ਪੰਨਾ:Alochana Magazine November 1961.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

swi ? ਉਸ ਨੇ ਭੇਤ ਨਹੀਂ ਹੈ ਆਪਣੀ ਰ ਦਾ ਹੈ ਜਿਸ ਨੂੰ ' ਵਿੱਚੋਂ ਹੁਣ ਕੀਤਾ ਦਿਵੰਗਤ ਹੋ ਚੁਕਾ ਹੋਵੇ ਅਤੇ ਮਾਨ-ਹਾਨੀ ਦੇ ਕਾਨੂੰਨ ਦ੍ਵਾਰਾ ਉਸਨੂੰ ਰੋਕਣ ਦੇ ਸਮਰਥ ਨ ਰਹ ਗਇਆ ਹੋਵੇ। ਇਸ ਦਾ ਕੋਈ ਕਾਰਣ ਨਹੀਂ ਕਿ ਕਵੀਆਂ ਦੀਆ ਜੀਵਨੀਆਂ ਨਾ ਲਿਖੀਆਂ ਜਾਣ। ਜੀਵਨੀਕਾਰ ਲਈ ਜ਼ਰੂਰੀ ਹੈ ਕਿ ਉਸ ਵਿਚ ਆਲੋਚਨਾਤਮਕ ਯੋਗਤਾ ਮੌਜੂਦ ਹੋਵੇ ਅਤੇ ਨਾਲੋ ਨਾਲ ਉਹ ਉਜ੍ਵੱਲ ਰਸਿਕਤਾ ਅਤੇ ਸੰਤਲਿਤ ਨਿਰਣਯ ਦੀ ਯੋਗਤਾ ਭੀ ਰਖਦਾ ਹੋਵੇ; ਅਤੇ ਉਸ ਆਦਮੀ ਨੂੰ ਪੇਸ਼ ਭੀ ਕਰਦਾ ਹੋਵੇ ਜਿਸ ਦੀ ਜੀਵਨੀ ਲਿਖ ਰਹਿਆ ਹੈ! ਇਸ ਤੋਂ ਛੁਟ ਉਸ ਸਮਾਲੋਚਕ ਲਈ ਜੋ ਕਿਸੇ ਦੇ ਕਾਰਨਾਮਿਆਂ ਵਿੱਚ ਦਿਲਚਸਪੀ ਰੱਖਦਾ ਹੈ ਜ਼ਰੂਰੀ ਹੈ ਕਿ ਉਹ ਲੇਖਕ ਦੇ ਜੀਵਨ ਬਾਰੇ ਕੁਛ ਨਾ ਕੁਛ ਜਾਣਕਾਰੀ ਜ਼ਰੂਰ ਰਖਦਾ ਹੋਵੇ। ਪਰ ਜਿਥੋਂ ਤਕ ਕਿਸੇ ਲੇਖਕ ਦੀ ਆਲੋਚਾਨਾਤਮਕ ਜੀਵਨੀ ਦਾ ਸੰਬੰਧ ਹੈ ਇਹ ਕੰਮ ਆਪਣੇ ਆਪ ਵਿੱਚ ਬਹੁਤ ਨਾਜ਼ਕ ਹੈ, ਅਤੇ ਉਹ ਸਮਾਲੋਚਕ ਜਾ ਜੀਵਨੀਕਾਰ ਜੋ ਸ੍ਵਯਮ ਪਾਰੰਗਤ ਅਤੇ ਪ੍ਰਵੀਣ ਮਨੋਵਿਗਿਆਨ-ਪਡਿਤ ਨਹੀਂ ਹੈ ਆਪਣੀ ਰਚਨਾ ਵਿੱਚ ਐਸੀ ਵਿਸ਼ਲੇਸ਼ਣਾਤਮਕ ਕਾਰੀਗਰੀ ਪੈਦਾ ਕਰ ਦੇਂਦਾ ਹੈ ਜਿਸ ਨੂੰ ਉਸ ਨੇ ਪ੍ਰਸਿਧ ਮਨੋਵਿਗਿਆਨ-ਸ਼ਾਸ਼ਤ੍ਰਕਾਰਾਂ ਦੀਆਂ ਰਚਨਾਵਾਂ ਵਿੱਚੋਂ ਗ੍ਰਹਣ ਕੀਤਾ ਹੁੰਦਾ ਹੈ। ਇਸ ਤਰ੍ਹਾਂ ਵਿਸ਼ਯ ਕੁਛ ਹੋਰ ਉਲਝ ਕੇ ਰਹ ਜਾਂਦਾ ਹੈ।

ਇਹ ਪ੍ਰਸ਼ਨ ਕਿ ਕਵੀ ਬਾਰੇ ਜਾਣਕਾਰੀ ਕਿਥੋਂ ਤਕ ਅਸਾਨੂੰ ਉਸ ਦੀ ਕਾਵਿ-ਰਚਨਾ ਨੂੰ ਸਮਝਣ ਵਿੱਚ ਸਹਾਇਤਾ ਦੇਂਦੀ ਹੈ ਇਤਨਾ ਸਰਲ ਨਹੀਂ ਹੈ ਜਿਤਨਾ ਅਸੀਂ ਸਮਝਦੇ ਹਾਂ। ਹਰ ਪਾਠਕ ਇਸ ਦਾ ਉੱਤਰ ਆਪਣੇ ਤੌਰ ਤੇ ਆਪ ਹੀ ਦੇ ਸਕਦਾ ਹੈ, ਅਤੇ ਇਸ ਦਾ ਉੱਤਰ ਉਸ ਨੂੰ ਸਾਮਾਨ੍ਯ ਰੀਤ ਵਿੱਚ ਨਹੀਂ ਸਗੋਂ ਖਾਸ ਮਿਸਾਲਾਂ ਨਾਲ ਦੇਣਾ ਚਾਹੀਦਾ ਹੈ ਕਿਉਂਕਿ ਸੰਭਵ ਹੈ ਕਿਸੇ ਕਵੀ ਬਾਰੇ ਮਹਤ੍ਵ-ਪੂਰਣ ਹੋਵੇ ਅਤੇ ਕਿਸੇ ਹੋਰ ਦੇ ਸੰਬੰਧ ਵਿੱਚ ਇਤਨੀ ਉਪਯੋਗੀ ਨਾ ਹੋਵੇ। ਕਵਿਤਾ ਦੇ ਰਸਾਸ੍ਵਾਦਨ ਦਾ ਜਿੱਥੋਂ ਤਕ ਸੰਬੰਧ ਹੈ ਉਹ ਇਕ ਐਸਾ ਵਿਲੱਖਣ ਅਨੁਭਵ ਹੈ ਜਿਸ ਵਿੱਚ ਤ੍ਰਿਪਤੀ ਦੇ ਕਈ ਪ੍ਰਕਾਰ-ਭੇਦ ਇੱਕ ਦੂਜੇ ਨਾਲ ਸੰਸ਼ਲਿਸ਼ਟ ਹੁੰਦੇ ਹਨ ਅਤੇ ਵਿਭਿੰਨ ਪਾਠਕਾਂ ਲਈ ਇਨ੍ਹਾਂ ਦਾ ਅਨੁਪਾਤ ਵਿਭਿੰਨ ਹੁੰਦਾ ਹੈ। ਮੈਂ ਇਥੇ ਉਦਾਹਰਣ ਦ੍ਵਾਰਾ ਆਪਣੀ ਗੱਲ ਨੂੰ ਸਪਸ਼ਟ ਕਰਾਂਗਾ। ਇਸ ਗੱਲ ਉਪਰ ਆਮ ਤੌਰ ਤੇ ਸਾਰੇ ਸਹਮਤ ਹਨ ਕਿ ਵਰਡਜ਼ਵਰਥ ਦੀ ਸਰਵ-ਉੱਤਮ ਕਵਿਤਾ ਦਾ ਜ਼ਿਆਦਾ ਹਿੱਸਾ ਕੁਛ ਸਾਲਾਂ ਦੇ ਅਰਸੇ ਵਿੱਚ ਲਿਖਿਆ ਗਇਆ ਹੈ ਜੋ ਅਤਿ-ਸ੍ਵਲਪ ਹੈ ਅਤੇ ਵਰਡਜ਼ਵਰਥ ਦੀ ਸਾਰੀ ਉਮਰ ਨੂੰ ਵੇਖਦੇ ਹੋਏ ਬਹੁਤ ਥੋੜਾ ਹੈ। ਵਰਡਜ਼ਵਰਥ ਦੇ ਬਹੁਤ ਸਾਰੇ ਪਾਠਕਾਂ ਨੇ ਇਸ ਸਿਲਸਿਲੇ ਵਿੱਚ ਵਿਭਿੰਨ ਪ੍ਰਕਾਰ ਦੇ ਜਵਾਜ਼ ਪੇਸ਼ ਕੀਤੇ ਹਨ। ਸਰ ਹਰਬਰਟ ਰੀਡ ਨੇ ਵਰਡਜ਼ਵਰਥ ਬਾਰੇ ਇਕ ਪੁਸਤਕ ਲਿਖੀ ਹੈ ਜਿਸ ਵਿੱਚ ਉਨਾਂ ਨੇ ਵਰਡਜ਼ਵਰਥ ਦੀ ਕਾਵਿ-ਪ੍ਰਤਿਭਾ ਦੇ ਉੱਥਾਨ-ਪਤਨ ਨੂੰ Annette Vallon ਦੇ ਇਸ਼ਕ ਨਾਲ

੧੨