ਲਗ਼ਵੀਅਤ ਪ੍ਰਤੀਤ ਹੁੰਦੇ ਹਨ (ਵਾਸਤਵ ਵਿੱਚ ਉਸ ਵਕਤ ਤਾਂ ਬਹੁਤ ਹੀ ਖੂਬਸੂਰਤ ਪ੍ਰਤੀਤ ਹੁੰਦੇ ਹਨ, ਜਦ ਕੋਈ ਆਇਰਸ਼ ਉਸ ਨੂੰ ਆਪਣੇ ਵਿਸ਼ੇਸ਼ ਲਹਜੇ ਅਤੇ ਆਵਾਜ਼ ਵਿੱਚ ਉਤਨੀ ਹੀ ਖੂਬਸੂਰਤੀ ਨਾਲ ਪੜ੍ਹਦਾ ਹੈ ਜਿਵੇਂ ਸ੍ਵਯਮ ਲੇਖਕ ਪੜ੍ਹਦਾ ਸੀ। ਸ਼ਾਇਦ Janes Joyce ਨੂੰ ਇਸ ਗੱਲ ਦਾ ਅਨੁਮਾਨ ਹੈ ਸੀ ਕਿ ਉਸ ਦੀ ਪੁਸਤਕ ਕਿਸ ਹੱਦ ਤਕ ਅਸਪਸ਼ਟ ਹੈ। Finnegans Wakes ਦੇ ਸਾਹਿੱਤਕ ਮਹਤ੍ਵ ਬਾਰੇ ਅੰਤਿਮ ਨਿਰਣਯ ਕੁਛ ਭੀ ਹੋਵੇ (ਅਤੇ ਮੈਂ ਇਸ ਪ੍ਰਕਾਰ ਦਾ ਕੋਈ ਨਿਰਣਯ ਪ੍ਰਗਟ ਨਹੀਂ ਕਰਨਾ ਚਾਹੁੰਦਾ) ਪਰ ਮੈਂ ਇਹ ਨਹੀਂ ਸਮਝਦਾ ਕਿ ਅਧਿਕਤਰ ਕਵਿਤਾ--ਕਿਉਂਕਿ ਉਹ ਭੀ ਇਕ ਪ੍ਰਕਾਰ ਦੀ ਗੱਦ-ਕਵਿਤਾ ਹੈ -- ਇਸ ਤਰੀਕੇ ਨਾਲ ਲਿਖੀ ਜਾਂਦੀ ਹੈ ਜਾਂ ਇਸ ਰਸਾਸ੍ਵਾਦਨ ਲਈ ਇਸ ਕਿਸਮ ਦੀ ਚੀਰ-ਫਾੜ ਵਿਆਖਿਆ ਅਤੇ ਭਾਸ਼੍ਯ-ਟਿੱਪਣੀ ਦੀ ਲੋੜ ਪੈਂਦੀ ਹੈ। ਮੈਨੂੰ ਇਸ ਤੇ ਸੰਦੇਹ ਹੈ ਕਿ Finnegans wake ਵਿੱਚ ਜੋ ਮੁਅੰਮੇ ਪੇਸ਼ ਕੀਤੇ ਗਏ ਹਨ, ਉਸ ਨਾਲ ਉਸ ਗ਼ਲਤੀ ਦੀ ਪੁਸ਼ਟੀ ਹੁੰਦੀ ਹੈ ਜੋ ਅਜ ਕਲ ਪ੍ਰਚਲਿਤ ਹੈ ਜਿਸ ਵਿੱਚ ਵਿਆਖਿਆ ਨੂੰ ਅਵਬੋਧਨ ਦੇ ਗ਼ਲਤ ਨਾਮ ਨਾਲ ਤਾਬੀਰ ਕੀਤਾ ਜਾਂਦਾ ਹੈ। ਮੇਰਾ ਨਾਟਕ The Cocktail Party ਜਦ ਪਹਲਾਂ-ਪਹਲ ਖੇਡਿਆ ਗਇਆ ਤਾਂ ਉਸ ਦੇ ਤੁਰਤ ਪਸ਼ਚਾਤ ਮਹੀਨਿਆਂ ਬੱਧੀ ਅਨੇਕ ਪੱਤ੍ਰ ਪ੍ਰਾਪਤ ਹੁੰਦੇ ਰਹੇ, ਜਿਨ੍ਹਾਂ ਵਿੱਚ ਇਸ ਨਾਟਕ ਦੇ ਅਰਥ-ਅਭਿਪ੍ਰਾਯ ਦੀ ਸਪਸ਼ਟਤਾ ਲਈ ਨਵੇਂ ਨਵੇਂ ਹੱਲ ਅਤੇ ਨਵੀਆਂ ਨਵੀਆਂ ਵਿਆਖਿਆਵਾਂ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਪੱਤ੍ਰਾਂ ਤੋਂ ਇਹ ਗੱਲ ਸਾਫ਼ ਸਪਸ਼ਟ ਸੀ ਕਿ ਉਨ੍ਹਾਂ ਨੂੰ ਉਸ ਮੁਅੰਮੇ ਵੱਲੋਂ ਜੋ ਉਨ੍ਹਾਂ ਦੇ ਵਿਚਾਰ-ਅਨੁਸਾਰ ਨਾਟਕ ਵਿੱਚ ਮੌਜੂਦ ਸੀ, ਕੋਈ ਸ਼ਿਕਾਇਤ ਨਹੀਂ ਹੈ, ਪਰ ਉਹ ਆਪ ਇਸ ਗੱਲੋਂ ਬੇਖ਼ਬਰ ਸਨ ਕਿ ਇਹ ਮੁਅੰਮਾ, ਕੇਵਲ ਹੱਲ ਤਲਾਸ਼ ਕਰਨ ਲਈ ਉਨ੍ਹਾਂ ਆਪ ਹੀ ਈਜਾਦ ਕਰ ਲੀਤਾ ਸੀ।
ਇਥੇ ਮੈਂ ਆਪਣੇ ਦੇਸ਼ ਨੂੰ ਭੀ ਸ੍ਵੀਕਾਰ ਕਰਨਾ ਚਾਹੁੰਦਾ ਹਾਂ ਕਿ ਇਕ ਅਵਸਰ ਉਪਰ ਮੈਂ ਆਪ ਹੀ ਸਮਾਲੋਚਕਾਂ ਨੂੰ ਇਸ ਜਾਲ ਵਿੱਚ ਫਸਾ ਦਿੱਤਾ ਹੈ। ਮੇਰਾ ਮਤਲਬ The Waste Land ਦੇ ਉਨਾਂ ਹਾਸ਼ੀਆਂ ਤੋਂ ਹੈ ਜੋ ਮੈਂ ਉਸ ਨਜ਼ਮ ਦੇ ਨਾਲ ਲਿਖੇ ਸਨ। ਸ਼ੁਰੂ ਵਿੱਚ ਮੈਂ ਸਿਰਫ਼ ਇਹੀ ਇਰਾਦਾ ਕੀਤਾ ਸੀ ਕਿ ਮੈਂ ਆਪਣੇ ਉਨ੍ਹਾਂ ਉੱਧਰਣਾਂ ਦੇ ਹਵਾਲੇ ਨਕ਼ਲ ਕਰ ਦਿਆਂ ਤਾਕਿ ਮੈਂ ਉਨ੍ਹਾਂ ਸਮਾਲੋਚਕਾਂ ਦਿਆਂ ਇਤਰਾਜ਼ਾਂ ਦਾ ਉੱਤਰ ਦੇ ਸਕਾਂ ਜਿਨਾਂ ਨੇ ਮੇਰੀਆਂ ਪ੍ਰਾਰੰਭਿਕ ਕਵਿਤਾਵਾਂ ਉਪਰ ਵਾਗਪ੍ਰਹਾਰ ਦਾ ਦੋਸ਼ ਲਗਾਇਆ ਸੀ। ਪਰ ਕੁਛ ਚਿਰ ਪਸ਼ਚਾਤ ਜਦ ਪੁਸਤਾਕਾਰ ਵਿੱਚ ਇਸ ਨਜ਼ਮ ਦੇ ਪ੍ਰਕਾਸ਼ਿਤ ਹੋਣ ਦੀ ਵਾਰੀ ਆਈ ਤਾਂ ਮੈਨੂੰ ਇਸ ਗੱਲ ਦਾ ਇਹਸਾਸ ਹੋਇਆ ਕਿ ਇਹ ਨਜ਼ਮ ਬੜੀ ਸੰਖਿਪਤ ਹੈ। ਇਹ ਦੇਖ ਕੇ