹਾਂ ਰਾਹੀਂ ਤੁਕਾਂ 'ਚੋਂ ਅੱਗ ਵਰ੍ਹਾਉਂਦਾ ਆ ਰਿਹਾ ਹਾਂ । ਮਰਮਰੀ ਸੂਖਮ ਇਸ਼ਾਰੇ, ਸ਼ਹਿਦ-ਵੱਤ ਮਿਠੀਆਂ ਟਕੋਰਾਂ, ਰਸ ਭਰੇ ਸ਼ਬਦਾਂ 'ਚ ਮੈਂ ਨਸ਼ਤਰ ਲੁਕਾਉਂਦਾ ਆ ਰਿਹਾ ਹਾਂ । ਹੰਭਲੇ] ਉਸ ਦੇ ਕਾਵਿ ਵਿੱਚ ਉਪਰੋਕਤ ਗੁਣ ਨਿਰਸੰਦੇਹ ਮੌਜੂਦ ਹਨ । ੧. ਪ੍ਰੋ: ਮੋਹਣ ਸਿੰਘ--ਵੰਗਾਰ (ਜਾਣ ਪਛਾਣ) ੨. ਹੀਰਾ ਸਿੰਘ ਦਰਦ-ਤਖ਼ਤ ਸਿੰਘ ਦੀ ਕਵਿਤਾ ਪੰਜਾਬੀ ਦੁਨੀਆਂ ਦਸੰਬਰ ੧੯੫੮) ੩. ਗੁਰਬਚਨ ਸਿੰਘ ਤਾਲਿਬ-ਕਾਵਿ ਹਲੂਣੇ (ਮੁਖ ਸ਼ਬਦ ੪. ਸੁਰਜੀਤ ਸਿੰਘ ਸੇਠੀ--ਅਣਖ ਦੇ ਫੁੱਲ (ਮੁਖ ਬੰਧ) ੫. ਗੁਰਚਰਨ ਸਿੰਘ ਆਦਰਸ਼ --ਤਖ਼ਤ ਸਿੰਘ ਦੀ ਕਾਵਿ ਕਲਾ (ਸਾਹਿਤ ਸਮਾਚਾਰ ਅਕਤੂਬਰ ੧੯੫੯) ૪૫.