ਪੰਨਾ:Alochana Magazine November 1961.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰ ਸਮਾਲੋਚਕ ਦੀ ਸ਼ੈਲੀ ਆਪਣੀ ਨਿਜੀ ਹੈ ਇਸ ਲਈ ਨਤੀਜਾ ਦਿਲਚਸਪ ਅਤੇ ਇਕ ਹੱਦ ਤਕ ਉਲਝਿਆ ਹੋਇਆ ਹੈ। ਅਸਾਨੂੰ ਇਸ ਗੱਲ ਨੂੰ ਸ੍ਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਇਨ੍ਹਾਂ ਬਾਰਾਂ ਨਜ਼ਮਾਂ ਦਾ ਅਧਿਐਨ, ਜਿਨ੍ਹਾਂ ਵਿੱਚੋਂ ਹਰੇਕ ਵਿਸ਼ਲੇਸ਼ਣ ਇਤਨੇ ਪਰਿਸ਼੍ਰਮ ਨਾਲ ਕੀਤਾ ਗਇਆ ਹੈ ਵਕਤ-ਗੁਜ਼ਾਰਨ ਦਾ ਇਕ ਬਹੁਤ ਹੀ ਨੀਰਸ ਤਰੀਕਾ ਹੈ। ਮੇਰਾ ਵਿਚਾਰ ਹੈ ਕਿ ਇਨ੍ਹਾਂ ਵਿੱਚੋਂ ਕੁਛ ਕਵੀ (ਅਤੇ ਮੈਥੋਂ ਛੁਟ ਹੋਰ ਸਾਰੇ ਮਰ ਚੁੱਕੇ ਹਨ) ਤਾਂ ਇਹ ਦੇਖਕੇ ਬੜੇ ਹੈਰਾਨ ਹੋ ਜਾਂਦੇ ਕਿ ਉਨਾਂ ਦੀਆਂ ਨਜ਼ਮਾਂ ਵਿੱਚ ਕਿਹੜੇ ਕਿਹੜੇ ਅਰਥ ਸਮਾਵ੍ਰਿੱਤ ਹਨ। ਮੈਨੂੰ ਆਪ ਦੇ ਇੱਕ ਥਾਂ ਥੋੜੀ ਬਹੁਤ ਹੈਰਤ ਜ਼ਰੂਰ ਹੋਈ। ਉਦਾਹਰਣ ਵਜੋਂ ਇਹ ਗੱਲ ਮਾਲੂਮ ਕਰਕੇ ਕਿ ਉਹ ਧੁੰਦ ਜਿਸ ਦਾ ਜ਼ਿਕਰ Prufrock ਦੇ ਆਰੰਭ ਵਿੱਚ ਆਇਆ ਹੈ ਕਿਸ ਤਰ੍ਹਾਂ ਕਮਰੇ ਵਿਚ ਦਾਖਿਲ ਹੋ ਗਈ। ਪਰ Prufrock ਦਾ ਵਿਸ਼ਲੇਸ਼ਣ ਕਰਨ ਵੇਲੇ ਸਾਹਿੱਤ ਜਾਂ ਮੇਰੇ ਨਿਜੀ ਜੀਵਨ ਦੇ ਹਨੇਰੇ ਖੂੰਜਿਆਂ ਵਿੱਚ ਝਾਕ ਕੇ ਉਸ ਦੇ ਸਰੋਤ ਲਭਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇਹ ਸਮਾਲੋਚਨਾਵਾਂ ਇਕ ਐਸੇ ਯਤਨ ਦਾ ਨਿਸ਼ਕਰਸ਼ ਹਨ ਜਿਸ ਵਿੱਚ ਨਜ਼ਮ ਦਾ ਅਰਥ-ਸਾਰ ਸਮਝਣ ਸਮਝਾਉਣ ਦਾ ਉਪਰਾਲਾ ਕੀਤਾ ਗਇਆ ਹੈ, ਅਤੇ ਮੈਨੂੰ ਇਸ ਨਾਲ ਕੋਈ ਗਰਜ਼ ਨਹੀਂ ਕਿ ਮੈਂ ਆਪ ਭੀ ਇਹ ਮਤਲਬ ਸਮਝਿਆ ਸੀ ਜਾਂ ਨਹੀਂ। ਇਸ ਲਈ ਮੈਂ ਵਿਦਵਾਨ ਸਮਾਲੋਚਕ ਦਾ ਰਿਣੀ ਹਾਂ। ਇਨ੍ਹਾਂ ਵਿੱਚ ਕਈ ਨਿਬੰਧ ਐਸੈ ਸਨ ਜੋ ਮੈਨੂੰ ਚੰਗੇ ਲੱਗੇ ਅਤੇ ਜਿਨ੍ਹਾਂ ਤੋਂ ਮੈਂ ਪ੍ਰਭਾਵਿਤ ਹੋਇਆ। ਪਰ ਚੂੰਕਿ ਹਰ ਰੀਤੀ-ਵਿਧੀ ਦੀਆਂ ਆਪਣੀਆਂ ਗ਼ਲਤੀਆਂ ਅਤੇ ਖਾਮੀਆਂ ਹੁੰਦੀਆਂ ਹਨ ਇਸ ਲਈ ਮੈਂ ਉਨ੍ਹਾਂ ਖਤਰਿਆਂ ਅਤੇ ਖਾਮੀਆਂ ਨੂੰ ਸਪਸ਼ਟ ਕਰ ਦਿੱਤਾ ਹੈ। ਇਹ ਜ਼ਰੂਰੀ ਹੈ ਕਿ ਅਧਿਆਪਕ ਭੀ ਇਨ੍ਹਾਂ ਖਤਰਿਆਂ ਤੋਂ ਆਪਣੀ ਜਮਾਤ ਨੂੰ ਖਬਰਦਾਰ ਕਰ ਦੇਣ ਕਿਉਂਕਿ ਇਹੀ ਉਸ ਦੀ ਪਰੀਕ੍ਸ਼ਾ ਦਾ ਅਸਲੀ ਥਾਂ ਹੈ ਅਤੇ ਚੰਕਿ ਇਸ ਰੀਤੀਵਿਧੀ ਨੂੰ ਵਿਦਿਆਰਥੀਆਂ ਦੇ ਅਭਿਆਸ ਕਰਾਉਣ ਲਈ ਵਰਤਿਆ ਜਾਂਦਾ ਹੈ।

ਪਹਲਾ ਖਤਰਾ ਤਾਂ ਇਹ ਹੈ ਕਿ ਇਹ ਸ੍ਵੀਕਾਰ ਕਰ ਲੀਤਾ ਜਾਵੇ ਕਿ ਸਮੁੱਚੇ ਤੌਰ ਤੇ ਕਿਸੇ ਨਜ਼ਮ ਦੀ ਸਿਰਫ਼ ਇਕ ਹੀ ਵਿਆਖਿਆ ਹੋ ਸਕਦੀ ਹੈ ਅਤੇ ਕੇਵਲ ਉਹੀ ਵਿਆਖਿਆ ਠੀਕ ਹੋਵੇਗੀ। ਐਸੀ ਅਵਸਥਾ ਵਿੱਚ ਵਿਆਖਿਆ ਵਿਸਤਾਰਸਹਿਤ ਪੇਸ਼ ਕੀਤੀ ਜਾਵੇਗੀ ਅਤੇ ਖਾਸ ਤੌਰ ਤੇ ਐਸੀਆਂ ਨਜ਼ਮਾਂ ਵਿੱਚ ਜੋ ਅਸਾਡੇ ਜ਼ਮਾਨੇ ਤੋਂ ਛੁੱਟ ਕਿਸੇ ਹੋਰ ਜ਼ਮਾਨੇ ਵਿੱਚ ਲਿਖੀਆਂ ਗਈਆਂ ਹੋਣ ਹਕ਼ੀਕ਼ਤਾਂ ਦਾ ਬਯਾਨ ਹੋਵੇਗਾ, ਇਤਿਹਾਸਕ ਸੰਕੇਤ ਅਤੇ ਵਿਸ਼ੇਸ਼ ਸ਼ਬਦਾਂ ਦਾ ਸਪਸ਼ਟੀਕਰਣ ਹੋਵੇਗਾ ਅਤੇ ਇਹ ਭੀ ਦੱਸਿਆ ਜਾਵੇਗਾ ਕਿ ਕਿਸੇ ਵਿਸ਼ੇਸ਼ ਕਾਲ-ਖੰਡ ਵਿੱਚ ਕੋਈ ਸ਼ਬਦ ਕਿਨ੍ਹਾਂ ਵਿਸ਼ੇਸ਼ ਅਰਥਾਂ ਵਿੱਚ ਵਰਤਿਆ ਜਾਂਦਾ ਸੀ। ਅਧਿਆਪਕ ਦਾ ਇਹੀ ਯਤਨ ਹੋਵਗਾ ਕਿ ਉਸ ਦੇ ਸ਼ਾਗਿਰਦ ਇਨਾਂ ਸਾਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਜ਼ਿਹਨ-ਨਸ਼ੀਨ

੧੫