ਪੰਨਾ:Alochana Magazine November 1961.pdf/10

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਲਸਿਲੇ ਵਿੱਚ ਦੁਸ਼-ਪ੍ਰਭਾਵ ਪਾਇਆ ਹੈ। ਮੇਰਾ ਅਭਿਯਪ੍ਰਾ ਇਹ ਨਹੀਂ ਕਿ ਉਹ ਪੁਸਤਕਾਂ ਆਪਣੇ ਆਪ ਵਿੱਚ ਖ਼ਰਾਬ ਹਨ। ਇਸ ਦੇ ਵਿਪਰੀਤ ਇਹ ਦੋਨੋਂ ਪੁਸਤਕਾਂ ਐਸੀਆਂ ਹਨ ਜਿਨ੍ਹਾਂ ਬਾਰੇ ਹਰ ਵਿਅਕਤੀ ਨੂੰ ਵਾਕਫ਼ੀਅਤ ਹੋਣੀ ਚਾਹੀਦੀ ਹੈ। ਪਹਲੀ ਹੈ The Road to Xanada ਜਿਸ ਦੇ ਲੇਖਕ ਦਾ ਨਾਮ ਹੈ। John Livingston Lowes. ਇਸ ਬਾਰੇ ਮੇਰੀ ਰਾਇ ਇਹ ਹੈ ਕਿ ਕਵਿਤਾ ਦੇ ਹਰ ਉਸ ਵਿਦਿਆਰਥੀ ਲਈ ਇਸ ਪੁਸਤਕ ਦਾ ਅਧਿਐਨ ਆਵੱਸ਼ਕ ਹੈ ਜਿਸ ਨੇ ਹੁਣ ਤਕ ਇਸ ਨੂੰ ਨਹੀਂ ਪੜ੍ਹਿਆ ਹੈ। ਦੂਸਰੀ ਕਿਤਾਬ James Joyce ਦ੍ਵਾਰਾ ਰਚਿਤ Finnegans Wake ਹੈ। ਇਹ ਇਕ ਐਸੀ ਕਿਤਾਬ ਹੈ ਜਿਸ ਨੂੰ ਕਵਿਤਾ ਦੇ ਹਰ ਵਿਦਿਆਰਥੀ ਨੂੰ ਪੂਰੀ ਨਹੀਂ ਤਾਂ ਕੁਛ ਪੰਨੇ ਜ਼ਰੂਰ ਪੜ੍ਹਨੇ ਚਾਹੀਦੇ ਹਨ Livingston Lowes. ਇਕ ਉੱਚ ਕੋਟੀ ਦਾ ਵਿਦਵਾਨ ਸੀ — ਇਕ ਚੰਗਾ ਅਧਿਆਪਕ, ਇਕ ਪਿਆਰਾ ਆਦਮੀ, ਜਿਸ ਦਾ ਮੈਂ ਨਿਜੀ ਕਾਰਣਾਂ ਕਰਕੇ ਰਿਣੀ ਭੀ ਹਾਂ। James Joyce ਉੱਤਮ ਪ੍ਰਤਿਭਾ-ਸੰਪੰਨ ਆਦਮੀ ਅਤੇ ਮੇਰਾ ਇਕ ਚੰਗਾ ਦੋਸਤ ਸੀ। ਇਥੇ ਮੈਂ Finnegans wake ਦਾ ਹਵਾਲਾ ਨਾ ਤਾਂ ਪ੍ਰਸ਼ੰਸਾ ਵਜੋਂ ਦਿੱਤਾ ਹੈ ਅਤੇ ਨਾ ਕਿਸੇ ਅਪ੍ਰਸ਼ੰਸਾ ਕਾਰਣ। ਇਹ ਰਚਨਾ ਉਨ੍ਹਾਂ ਪੁਸਤਕਾਂ ਦੇ ਸ਼ੇਣੀ-ਵਰਗ ਵਿੱਚ ਆਉਂਦੀ ਹੈ ਜਿਨ੍ਹਾਂ ਨੂੰ ਸ਼ਾਨਦਾਰ ਅਤੇ ਯਾਦਗਾਰੀ ਦੇ ਵਿਸ਼ੇਸ਼ਣ ਨਾਲ ਅਭਿਹਿਤ ਕੀਤਾ ਜਾਂਦਾ ਹੈ।

