ਪੰਨਾ:Alochana Magazine November 1960.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ਸਫਾ ੨੦ ਦਾ ਬਾਕੀ) ਪਦਾਰਥਵਾਦ ਅਨੁਸਾਰ ਪਦਾਰਥ ਨੂੰ ਹੀ ਸੰਸਾਰ ਦੀ ਮਲ ਸਤਾ ਮੰਨਿਆ ਜਾਂਦਾ ਹੈ । ਅਧਿਆਤਮਕ ਜੀਵਨ ਦੀ ਹੋਂਦ ਤੋਂ ਇਨਕਾਰ ਹੈ । ਇਹ ਮਿਥਿਆ ਹੈ, ਧੋਖਾ ਹੈ, ਇਕ ਭੁਲੇਖਾ ਹੈ । ਭੌਤਕ ਜੀਵਨ ਸੰਘਰਸ਼ ਪ੍ਰਧਾਨ ਹੈ, ਇਹੀ ਸਭ ਕੁਝ ਹੈ । ਇਸ ਅਨੁਸਾਰ ਅਜਿਹੇ ਜੀਵਨ ਦੀ ਪ੍ਰਮੁੱਖ ਸਤਾ ਸਮਾਜ ਹੈ । | ਮਨੁਖਤਾ ਇਹਨਾਂ ਦੋਹਾਂ ਮੁਖ ਵਿਚਾਰ-ਆਧਾਰਤ ਧੜਿਆਂ ਵਿਚ ਵੰਡੀ ਜਾਪਦੀ . ਹੈ । ਮਾਨੋ ਸੰਸਾਰਕ ਜੀਵਨ ਦੇ ਦੋ ਟੋਟੇ ਹੋ ਗਏ ਹਨ । ਜੀਵਨ ਦੇ ਇਹ ਦੋਵੇਂ ਦਿਸ਼ਟੀਕੋਣ ਅਜ ਦੇ ਸਾਹਿਤ ਵਿਚ ਸਪਸ਼ਟ ਭਾਂਤ ਵਿਖਾਈ ਦਿੰਦੇ ਹਨ । ਆਦਰੇਸ਼ਵਾਦੀ ਸਾਹਿਤ ਨੂੰ ਕਈ ਵਾਰ ਪ੍ਰਤੀ ਕਿਰਿਆਵਾਦੀ ਆਖਿਆ ਜਾਂਦਾ ਹੈ, ਕਦੇ ਇਹ ਪਲਾਇਨਵਾਦੀ ਹੋ ਜਾਂਦਾ ਹੈ, ਤੇ ਕਦੇ ਇਹ ਕਲਾ ਕਲਾ ਲਈ ਦੇ ਸਿਧਾਂਤ ਦਾ ਧਾਰਣੀ । ਪਰ ਭੌਤਕਵਾਦ ਨੇ ਸਾਹਿਤ ਵਿਚ ਪ੍ਰਗਤੀਵਾਦ ਨੂੰ ਜਨਮ ਦਿੱਤਾ ਹੈ, ਅਜਿਹਾ ਸਾਹਿਤ ਸਮਾਜ ਲਈ ਹੁੰਦਾ ਹੈ । ਜੀਵਨ ਦੀਆਂ ਇਹਨਾਂ ਦੋਹ ਧਾਰਾਵਾਂ ਵਲ ਹੀ ਸਾਹਿਤ ਦੀਆਂ ਹਾਰਾਂ ਮੁੜੀਆਂ ਪਈਆਂ ਹਨ | ਪਰ ਕੀ ਕਦੇ ਸਾਹਿਤ ਇਨਾਂ ਵਿਚੋਂ ਕਿਸੇ ਇਕ ਧਾਰਾ ਵਲ ਵੀ ਵਹਿਣ ਲਗ ਪਵੇਗਾ ? ਇਹ ਤਦੇ ਹੋ ਸਕਦਾ ਹੈ ਜੋ ਉਕਤ ਦੋਹਾਂ ਵਿਚਾਰਧਾਰਾਵਾਂ ਵਿਚੋਂ ਜੀਵਨ ਕਿਸੇ ਇਕ ਵਿਚਾਰਧਾਰਾ ਦਾ ਧਾਰਣੀ ਹੋ ਜਾਵੇ ! ਆ ਰਹੀ ਨਵ-ਜਾਤੀ ਨੂੰ ਦ੍ਰਿਸ਼ਟੀ ਵਿਚ ਰਖ ਕੇ ਆਖਿਆ ਜਾ ਸਕਦਾ 2 ਕਿ ਜੀਵਨ ਦੇ ਨਾਲ ਨਾਲ ਸਾਹਿਤ ਵੀ ਆਮ ਕਰਕੇ ਭੌਤਕ-ਵਾਦੀ ਧਾਰਾ ਵੇਲ ਝੁਕ ਜਾਏਗਾ, ਪ੍ਰਗਤੀਵਾਦ ਦਾ ਧਾਰਣੀ ਹੁੰਦਾ ਜਾਵੇਗਾ । ਪਰ ਇਹ ਅਸੰਭਵ ਹੈ ਕਿ ਮਨੁਖਤਾ ਇਕ ਪਾਸੇ ਵਲ ਝੁਕੀ ਰਹੇਗੀ । ਜੀਵਨ ਬਦਲੇਗਾ । ਤਤਕਾਲੀਨ ਪ੍ਰਸਥਿਤੀਆਂ ਹਮੇਸ਼ਾ ਜੀਵਨ ਵਿਚ ਪ੍ਰਤੀਕਰਮ ਉਠਦੇ ਹਨ । ਇੰਜ ਜੀਵਨ ਵਿਚਲੇ ਕਰਮ ਕਰਮਾ ਦਾ ਝਲਕਾਰਾ ਸਾਹਿਤ ਵਿਚ ਵੀ ਪੈਂਦਾ ਜਾਂਦਾ ਹੈ । ਜੀਵਨ ਦਾ ਇਹ ਘਲ ਸਾਹਿਤ ਦਾ ਘੋਲ ਬਣਦਾ ਜਾਂਦਾ ਹੈ । ਇਹ ਤਾਂ ਗਲ ਸੀ ਸੰਸਾਰ-ਸਥਿਤੀ ਅਤੇ ਸੰਸਾਰ-ਸਾਹਿਤ ਦੀ । ਹੁਣ ਕਿਸ Sn ਤੇ ਉਸ ਦੇ ਸਾਹਿਤ ਤੇ ਵਿਚਾਰ ਕਰਕੇ ਵੇਖਦੇ ਹਾਂ । ਕਿਸੇ ਵੀ ਦੇਸ਼ ਦੇ ਲੋਕਾਂ ਦਾ ਉਸ ਦੇਸ਼ ਦੀ ਪ੍ਰਕ੍ਰਿਤਕ ਅਵਸਥਾ ਅਨੁਸਾਰ ਜੀਵਿਆ ਹੋਇਆ ਜੀਵਨ ਉਸ ਦੇਸ਼ ਦੇ uਤ ਤੇ · ਬਹੁਤ ਪ੍ਰਭਾਵ ਪਾਂਦਾ ਹੈ । ਠੰਡੇ ਮੁਲਕਾਂ ਵਿਚ ਆਪਣੇ ਆਪ ਨੂੰ ਜੀਵਤ ' ਲਈ ਨਿਰੰਤਰ ਮਿਹਨਤ ਕਰਨ ਦੀ ਲੋੜ ਹੁੰਦੀ ਹੈ । ਅਜਿਹੇ ਦੇਸ਼ਾਂ ਵਿੱਚ ਰਹਿਣ ਵਾਲੇ ਮਨੁੱਖਾਂ ਦਾ ਸਾਰਾ ਸਮਾਂ ਆਪਣੀ ਰਖਿਆ, ਦੇ ਸਾਧਨਾਂ ਨੂੰ ਸੋਚਣ ਅਤੇ ਉਨਾਂ ਤੇ ਆਪਣੇ ਜੀਵਨ ਨੂੰ ਆਧਾਰਤ ਕਰਨ ਵਿਚ ਬੀਤ ਜਾਂਦਾ ਹੈ । ਇਸ ਲਈ ਉਨਾਂ ਨੂੰ ਸੰਸਾਰਕ ਗਲਾਂ ਨਾਲ ਵਧੇਰੇ ਮਮਤਾ ਹੋ ਜਾਂਦੀ ਹੈ ਅਤੇ ਉਹ ਆਪਣੇ ਜੀਵਨ s