ਪੰਨਾ:Alochana Magazine November 1961.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਹਾਸ਼ੀਆਂ ਵਿੱਚ ਟਿੱਪਣੀਆਂ ਲਿਖਕੇ ਵਾਧਾ ਕਰਨ ਦਾ ਇਰਾਦਾ ਕੀਤਾ ਤਾਕਿ ਇਸ ਤਰ੍ਹਾਂ ਕੁਛ ਪੰਨੇ ਹੋਰ ਵੱਧ ਜਾਣ। ਇਸ ਦਾ ਨਤੀਜਾ ਇਹ ਹੋਇਆ ਕਿ ਇਹ ਟਿੱਪਣੀਆਂ ਮੁਹਮਲ ਵਿਦਵੱਤਾ ਦਾ ਅਸਾਧਾਰਣ ਪ੍ਰਦਰਸ਼ਨ-ਮਾਤ੍ਰ ਬਣ ਗਈਆਂ, ਅਤੇ ਇਹ ਹੁਣ ਤਕ ਉਸ ਨਜ਼ਮ ਦੇ ਨਾਲ ਮੌਜੂਦ ਹਨ। ਕਈ ਵਾਰੀ ਮੈਨੂੰ ਇਹ ਖਿਆਲ ਜ਼ਰੂਰ ਆਇਆ ਹੈ ਕਿ ਉਨ੍ਹਾਂ ਟਿੱਪਣੀਆਂ ਨੂੰ ਪੁਸਤਕ ਵਿੱਚੋਂ ਕੱਢ ਦਿਆਂ। ਪਰ ਹੁਣ ਇਨ੍ਹਾਂ ਨੂੰ ਅਲਗ ਕਰਨਾ ਅਸੰਭਵ ਜੇਹਾ ਹੋ ਗਇਆ ਹੈ। ਇਨ੍ਹਾਂ ਟਿੱਪਣੀਆਂ ਦੀ ਕਦਰ ਨਜ਼ਮ ਤੋਂ ਕਿਤੇ ਵਧ ਹੋਈ ਹੈ। ਜੇ ਕੋਈ ਸ਼ਖਸ ਮੇਰਾ ਕਾਵਿ-ਸੰਗ੍ਰਹ ਖਰੀਦਣਾ ਚਾਹੇ ਅਤੇ ਇਹ ਦੇਖੇ ਕਿ ਇਸ ਵਿੱਚ ਟਿੱਪਣੀਆਂ ਨਹੀਂ ਹਨ ਤਾਂ ਉਹ ਕਿਤਾਬ ਖਰੀਦਣ ਦਾ ਇਰਾਦਾ ਹੀ ਤਿਆਗ ਦੇਂਦਾ ਹੈ। ਇਹੀ ਉਹ ਗ਼ਲਤੀ ਹੈ ਜਿਸ ਦਾ ਮੈਨੂੰ ਇਹਸਾਸ ਹੈ ਕਿ ਇਨ੍ਹਾਂ ਟਿੱਪਣੀਆਂ ਨੇ ਸਮਾਲੋਚਕਾਂ ਲਈ ਇਕ ਗ਼ਲਤ ਕਿਸਮ ਦੀ ਦਿਲਚਸਪੀ ਦਾ ਸਾਮਾਨ ਪੈਦਾ ਕਰ ਦਿੱਤਾ ਹੈ।

