ਪੰਨਾ:Alochana Magazine November 1960.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਦੇ ਸਾਹਿਤ ਤੋਂ ਬਾਅਦ ਪੰਜਾਬੀ ਜੀਵਨ ਤੇ ਇਸ ਦੇ ਸਾਹਿਤ ਤੇ ਇਕ ਸਰਸਰੀ ਨਜ਼ਰ ਮਾਰ ਲੈਣੀ ਜ਼ਰੂਰੀ ਹੈ । | ਪੁਰਾਣੇ ਤੋਂ ਪੁਰਾਣੇ ਸਮੇਂ ਦੇ ਪ੍ਰਾਪਤ ਪੰਜਾਬੀ ਸਾਹਿਤ ਤੋਂ ਲੈ ਕੇ ਅਜ ਤਕ ਦੇ ਸਾਹਿਤ ਤਕ ਦਾ ਅਧਿਐਨ ਇਹ ਗਲ ਸਪਸ਼ਟ ਕਰ ਦੇਂਦਾ ਹੈ ਕਿ ਇਸ ਦੇ ਪਿਛੇ ਪੰਜਾਬੀ ਜੀਵਨ-ਧਾਰਾ ਵਗ ਰਹੀ ਹੈ । ਇਸੇ ਜੀਵਨ-ਧਾਰਾ ਤੋਂ ਪੰਜਾਬੀ ਸਾਹਿਤ ਉਪਜਦਾ ਰਹਿਆ ਹੈ ਅਤੇ ਇਸੇ ਨੂੰ ਆਪਣੀ ਦੇਣ ਵੀ ਦੇਂਦਾ ਰਹਿਆ ਹੈ । ਪੰਜਾਬੀ ਸਾਹਿਤ ਦਾ ਮੁਢ ਜੋਗੀਆਂ ਤੋਂ ਮੰਨਿਆ ਜਾਂਦਾ ਹੈ । ਇਹ ਨਾਥ ਸਾਹਿਤ ਪੰਜਾਬੀ ਧਾਰਮਿਕ ਜੀਵਨ ਬਾਰੇ ਚੰਗੀ ਦਸ ਖਾਂਦਾ ਹੈ ਤੇ ਫੇਰ ਮੁਸਲਮਾਨਾਂ ਦੇ ਹਮਲਿਆਂ ਨਾਲ ਪੰਜਾਬ, ਦੀ ਪ੍ਰਧਾਨ ਆਤਮਾ ਪੰਜਾਬੀ ਸਾਹਿਤ ਵਿਚ ਨਜ਼ਰ ਆਉਣ ਲਗ ਪਈ, ਪਰ ਛੇਤੀ ਹੀ ਜੀਵਨ ਵਿਚ ਇਕ ਅਜਿਹੀ ਤਬਦੀਲੀ ਆ ਗਈ ਕਿ ਸਾਹਿਤ ਨੂੰ ਆਪਣੇ ਆਪ ਨੂੰ ਜੀਵਨ ਅਨੁਸਾਰ ਢਾਲਣਾ ਪਇਆ ਸੀ ਤੇ ਉਹ ਤਬਦੀਲੀ ਸੀ ਪ੍ਰਧਾਨਤਾ ਪ੍ਰਤੀ ਪ੍ਰਤੀਕਰਮ । ਇਸ ਪ੍ਰਤੀਕਰਮ ਵਜੋਂ ਜਿਥੇ ਪੰਜਾਬੀ ਜੀਵਨ ਵਿਚ ਭਗਤੀ ਭਾਵਾ ਦਾ ਪ੍ਰਵੇਸ਼ ਹੋਇਆ । ਉਥੇ ਆਤਮਿਕ ਜਾਗ੍ਰਤੀ ਵੀ ਆ ਗਈ । ਬਸ, ਇਹ ਜਾਤਾਂ ਦੀ ਲਹਿਰ ਹੀ ਭਗਤੀ ਲਹਿਰ ਸੀ, ਜਿਸ ਨੇ ਸਮੇਂ ਦੇ ਸਾਹਿਤ ਵਿਚ ਆਪਣਾ ਆਪ ਪਗਟਾਇਆ, ਜੀਵਨ ਦੇ ਨਾਲ ਨਾਲ ਸਾਹਿਤ ਵਿਚ ਵੀ ਕਾਂਤੀ ਲਿਆਂਦੀ । ਇਹ ਭਗਤੀ ਲਹਿਰ ਪੰਜਾਬ ਵਿਚ ਸਿਖ ਲਹਿਰ ਦੇ ਰੂਪ ਵਿਚ ਕੰਮ ਕਰਦੀ ਰਹੀ ਤੇ ਫਿਰ ਇਸ ਭਗਤੀ, ਰਬੀ-ਵਿਸ਼ਵਾਸ਼, ਨਾਮ-ਜਪਣ, ਧਾਰਮਿਕ ਜੀਵਨ ਜੀਉਣ, ਸਾਮਾਜਕ ਜੀਵਨ ਦੀ ਮਨਾਹੀ ਆਦਿ, ਤੇ ਜੇ ਮਨਾਹੀ ਨਾ ਸਹੀ ਤਾਂ ਆਤਮਿਕ ਜੀਵਨ ਦੇ ਮੁਕਾਬਲੇ ਤੇ ਭੌਤਕ ਜੀਵਨ ਨੂੰ ਦੂਜਾ ਦਰਜਾ ਦੇਣ ਤੋਂ ਇਕ ਪ੍ਰਤੀਕਰਮ ਉਪਜਿਆ, ਪੰਜਾਬੀ ਜੀਵਨ ਧਰਤੀ ਦੇ ਨੇੜੇ ਹੋ ਗਇਆ-ਮਨੁਖਾ ਹੋ ਗਇਆ-ਸਰੀਰਕ ਪਿਆਰ ਦਾ ਚਾਹਵਾਨ, ਤੇ ਇਹ ਕੁਝ ਸਾਹਿਤ ਵਿਚ ਵੀ ਆ ਗਇਆ | ਸਰੀਰ ਪੂਜਾ ਹੋਣ ਗੀ ਸ਼ਿੰਗਾਰ-ਰਸ ਦੀ ਪ੍ਰਧਾਨਤਾ ਹੋ ਗਈ,,, ਸਰੀਰਕ ਸੁੰਦਰਤਾ ਦਾ ਬਿਆਨ ਠਾਠਾ ਮਾਰਨ ਲਗ ਪਇਆ । ਅਜਿਹਾ ਸਾਹਿਤ ਗਤੀ ਕਾਲੀਨ ਸਾਹਿਤ ਸੀ--- ਗਤੀ ਬਧ । ਪਹਿਲਾਂ , ਜੀਵਨ ਵਿਚ ਤੇ ਪਿਛੋਂ ਸਾਹਿਤ ਵਿਚ ਇਕ ਰੁਮਾਂਚਿਕ ਲਹਿਰ ਪੈਦਾ ਹੋ ਗਈ ਕਿੱਸਾਕਾਰੀ ਦੀ ਲਹਿਰ । ਤੇ ਫੇਰ ਮੁਗਲ ਰਾਜ ਦੀ ਅਧੋਗਤੀ ਤੋਂ ਬਾਅਦ ਰਣਜੀਤ ਸਿੰਘ ਦਾ ਸਮਾਂ ਆਇਆ, ਪੰਜਾਬੀਆਂ ਨੇ ਥੋਹੜਾ ਜਹਿਆ ਸਿਰ ਚਕਿਆ, ਸੁਤੰਤਰਤਾ ਦੇ ਵਾਯੂ-ਮੰਡਲ ਵਿਚ · ਰਤਾ ਭਰ ਸਾਹ ਲਇਆ । ਇਹ ਸਮਾਂ ਅੱਖ ਪਲਕਾਰੇ ਵਿਚ ਹੀ ਬੀਤ ਗਇਆ- ਪੰਜਾਬ ਵਿਚ ਜੁਗ-ਗਰਦੀ ਮੱਚ ਗਈ । ਕਿੱਸਾ ਸ਼ਾਹ ਮੁਹੰਮਦ ਪੰਜਾਬੀ ਜੀਵਨ ਦੀ ਗ-ਗਰਦੀ ਦਾ ਪ੍ਰਤੀਬਿੰਬ ਹੈ, ਉਸੇ ਜੀਵਨ ਦੀ ਉਪਜ ਹੈ । ਅੰਗ੍ਰੇਜ਼ੀ ਰਾਜ ਕਾਇਮ ਹੋ ਗਇਆ, ਪ੍ਰਤੀਕਰਮ 86 ਲਹਿਰਾਂ ਚਲੀਆਂ । ਪੰਜਾਬ ਵਿਚ ਸਿੰਘ ਸਭਾ ਲਹਿਰ ਨਾਲ ਸੰਬੰਧਤ ਬੇਅੰਤ ਸਾਹਿਤ ਰਕੇ ੪੮