ਪੰਨਾ:Alochana Magazine November 1960.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰ ਮਿਲਦਾ-ਫੇਰ ਸੁਧਾਰ-ਵਾਦੀ ਰੁਚੀਆਂ ਦੇ ਜੀਵਨ ਵਿਚ ਪ੍ਰਵੇਸ਼ ਕਰਨ ਨਾਲ ਸਾਹਿਤ ਵਿਚ ਵੀ ਉਹਨਾਂ ਦਾ ਬੋਲਬਾਲਾ ਹੋ ਗਇਆ । ਇਸ ਸਮੇਂ ਦਾ ਬਹੁਤਾ ਸਾਹਿਤ ਸਾਮਾਜਿਕ ਸਮੱਸਿਆਤਮਕ ਬਣ ਗਇਆ । ਤੇ ਫੇਰ ੧੯੩੬ ਤੋਂ ਬਾਅਦ ਪ੍ਰਗਤੀਵਾਦ ਨੇ ਚੰਗੀ ਤਰ੍ਹਾਂ ਪੰਜਾਬੀ ਜੀਵਨ ਤੇ ਸਾਹਿਤ ਵਿਚ ਵੇਸ਼ ਕਰਨਾ ਸ਼ੁਰੂ ਕਰ ਦਿਤਾ । ਤੇ ਅਜੋਕਾ ਪੰਜਾਬੀ ਸਾਹਿਤ ਇਸੇ ਪਾਸੇ ਵਧੇਰੇ ਕਰਕੇ ਝੁਕਦਾ ਜਾ ਰਹਿਆ ਹੈ । ਸਾਹਿਤ ਦਾ ਅਜ ਰੁਖ ਜੀਵਨ ਦੇ ਰੁਖ ਵਲ ਹੈ । | ਜੀਵਨ ਕਿਸ ਪਾਸੇ ਵਲ ? ਸਾਹਿਤ ਕਿਸ ਪਾਸੇ ਵਲ ? ਦੋਹਾਂ ਪ੍ਰਸ਼ਨਾਂ ਦਾ ਉੱਤਰ ਹੈ ਇਕੋ ਪਾਸੇ ਵਲ । ਇਹੀ ਜੀਵਨ ਤੇ ਸਾਹਿਤ ਦੀ ਸਾਂਝ ਹੈ । ਦੋਹਾਂ ਦੇ ਉਦੇਸ਼ ਸਾਂਝੇ ਹਨ-ਜੀਵਨ ਨੂੰ ਵਧ ਤੋਂ ਵਧ ਚੰਗਾ, ਸੋਹਣਾ, ਸੁਖੀ ਬਣਾਉਣਾ । ਦੋਵੇਂ ਪਰਮ ਸਚਾਈ ਦੀ ਭਾਲ ਵਿਚ ਹਨ, ਜੀਵਨ-ਸਚਾਈ ਦੀ ਭਾਲ ਵਿਚ, ਸੰਪੂਰਣਤਾ ਦੀ ਢੂੰਡ ਕਰ ਰਹੇ ਹਨ । ਆਉਣ ਵਾਲੇ ਸਮੇਂ ਵਿਚ ਦੋਵੇਂ ਇਕ ਦੂਜੇ ਦੇ ਹੋਰ ਵੀ ਨੇੜੇ ਹੋ ਜਾਣਗੇ- ਇਕ ਦੂਜੇ ਦੇ ਸਹਾਇਕ, ਮਦਦਗਾਰ, ਇਕ ਦੂਜੇ ਤੇ ਆਧਾਰਤ । ਪੰਜਾਬੀ ਵੀਰੋ ! ਆਲੋਚਨਾ ਦੇ ਆਪ ਗਾਹਕ ਬਣੋ ਹੋਰਨਾਂ ਨੂੰ ਗਾਹਕ ਬਣਨ ਲਈ ਪ੍ਰੇਰੋ ।