ਇਹ ਇਕ ਸਾਧਾਰਣ ਜੇਹੀ ਗੱਲ ਹੈ ਕਿ ਕੋਈ ਵਿਅਕਤੀ ਕਿਸੇ ਨਜ਼ਮ ਦੀ ਵਿਆਖਿਆ ਇਸ ਅਨਵੇਸ਼ਣ ਦੇ ਪ੍ਰਕਾਸ਼ ਵਿੱਚ ਕਰੇ ਕਿ ਉਸ ਕਵਿਤਾ ਦੇ ਉਪਾਦਾਨ-ਤੱਤ੍ਵ ਕੀ ਹਨ ਅਤੇ ਕਿਹੜੇ ਹੇਤੂ ਸਨ ਜੋ ਇਸ ਦੀ ਸ਼ਿਸ਼ਟੀ ਦੇ ਪ੍ਰੇਰਕ ਸਾਬਿਤ ਹੋਏ। ਇਸ ਤਰ੍ਹਾਂ ਵਿਆਖਿਆ, ਅਵਬੋਧਨ ਦੀ ਇਕ ਮਹਤਵ-ਪੂਰਣ ਤਿਆਰੀ ਦਾ ਰੂਪ ਧਾਰਣ ਕਰ ਸਕਦੀ ਹੈ। ਪਰ ਕਿਸੇ ਨਜ਼ਮ ਨੂੰ ਸਮਝਣ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਇਸ ਗੱਲ ਨੂੰ ਮਸਤਿਸ਼ਕ ਵਿੱਚ ਰਖੀਏ ਕਿ ਸ੍ਵਯਮ ਕਵਿਤਾ ਦੇ ਸਨਮੁਖ ਕੀ ਮੰਤਵ ਰਹਿਆ ਹੈ। ਇਸੇ ਇਕ ਗੱਲ ਨੂੰ ਧਿਆਨ ਵਿੱਚ ਰੱਖਣ ਦੀ ਅਤਿ ਅਧਿਕ ਆਵਸ਼ਕਤਾ ਹੈ।

ਸ਼ਾਇਦ ਸਮਾਲੋਚਨਾ ਦਾ ਉਹ ਸ੍ਵਰੂਪ-ਪ੍ਰਕਾਰ ਜਿਸ ਵਿੱਚ ਆਕਸਮਿਕ ਵਿਆਖਿਆ ਉਪਰ ਸਭ ਤੋਂ ਵੱਧ ਵਿਸ਼ਵਾਸ ਕੀਤਾ ਜਾਂਦਾ ਹੈ “ਆਲੋਚਨਾਤਮਕ ਜੀਵਨੀ” ਹੈ, ਵਿਸ਼ੇਸ਼ਕਰ ਉਸ ਵੇਲੇ ਜਦ ਜੀਵਨੀ-ਕਾਰ ਬਾਹਰੀ ਪਰਿਸਥਿਤੀਆਂ ਸੰਬੰਧੀ ਜਾਣਕਾਰੀ ਨੂੰ ਆਂਤਰਿਕ ਅਨੁਭਵ ਦੀ ਮਨੋਵਿਗਿਆਨਕ ਊਹਾਪੂਹ ਨਾਲੋਂ ਅੱਗੇ ਵਧਾਉਣ ਚਾਹੁੰਦਾ ਹੋਵੇ। ਮੇਰਾ ਅਭਿਪ੍ਰਾਯ ਇਸ ਤੋਂ ਇਹ ਨਹੀਂ ਹੈ ਕਿ ਦਿਵੰਗਤ ਕਵੀ ਦਾ ਵਿਅਕਤੀਤ੍ਵ ਅਤੇ ਉਸ ਦਾ ਨਿਜੀ ਜੀਵਨ ਕੋਈ ਪਵਿਤਰ ਡੀਰਥ-ਭੂਮੀ ਹੈ ਜਿਸ ਉਪਰ ਕਿਸੇ ਮਨੋਵਿਗਿਆਨ ਦੇ ਵਿਦਵਾਨ ਨੂੰ ਕਦਾਚਿਤ ਨਹੀਂ ਟੁਰਨਾ ਚਾਹੀਦਾ। ਵਿਗਿਆਨ ਦੇ ਪੰਡਿਤ ਨੂੰ ਇਸ ਦੀ ਆਗਿਆ ਹੋਣੀ ਚਾਹੀਦੀ ਹੈ ਕਿ ਉਹ ਉਸ ਪ੍ਰਕਾਰ ਦੇ ਸਾਮਗ੍ਰੀ-ਪਦਾਰਥ ਦਾ ਸੁਤੰਤ੍ਰਤਾ-ਪੂਰਵਕ ਅਧਿਐਨ-ਅਨੁਸੰਧਾਨ ਕਰ ਲਵੇ ਜਿਸ ਵੱਲ ਉਸਦਾ ਜਿਗਿਆਸਾ-ਵੇਗ ਉਸ ਨੂੰ ਲੈ ਜਾਂਦਾ ਹੈ। ਪਰ ਇਹ ਉਸੇ ਵਕਤ ਹੋ ਸਕਦਾ ਹੈ ਜਦ ਲੇਖਕ

੧੧