ਉਨਾਂ ਲੋਕਾਂ ਲਈ ਜਿਨ੍ਹਾਂ ਨੇ The Road to Xanadu ਨਹੀਂ ਪੜ੍ਹੀ ਹੈ ਮੈਂ ਇਹੀ ਕਹਾਂਗਾ ਕਿ ਇਹ ਗੁਪਤਚਰਤ੍ਵ ਦੀ ਇਕ ਮਨੋਹਰ ਵਾਰਤਾ ਹੈ। Lowes ਨੇ ਉਨ੍ਹਾਂ ਸਾਰੀਆਂ ਪੁਸਤਕਾਂ ਦਾ ਪਤਾ ਲਭ ਲੀਤਾ ਸੀ ਜਿਨਾਂ ਨੂੰ ਕਾਲਰਿਜ ਨੇ ਪੜ੍ਹਿਆ ਸੀ (ਅਧਿਐਨ ਵਜੋਂ ਕਾਲਰਿਜ ਸਰਵਭੋਜੀ ਅਤੇ ਅਤੇ ਅਤੋਸ਼ਣੀਯ ਸੀ) ਅਤੇ ਜਿਨ੍ਹਾਂ ਵਿਚੋਂ ਉਸਨੇ ਉਹ ਬਿੰਬਾਵਲੀ, ਸੰਕੇਤਾਵਲੀ ਅਤੇ ਚਿਤ੍ਰਾਵਲੀ ਪ੍ਰਾਪਤ ਕੀਤੀ ਸੀ ਜੋ ਕੁਬਲਾ ਖਾਂ ਅਤੇ Ancient Mariner ਵਿੱਚ ਦਿਸ਼ਟਿਗੋਚਰ ਹੁੰਦੀ ਹੈ। ਉਹ ਪੁਸਤਕਾਂ ਜੋ ਕਾਲਰਿਜ ਨੇ ਪੜ੍ਹੀਆਂ ਸਨ, ਉਨ੍ਹਾਂ ਵਿਚੋਂ ਬਹੁਤ ਸਾਰੀਆਂ ਹੁਣ ਉਪੇਕ੍ਸ਼ਾ-ਗ੍ਰਸਤ ਅਤੇ ਅਗਿਆਤ ਹਨ। ਉਦਾਹਰਣ ਵਜੋਂ ਉਸਨੇ ਸਾਰੇ ਸਫਰਨਾਮੇ ਪੜ੍ਹ ਛੱਡੇ ਸਨ ਜੋ ਉਸ ਵਕਤ ਉਸਨੂੰ ਪ੍ਰਾਪਤ ਹੈ ਸਕੇ। ਇਨਾਂ ਸਾਰੀਆਂ ਪੁਸਤਕਾਂ ਦੇ ਆਧਾਰ ਤੇ Lowes ਨੇ ਸਦਾ-ਸਰਵਦਾ ਲਈ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਕਾਵਿਆਤਮਕ ਮੌਲਿਕਤਾ ਵਾਸਤਵ ਵਿੱਚ ਹੱਦ ਦਰਜੇ ਦੀ ਅਸੰਗਤ ਅਤੇ ਨਾਨਾਵਿਧ ਸਾਮਗ੍ਰੀ ਨੂੰ ਇਸ ਤਰ੍ਹਾਂ ਮੌਲਿਕ ਰੀਤੀ-ਵਿਧੀ ਅਨੁਸਾਰ ਇਕੱਤਰ ਕਰਨ ਦਾ ਨਾਮ ਹੈ ਜਿਸ ਨਾਲ ਇਕ "ਨਵੀਨ ਕੁੱਲ" ਅਸਤਿਤ੍ਵ ਵਿੱਚ ਆ ਜਾਂਦਾ ਹੈ। ਇਸ ਪੁਸਤਕ ਵਿੱਚ ਇਸ ਗੱਲ ਦੀ ਅਭਿਵਿਅਕਤੀ ਪ੍ਰਮਾਣ-ਸਿੱਧ ਅਤੇ ਵਿਸ਼ਵਸਤ ਰੂਪ ਵਿੱਚ ਕੀਤੀ ਗਈ ਹੈ ਕਿ ਕਵੀ ਕਿਸ ਤਰ੍ਹਾਂ