ਪੰਨਾ:Alochana Magazine November 1961.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਲਗ ਅਲਗ ਕਰ ਦਿੱਤਾ ਗਇਆ ਹੈ ਅਤੇ ਮੇਰੇ ਸਪੁਰਦ ਇਹ ਕੰਮ ਕੀਤਾ ਗਇਆ ਹੈ ਕਿ ਇਨ੍ਹਾਂ ਪੁਰਜ਼ਿਆਂ ਨੂੰ ਦੁਬਾਰਾ ਜੋੜ ਕੇ ਫਿਰ ਮਸ਼ੀਨ ਦੀ ਸ਼ਕਲ ਤਿਆਰ ਕਰ ਦਿਆਂ। ਵਾਸਤਵ ਵਿੱਚ ਵਿਆਖਿਆ ਦਾ ਗੰਭੀਰ ਮਹਤ੍ਵ ਇਹ ਹੈ ਕਿ ਉਹ ਮੇਰੀ ਆਪਣੀ ਵਿਆਖਿਆ ਹੋਵੇ। ਸੰਭਵ ਹੈ ਇਸ ਨਜ਼ਮ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੋਣ ਜਿਨ੍ਹਾਂ ਨਾਲ ਮੇਰੀ ਜਾਣਕਾਰੀ ਜ਼ਰੂਰੀ ਹੋਵੇ ਜਾਂ ਫਿਰ ਬਹੁਤ ਸਾਰੀਆਂ ਗੱਲਾਂ ਐਸੀਆਂ ਹੋਣ ਜਿਥੇ ਵਿਦਵਾਨ ਮੇਰੀ ਅਗਵਾਈ ਕਰ ਸਕਦੇ ਹੋਣ ਅਤੇ ਜਿਨ੍ਹਾਂ ਦੀ ਸਹਾਇਤਾ ਨਾਲ ਮੈਂ ਵਿਸ਼ੇਸ਼ ਭ੍ਰਾਂਤੀਆਂ ਦਾ ਨਿਰਾਕਰਣ ਕਰ ਸਕਾਂ। ਪਰ ਮੇਰਾ ਵਿਚਾਰ ਹੈ ਕਿ ਇਕ ਦਰੁਸਤ ਵਿਆਖਿਆ ਮੇਰੇ ਆਪਣੇ ਇਹਸਾਸਾਂ ਦੀ ਵਿਆਖਿਆ ਹੁੰਦੀ ਹੈ ਜੋ ਉਸ ਨਜ਼ਮ ਨੂੰ ਪੜ੍ਹਨ ਵੇਲੇ ਮੇਰੇ ਅੰਦਰ ਪੈਦਾ ਹੁੰਦੇ ਹਨ।

ਮੇਰਾ ਉੱਦੇਸ਼ ਇਹ ਨਹੀਂ ਕਿ ਮੈਂ ਹਰ ਪ੍ਰਕਾਰ ਦੀ ਸਮਾਲੋਚਨਾ ਬਾਰੇ ਜੋ ਅਸਾਡੇ ਆਪਣੇ ਜ਼ਮਾਨੇ ਵਿੱਚ ਪ੍ਰਚਲਿਤ ਹੈ ਆਪਣੀ ਰਾਇ ਪੂਰੇ ਤੌਰ ਤੇ ਪ੍ਰਗਟ ਕਰ ਦਿਆਂ। ਮੇਰੀ ਇਛਾ ਤਾਂ ਇਹ ਹੈ ਕਿ ਮੈਂ ਆਪ ਦਾ ਧਿਆਨ ਉਸ ਸਮਾਲੋਚਨਾ ਵੱਲ ਆਕਰਸ਼ਿਤ ਕਰਾਂ ਜਿਸ ਦਾ ਰੂਪਾਂਤਰ ਕਾਲਰਿਜ ਤੋਂ ਸ਼ੁਰੂ ਹੋਇਆ ਅਤੇ ਜੋ ਬਹੁਤ ਤੀਬ੍ਰਤਾ ਨਾਲ ਪ੍ਰਚਲਿਤ ਅਤੇ ਸਰਵ-ਪ੍ਰਿਯ ਹੋਈ ਹੈ। ਸਮਾਲੋਚਨਾ ਦੀ ਇਹ ਤੀਬ੍ਰ ਗਤੀ ਇਕ ਪਾਸੇ ਤਾਂ ਸਮਾਜ-ਸ਼ਾਸਤ੍ਰ ਦੇ ਸੰਬੰਧ-ਸਾਪੇਕਸ਼ ਦਾਰਾ ਉਤਪੰਨ ਹੋਈ ਅਤੇ ਦੂਸਰੇ ਕਾਲਜਾਂ ਤੇ ਯੂਨੀਵਰਸਟੀਆਂ ਵਿਚ ਸਾਹਿੱਤ ਦੀ ਵਰਧਮਾਨ ਸ਼ਿਕ੍ਸ਼ਾ (ਜਿਸ ਵਿੱਚ ਵਰਤਮਾਨਕਾਲੀਨ ਸਾਹਿੱਤ ਭੀ ਸ਼ਾਮਿਲ ਹੈ) ਦੇ ਕਾਰਣ ਪੈਦਾ ਹੋਈ ਹੈ। ਮੈਂ ਇਸ ਪਰਿਵਰਤਨ ਜਾਂ ਰੂਪਾਂਤਰ ਨੂੰ ਬੁਰਾ ਨਹੀਂ ਸਮਝਦਾ ਕਿਉਂਕਿ ਇਹ ਤਾਂ ਮੈਨੂੰ ਅਪਰਿਹਾਰ ਪ੍ਰਤੀਤ ਹੁੰਦੀ ਹੈ। ਅਵਿਸ਼ਵਾਸ ਦੇ ਦੌਰ ਵਿੱਚ, ਇਕ ਐਸੇ ਦੌਰ ਵਿੱਚ ਜਿਥੇ ਮਾਨਵ ਨਵੀਨ ਵਿਗਿਆਨ ਤੋਂ ਵਿਸਮਯਵਿਮੂੜ੍ਹ ਹੋ ਕੇ ਰਹਿ ਗਇਆ ਹੈ, ਜਿਥੇ ਸਮਸਤ ਪਾਠਕਾਂ ਵਿੱਚ ਸਾਂਝੇ ਸਿੱਧਾਂਤ, ਅਨੁਮਾਨ ਅਤੇ ਪਰਿਪਾਰਸ਼ਵ ਵਿਲੁਪਤ ਹੋ ਗਏ ਹਨ ਕੋਈ ਸਥਾਨ ਐਸਾ ਨਹੀਂ, ਜਿਸ ਨੂੰ ਵਿਵਰਜਿਤ ਕਰਾਰ ਦਿੱਤਾ ਜਾ ਸਕੇ। ਪਰ ਇਸ ਸਮਸਤ ਨਾਨਾਤ ਦੇ ਬਾਵਜੂਦ ਅਸੀਂ ਇਹ ਪ੍ਰਸ਼ਨ ਪੁੱਛ ਸਕਦੇ ਹਾਂ ਕਿ ਆਖਿਰ ਉਹ ਕਿਹੜੀ ਚੀਜ਼ ਹੈ ਜੋ ਸਮਸਤ ਸਾਹਿੱਤਕ ਸਮਾਲੋਚਨਾ ਵਿੱਚ ਸਾਂਝ ਹੋਣੀ ਚਾਹੀਦੀ ਹੈ। ਤੀਹ ਸਾਲ ਪਹਿਲਾਂ ਮੈਂ ਇਸ ਗੱਲ ਉਪਰ ਜ਼ੋਰ ਦਿੱਤਾ ਸੀ ਕਿ ਸਾਹਿੱਤਕ ਸਮਾਲੋਚਨਾ ਦਾ ਧਰਮ ਇਹ ਹੈ ਕਿ ਉਹ ਸਾਹਿੱਤ ਤੋਂ ਆਨੰਦ-ਪ੍ਰਾਪਤੀ ਦੀ ਸ਼ਕਤੀ ਅਤੇ ਉਸ ਦੇ ਅਵਬੋਧਨ ਨੂੰ ਅੱਗੇ ਵਧਾਵੇ। ਪਰ ਹੁਣ ਮੈਂ ਇਸ ਵਿੱਚ ਇਤਨਾਂ ਵਾਧਾ ਹੋਰ ਕਰਾਂਗਾ ਕਿ ਇਸ ਵਿੱਚ ਇਹ ਨਕਾਰਾਤਮਕ ਰਵਈਆ ਭੀ ਨਿਹਿਤ ਹੈ ਕਿ ਅਸੀਂ ਦੇਖੀਏ ਕਿ ਆਖਿਰ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਦਾ ਰਸ੍ਵਾਦਨ ਨਹੀਂ

੧੭