ਪੰਨਾ:Alochana Magazine November 1961.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋੜ ਕੇ ਦਰਸਾਇਆ ਹੈ। ਇਸ ਦੇ ਪਸ਼ਚਾਤ ਵਰਡਜ਼ਵਰਥ ਦੀ ਕਵਿਤਾ ਬਾਰੇ F. E. Bateson ਨੇ ਇਕ ਕਿਤਾਬ ਲਿਖੀ ਜੋ ਖਾਸੀ ਦਿਲਚਸਪ ਹੈ। ਇਸ ਕਿਤਾਬ ਵਿੱਚ ਉਸਨੇ ਇਹ ਦਿਸ਼ਟਿਕੋਣ ਪੇਸ਼ ਕੀਤਾ ਹੈ ਕਿ ਵਰਡਜ਼ਵਰਥ ਦੀ ਰਚਨਾ ਵਿੱਚ Annette Vallon ਦਾ ਇਤਨਾ ਮਹਤ੍ਵ ਨਹੀਂ ਜਿਤਨਾ ਰੀਡ ਨੇ ਸਪਸ਼ਟ ਕੀਤਾ ਹੈ। ਅਸਲ ਰਾਜ਼ ਤਾਂ ਇਹ ਸੀ ਕਿ ਉਹ ਆਪਣੀ ਭੈਣ ਦੇ ਇਸ਼ਕ ਵਿੱਚ ਗ੍ਰਸਿਆ ਹੋਇਆ ਸੀ; ਅਤੇ 'Lucy Poems’ ਦੀ ਰਚਨਾ ਦਾ ਰਹਸ੍ਯ ਇਹੀ ਹੈ। ਇਸ ਗੱਲ ਦੇ ਹੋਰ ਸਪਸ਼ਟੀਕਰਣ ਵਜੋਂ ਬੇਟਸਨ ਲਿਖਦਾ ਹੈ ਕਿ ਵਿਆਹ ਤੋਂ ਉਪਰਾਂਤ ਉਸ ਦੀ ਪ੍ਰੇਰਣਾ-ਉਨਮਾਦ ਦ੍ਵਾਰਾ ਪਰਿਪਲਾਵਿਤ ਅਵਸਥਾ ਸਿਥਿਲ ਪੈ ਗਈ ਸੀ। ਸੰਭਵ ਹੈ ਇਹ ਗੱਲ ਦਰੁਸਤ ਹੋਵੇ। ਇਸ ਦੇ ਪ੍ਰਮਾਣ ਬਹੁਤ ਸਬਲ ਹਨ। ਪਰ ਅਸਲ ਸਵਾਲ ਜਿਸ ਦਾ ਜਵਾਬ ਹਰ ਪਾਠਕ ਨੂੰ ਆਪ ਹੀ ਦੇਣਾ ਚਾਹੀਦਾ ਹੈ ਇਹ ਹੈ ਕਿ ਕੀ ਇਸ ਵਾਰਤਾ-ਵਿਸਤਾਰ ਨਾਲ Lucy Poems ਪਹਲਾਂ ਤੋਂ ਅਧਿਕ ਸਪਸ਼ਟ ਹੋ ਜਾਂਦੀਆਂ ਹਨ? ਕੀ ਉਹ ਇਨ੍ਹਾਂ ਨਜ਼ਮਾਂ ਨੂੰ ਚੰਗੇਰੀ ਤਰਾਂ ਸਮਝਣ ਲਗ ਜਾਂਦਾ ਹੈ? ਜਿਥੋਂ ਤਕ ਮੇਰਾ ਸੰਬੰਧ ਹੈ ਮੈਂ ਸਿਰਫ ਇਤਨਾ ਕਹ ਸਕਦਾ ਹਾਂ ਕਿ ਉਨ੍ਹਾਂ ਸਮਿਆਂ ਦਾ ਗਿਆਨ ਜਿਨ੍ਹਾਂ ਦੇ ਪ੍ਰਭਾਵ ਦੇ ਫਲ-ਸਰੂਪ ਉਹ ਰਚਨਾ ਅਸਤਿਤ੍ਵ ਵਿੱਚ ਆਈ, ਨਜ਼ਮਾਂ ਨੂੰ ਸਮਝਣ ਦੇ ਸਿਲਸਿਲੇ ਵਿੱਚ ਕੋਈ ਐਸਾ ਮਹਤ੍ਵ ਨਹੀਂ ਰਖਦਾ। ਕਿਸੇ ਨਜ਼ਮ ਦੇ ਉਦਭਵ-ਸਰੋਤ ਬਾਰੇ ਜ਼ਿਆਦਾ ਜਾਣਕਾਰੀ ਸ਼ਾਇਦ ਮੇਰੇ ਅਤੇ ਉਸ ਨਜ਼ਮ ਦੇ ਵਿਚਕਾਰ ਸਾਰਿਆਂ ਸਿਲਸਿਲਿਆਂ ਅਤੇ ਰਿਸ਼ਤਿਆਂ ਨੂੰ ਖਤਮ ਕਰ ਦੇਵੇ। Lucy Poems ਦੇ ਸੰਬੰਧ ਵਿੱਚ ਉਸ ਪ੍ਰਕਾਸ਼ ਤੋਂ ਛੁੱਟ ਜਿਸ ਦੀ ਝਲਕ ਇਨ੍ਹਾਂ ਨਜ਼ਮਾਂ ਵਿਚੋਂ ਪ੍ਰਾਪਤ ਹੋ ਜਾਂਦੀ ਹੈ, ਮੈਨੂੰ ਕਿਸੇ ਭੀ ਸਪਸ਼ਟੀਕਰਣ ਦੀ ਜ਼ਰੂਰਤ ਨਹੀਂ ਹੁੰਦੀ।

