ਪੰਨਾ:Alochana Magazine November 1960.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਲ ਸੁ ਅਕਬਰ ਦਾਵਾ ਜੀਂਦਾ, ਢੁਕਨ ਸੱਤੇ ਪਾਈਂ । ੩੦੦ ( ਪਰ ਹੀਰ ਨੇ ਵੀ ਨੌਂ-ਝਨਾ ਦੇ ਇਸ਼ਕ-ਮਤੇ ਪਾਣੀ ਉੱਤੇ ਪ੍ਰੇਮ ਲਾਇਆ ਸੀ । ਪੰਜ ਪੀਰਾਂ ਨੇ ਐਡੀਆਂ ਕੱਚੀਆਂ ਗੰਢਾਂ ਨਹੀਂ ਸਨ ਪਾਈਆਂ ਕਿ ਹੀਰ ਮਾਂ ਨੂੰ ਪਕੜਾਈ ਦੇ ਦੇਂਦੀ । ਮਾਂ ਅਗੇ ਭੋਲੀ ਜਿਹੀ ਸੂਰਤ ਬਣਾ ਕੇ ਕਹਿੰਦੀ ਹੈ ਕਿ ਉਹ ਕੀ ਜਾਣੇ ਅਸ਼ਨਾਈ ਕਿਸ ਵਸਤੂ ਦਾ ਨਾਂ ਹੈ । (ਮੈਂ ਕੇ ਜਾਣਾ ਕੰਜ ਕੁਆਰੀ, ਹੱਦੀ ਕੈ ਅਸ਼ਨਾਈ) ਸਿਧੀ ਸਾਧੀ ਕੁੰਦੀ ਨਹੀਂ ਸੀ ਜਾਣਦੀ ਕਿ ਹੀਰ ਦੇ ਪ੍ਰੇਮ ਨੂੰ ਮਹਾਨ ਵਿਅਕਤੀਆਂ ਨੇ ਅਤੁੱਟ ਬਣਾ ਦਿੱਤਾ ਸੀ ਤੇ ਕਲੋਲ ਹੁੰਦੇ ਰਹੇ ...! ਇਕ ਦਿਨ ਚੂਚਕ ਘਰੋਂ ਬਾਹਰ ਨਿਕਲਦਾ ਹੈ ਤੇ ਕਿਸੇ ਪਾਸੋਂ ਹੀਰ ਦੇ ਇਸ਼ਕ ਬਾਰੇ ਸੁਣ ਲੈਂਦਾ ਹੈ । ਮਨ ਨੂੰ ਇਕ ਤਕੜੀ ਸੱਟ ਵਜਦੀ ਹੈ, ਰੰਗ ਪੀਲਾ ਪੈ ਜਾਂਦਾ ਹੈ ਤੇ ਪੁਠੇ ਪੈਰੀਂ ਘਰ ਪਰਤ ਆਉਂਦਾ ਹੈ । ਕੁੰਦੀ ਘਬਰਾ ਜਾਂਦੀ ਹੈ ਤੇ ਪੁਛ ਕਰਦੀ ਹੈ : (੧੦) ਕੇ ਕੋਈ ਸਾਥ ਰੰਥਾਣਿਆਂ ਚੋਰਾਂ, ਖੋਜ ਸਿਆਲੀਂ ਆਇਆ । ਕੇ ਕਹੀ ਦਾ ਗਲੀਮ ਭਲੇਰੇ, ਅਕਬਰ ਸ਼ਾਹ ਨੂੰ ਭਛਾਇਆ । ੩੦੯। ਚੂਚਕ ਕੁੰਦੀ ਤੇ ਗਿਲਾ ਕਰਦਾ ਹੈ ਕਿ ਉਹ ਹੀਰ ਦੀ ਵਾਰੀ ਨਾ ਹੀ ਗਰਭਵਤੀ ਹੁੰਦੀ ਤਾਂ ਚੰਗਾ ਸੀ : (੧੧) ਨਾ ਮੈਂ ਮੰਦੀ ਨੀਯਤ ਕੀਤੀ, ਨਹੀਂ ਕਿਨੇ ਅਕਬਰ ਸ਼ਾਹ ਭਛਾਇਆ । ਨਾ ਫੁਟ ਵਿਆਂਦੀ ਹੀਰੇ ਦੀ ਮਾਏ, ਜੋ ਤੀਰ ਅਸਾਨੂੰ ਲਾਇਆ । ੩੧੦ | ਕੰਦੀ ਸਿਰ ਫੜ ਕੇ ਬਹਿ ਜਾਂਦੀ ਹੈ । ਬਥੇਰੇ ਢੰਗ ਵਰਤੇ ਜਾਂਦੇ ਹਨ, ਹੀਰ ਨੂੰ ਚਾਕ ਦੀ ਅਸ਼ਨਾਈ ਤੋਂ ਰੋਕਣ ਦੇ । ਮਾਂ ਤੇ ਭਾਬੀਆਂ ਸਮਝਾਇਆ, ਮਾਰ ਮੁਕਾਉਣ ਦੀਆਂ ਵਿਉਂਤਾਂ ਬਣੀਆਂ, ਪਰ ਸਭ ਵਿਅਰਥ । ਹੀਰ ਪੈਰਾਂ ਤੇ ਪਾਣੀ ਹੀ ਨਾ ਪੈਣ ਦੇਂਦੀ । ਔੜਕ ਚੂਚਕ ਇਸ ਭੇਤ ਦੇ ਪਤਾ ਲਾਉਣ ਲਈ ਕੈਦੋਂ ਹੀਰ ਦਾ ਤਾਇਆ) ਨੂੰ ਸੌਂਪਣੀ ਦੇਂਦਾ ਹੈ । ਪਰ ਕੈਦੋਂ ਹੀਰ ਤੋਂ ਡਰਦਾ ਹੋਇਆ ਚੂਚਕ ਨੂੰ ਆਪ ਹੀ ਇਹ ਕੰਮ ਕਰਨ ਲਈ ਕਹਿੰਦਾ ਹੈ : (੧੨) ਓਹ ਨਾ ਟਲੇ ਅਕਬਰ ਕੋਲੋਂ ਮੈਨੂੰ ਜਾਣ ਮਰੈਂਦਾ ।