ਪੰਨਾ:Alochana Magazine November 1961.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨਾ ਚਾਹੀਦਾ ਕਿਉਂਕਿ ਕਈ ਵਾਰੀ ਸਮਾਲੋਚਕ ਤੋਂ ਇਹ ਕੰਮ ਭੀ ਲਇਆ ਜਾਂਦਾ ਹੈ ਕਿ ਉਹ ਦੂਸਰੇ ਦਰਜੇ ਦੀਆਂ ਚੀਜ਼ਾਂ ਅਤੇ ਮਾਨਸਿਕ ਕਪਟਤਾ ਦੀ ਨਿੰਦਾ

ਭੀ ਕਰੇ। ਭਾਵੇਂ ਇਹ ਭੀ ਦੁਰੁਸਤ ਹੈ ਕਿ ਸਮਾਲੋਚਕ ਦਾ ਇਹ ਫਰਜ਼ ਗਉਣ ਮਹਤ੍ਵ ਰਖਦਾ ਹੈ। ਕਿਉਂਕਿ ਉਸ ਦਾ ਅਸਲ ਕੰਮ ਇਹ ਹੈ ਕਿ ਉਹ ਸ਼ਲਾਘਾਯੋਗ ਚੀਜ਼ਾਂ ਦੀ ਪ੍ਰਸ਼ੰਸਾ ਕਰਨ ਦੀ ਚੇਤਨਾ ਰਖਦਾ ਹੋਵੇ। ਇਸ ਗੱਲ ਉਪਰ ਮੈਂ ਖਾਸ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਮੈਂ ਅਵਬੋਧਨ ਅਤੇ ਆਨੰਦ-ਪ੍ਰਾਪਤੀ ਨੂੰ ਅਲਗ ਅਲਗ ਚ ਨਹੀਂ ਸਮਝਦਾ। ਇਕ ਦਾ ਸੰਬੰਧ ਮਸਤਸ਼ਕ ਨਾਲ ਹੈ ਅਤੇ ਦੂਸਰੀ ਦਾ ਭਾਵਾਂ ਨਾਲ। ਅਵਬੋਧਨ ਤੋਂ ਮੇਰਾ ਅਭਿਪ੍ਰਾਯ ਵਿਆਖਿਆ ਨਹੀਂ ਹੈ ਬੇਸ਼ਕ ਉਸ ਚੀਜ਼ ਦੀ ਵਿਆਖਿਆ ਜੋ ਵਿਆਖਿਆ-ਯੋਗ ਹੋਵੇ ਅਕਸਰ ਅਵਬੋਧਨ ਦਾ ਇਕ ਸਾਧਨ ਬਣ ਸਕਦੀ ਹੈ। ਮੈਂ ਇਕ ਸਰਲ ਜੇਹੀ ਮਿਸਾਲ ਪੇਸ਼ ਕਰਾਂਗਾਂ। ਚੌਸਰ ਨੂੰ ਸਮਝਣ ਲਈ ਮੂਲ-ਰੂਪ ਵਿੱਚ ਇਹ ਆਵੱਸ਼ਕ ਹੈ ਕਿ ਅਸੀਂ ਅਪ੍ਰਚਲਿਤ ਸ਼ਬਦਾਂ ਅਤੇ ਅਸਾਧਾਰਣ ਰੂਪਾਂ ਤੋਂ ਜਾਣੂ ਹੋਈਏ। ਇਸ ਜਾਣਕਾਰੀ ਨੂੰ ਅਸੀਂ ਵਿਆਖਿਆ ਦਾ ਨਾਮ ਦੇ ਸਕਦੇ ਹਾਂ। ਪਰ ਇਹ ਭੀ ਹੋ ਸਕਦਾ ਹੈ ਕਿ ਇਕ ਸਖਸ ਚੌਸਰ ਦੀ ਸ਼ਬਦਾਵਲੀ ਅਖਰਜੋੜ ਅਤੇ ਵਿਆਕਰਣ ਤੋਂ ਜਾਣੂ ਹੋਵੇ; ਅਤੇ ਇਹ ਭੀ ਮੰਨ ਲਈਏ ਕਿ ਉਹ ਪੁਰਸ਼ ਚੌਸਰ ਦੇ ਦੌਰ, ਇਸ ਦੌਰ ਦੇ ਸਾਮਾਜਿਕ ਆਚਾਰ-ਵਿਧਾਨ, ਇਸ ਦੇ ਨਿਸ਼ਠਾ-ਵਿਸ਼ਵਾਸ, ਇਸ ਦੇ ਗਿਆਨ ਅਤੇ ਇਸ ਦੇ ਅਗਿਆਨ ਤੋਂ ਭੀ ਚੰਗੀ ਤਰ੍ਹਾਂ ਵਾਕਿਫ ਹੋਵੇ: ਪਰ ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜਦ ਉਹ ਕਵਿਤਾ ਦਾ ਅਵਬੋਧਨ ਨਾ ਕਰ ਸਕੇ। ਕਿਸੇ ਨਜ਼ਮ ਦੇ, ਅਵਬੋਧਨ ਦਾ ਅਭਿਪ੍ਰਾਯ ਇਹ ਨਹੀਂ ਕਿ ਇਸ ਨਜ਼ਮ ਦਾ ਸਹੀ ਤੌਰ ਤੇ ਰਸਾਸ੍ਵਾਦਨ ਕੀਤਾ ਜਾ ਸਕੇ। ਹੁਣ ਇਥੇ ਇਹ ਕਹਿਆ ਜਾ ਸਕਦਾ ਹੈ ਕਿ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਇਸ ਨਜ਼ਮ ਦਾ ਇਤਨਾ ਰਸਾਸ੍ਵਾਦਨ ਕੀਤਾ ਜਾਵੇ ਜਿਤਨੀ ਇਸ ਵਿੱਚ ਰਸਾਸ੍ਵਾਦਨ ਦੀ ਯੋਗਤਾ ਮੌਜੂਦ ਹੈ। ਕਿਸੇ ਗ਼ਲਤ-ਫਹਮੀ ਵਜੋਂ ਨਜ਼ਮ ਦੇ ਰਸਾਸ੍ਵਾਦਨ ਦਾ ਅਰਥ-ਅਭਿਪ੍ਰਾਯ ਇਹ ਨਹੀਂ ਕਿ ਅਸੀਂ ਵਾਸਤਵ ਵਿੱਚ ਇਸ ਨਜ਼ਮ ਤੋਂ ਨਹੀਂ ਸਗੋਂ ਆਪਣੇ ਮਸਤਸ਼ਕ ਦੀ ਰੂਪਾਂਤਰਿਤ ਅਵਸਥਾ ਤੋਂ ਆਨੰਦਿਤ ਹੋ ਰਹੇ ਹਾਂ। ਭਾਸ਼ਾ ਦਾ ਪ੍ਰਯੋਗ ਇਕ ਕਠਿਨ ਅਤੇ ਜਟਿਲ ਸਾਧਨਾ ਹੈ ਕਿ ਇਥੇ ਰਸਾਸ੍ਵਾਦਨ ਅਤੇ ਆਨੰਦ-ਪ੍ਰਾਪਤੀ ਦੇ ਅਰਥ-ਸਾਰ ਵਿੱਚ ਭੀ ਫਰਕ ਪੈਦਾ ਹੋ ਜਾਂਦਾ ਹੈ। ਉਦਾਹਰਣ ਵਜੋਂ ਜੇ ਇਹ ਕਹਿਆ ਜਾਵੇ ਕਿ ਕਈ ਸ਼ਖਸ ਕਵਿਤਾ ਦਾ ਰਸਾਸ੍ਵਾਦਨ ਕਰਦਾ ਹੈ ਤਾਂ ਇਸ ਦਾ ਅਰਥ-ਭਾਵ ਇਸ ਤੋਂ ਵਿਭਿੰਨ ਹੋਵੇਗਾ ਜੋ ਇਹ ਕਹਿਆ ਜਾਵੇ ਕਿ ਕੋਈ ਸ਼ਖਸ ਕਵਿਤਾ ਤੋਂ ਆਨੰਦ ਪ੍ਰਾਪਤ ਕਰਦਾ ਹੈ। ਰਸ (ਜਾਂ ਆਨੰਦ) ਦੇ ਅਰਥ ਭੀ ਉਸ ਚੀਜ਼ ਦੇ ਨਾਲ ਬਦਲ ਜਾਂਦੇ ਹਨ ਜਿਸ ਤੋਂ ਇਹ ਪੈਦਾ ਹੋ ਰਹਿਆ ਹੈ। ਵਿਭਿੰਨ ਕਵਿਤਾਵਾਂ ਵਿਭਿੰਨ ਪ੍ਰਕਾਰ

੧੮