ਮੈਂ ਇਹ ਨਹੀਂ ਕਹ ਰਹਿਆ ਕਿ ਇਸ ਪ੍ਰਕਾਰ ਦੀ ਜਾਣਕਾਰੀ ਜੈਸੀ ਰੀਡ ਅਤੇ ਬੇਟਸਨ ਨੇ ਪ੍ਰਸਤੁਤ ਕੀਤੀ ਹੈ ਸਰਵਥਾ ਅਸੰਗਤ ਅਤੇ ਸਾਰਹੀਨ ਹੈ। ਇਸ ਜਾਣਕਾਰੀ ਦਾ ਮਹਤੁ ਤਾਂ ਉਸ ਵਕਤ ਹੈ ਜਦ ਅਸੀਂ ਵਰਡਜ਼ਵਰਥ ਨੂੰ ਸਮਝਣਾ ਚਾਹੀਏ। ਪਰ ਉਸਦੀ ਕਾਵਿ-ਰਚਨਾ ਨੂੰ ਸਮਝਣ ਨਾਲ ਇਸਦਾ ਕੋਈ ਸਿੱਧਾ ਸੰਬੰਧ ਨਹੀਂ ਹੈ। ਜਾਂ ਇਉਂ ਕਹ ਲਵੋ ਕਿ ਕਵਿਤਾ ਨੂੰ ਕਵਿਤਾ ਦੀ ਹੈਸੀਅਤ ਵਜੋਂ ਸਮਝਣ ਲਈ ਇਹ ਗੱਲ ਜ਼ਰੂਰੀ ਨਹੀਂ ਹੈ। ਮੈਂ ਤਾਂ ਇਥੋਂ ਤਕ ਕਹਿਣ ਨੂੰ ਤਿਆਰ ਹਾਂ ਕਿ ਹਰ ਮਹਾਨ ਕਵਿਤਾ ਵਿੱਚ ਕੁਛ ਚੀਜ਼ਾਂ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਗੁਪਤ ਰਹਿਣਾ ਹੀ ਉਚਿਤ ਹੈ ਭਾਵੇਂ ਕਵੀ ਬਾਰੇ ਅਸਾਡੀ ਜਾਣਕਾਰੀ ਕਿਤਨੀ ਹੀ

ਵਿਸ਼ਾਲ ਅਤੇ ਸੰਪੂਰਣ ਕਿਉਂ ਨਾ ਹੋ ਜਾਵੇ; ਅਤੇ ਇਹੀ ਉਹ ਗੱਲ ਹੈ ਜੋ ਵਾਸਤਵ ਵਿੱਚ ਅਧਿਕ ਮਹਤ੍ਵ ਰਖਦੀ ਹੈ। ਜਦ ਕੋਈ ਨਜ਼ਮ ਮੁਕੰਮਲ ਹੋ ਜਾਂਦੀ ਹੈ ਤਾਂ ਇਕ ਐਸੀ ਨਵੀਨ ਚੀਜ਼ ਪ੍ਰਕਾਸ਼ ਵਿੱਚ ਆਉਂਦੀ ਹੈ ਕਿ ਤੁਸੀਂ ਉਸ ਦਾ ਸਪਸ਼ਟੀ-

੧੩