ਪੰਨਾ:Alochana Magazine November 1961.pdf/21

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਕ੍ਰਿਤੀਆਂ ਪ੍ਰਦਾਨ ਕਰਦੀਆਂ ਹਨ। ਇਹ ਗੱਲ ਦਰੁਸਤ ਹੈ ਕਿ ਅਸੀਂ ਕਿਸੇ ਨਜ਼ਮ ਤੋਂ ਉਸ ਵਕਤ ਤਕ ਆਨੰਦ-ਪ੍ਰਾਪਤੀ ਨਹੀਂ ਕਰ ਸਕਦੇ ਜਦ ਤਕ ਅਸੀਂ ਉਸ ਨੂੰ ਸਮਝ ਨਾ ਲਈਏ, ਅਤੇ ਇਸ ਦੇ ਵਿਪਰੀਤ ਇਹ ਗੱਲ ਭੀ ਉਤਨੀ ਹੀ ਦੁਰੁਸਤ ਹੈ ਕਿ ਅਸੀਂ ਉਸ ਨਜ਼ਮ ਨੂੰ ਉਸ ਵਕਤ ਤਕ ਪੂਰੇ ਤੌਰ ਤੇ ਨਹੀਂ ਸਮਝ ਸਕਦੇ ਜਦ ਤਕ ਅਸੀਂ ਉਸ ਤੋਂ ਆਨੰਦਿਤ ਨਾ ਹੋਈਏ। ਇਸ ਦਾ ਮਤਲਬ ਇਹ ਹੈ ਕਿ ਇਸ ਤੋਂ ਸਹੀ ਤੌਰ ਅਤੇ ਸਹੀ ਹੱਦ ਤਕ ਦੂਸਰੀਆਂ ਨਜ਼ਮਾਂ ਦੇ ਸੰਬੰਧ-ਸਾਪੇਕ੍ਸ਼ ਨਾਲ ਆਨੰਦ-ਪ੍ਰਾਪਤੀ ਕੀਤੀ ਜਾਵੇ ਕਿਸੇ ਇੱਕ ਨਜ਼ਮ ਅਤੇ ਦੂਸਰੀਆਂ ਨਜ਼ਮਾਂ ਤੋਂ ਆਨੰਦ-ਪ੍ਰਾਪਤੀ ਕਰਨ ਤੋਂ ਪਰਸਪਰ ਸੰਬੰਧ ਵਜੋਂ ਰਸਿਕਤਾ ਦਾ ਪਤਾ ਚਲਦਾ ਹੈ) ਇਸ ਗੱਲ ਨੂੰ ਪ੍ਰਗਟ ਕਰਨ ਦੀ ਖ਼ਾਸ ਜ਼ਰੂਰਤ ਨਹੀਂ ਹੈ ਕਿ ਇਸ ਵਿੱਚ ਇਹ ਗੱਲ ਭੀ ਨਿਹਿਤ ਹੈ ਕਿ ਖਰਾਬ ਨਜ਼ਮਾਂ ਦਾ ਰਸਾਸ੍ਵਾਦਨ ਨਹੀਂ ਕਰਨਾ ਚਾਹੀਦਾ ਜਦੋਂ ਤਕ ਕਿ ਇਨ੍ਹਾਂ ਦੀ ਖਰਾਬੀ ਇਸ ਪ੍ਰਕਾਰ ਦੀ ਨਾ ਹੋਵੇ ਕਿ ਉਹ ਅਸਾਡੀ ਹਾਸ-ਚੇਤਨਾ ਨੂੰ ਪ੍ਰਭਾਵਿਤ ਕਰਦੀ ਹੋਵੇ।

ਮੈਂ ਪਹਲਾਂ ਹੀ ਕਹ ਚੁਕਾ ਹਾਂ ਕਿ ਹੋ ਸਕਦਾ ਹੈ ਅਵਬੋਧਨ ਲਈ ਪਹਿਲਾਂ ਵਿਆਖਿਆ ਦੀ ਲੋੜ ਪਵੇ। ਮੈਨੂੰ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਮੈਂ ਕਵਿਤਾ ਬਿਨਾਂ ਵਿਆਖਿਆ ਦੇ ਹੀ ਸਮਝ ਲੈਂਦਾ ਹਾਂ। ਅਤੇ ਇਸ ਦਾ ਕਾਰਣ ਇਹ ਹੈ ਕਿ ਅਧਿਕਤਰ ਕਵਿਤਾ ਵਿੱਚ ਮੈਨੂੰ ਕੋਈ ਐਸੀ ਚੀਜ਼ ਨਜ਼ਰ ਨਹੀਂ ਆਉਂਦੀ ਜਿਸ ਦੀ ਵਿਆਖਿਆ ਕੀਤੀ ਜਾਵੇ। ਮੇਰਾ ਮਤਲਬ ਇਹ ਹੈ ਕਿ ਕੋਈ ਚੀਜ਼ ਐਸੀ ਨਹੀਂ ਹੈ ਜੋ ਕਿਸੇ ਨਜ਼ਮ ਦੇ ਅਵਬੋਧਨ ਵਿੱਚ ਮੈਨੂੰ ਸਹਾਰਾ ਦੇਕੇ ਮੇਰੀ ਆਨੰਦਪ੍ਰਾਪਤੀ ਨੂੰ ਦੋਬਾਲਾ ਕਰ ਦੇਵੇ। ਜਿਵੇਂ ਕਿ ਮੈਂ ਪਹਲਾਂ ਸੰਕੇਤ ਵਜੋਂ ਕਹਿਆ ਹੈ ਕਿ ਕਈ ਵਾਰੀ ਤਾਂ ਵਿਆਖਿਆ ਮੈਨੂੰ ਕਿਸੇ ਨਜ਼ਮ ਤੋਂ ਕਵਿਤਾ ਦੀ ਹੈਸੀਅਤ ਵਜੋਂ ਦੂਰ ਕਰ ਦੇਂਦੀ ਹੈ ਬਜਾਇ ਇਸ ਦੇ ਕਿ ਉਹ ਮੈਨੂੰ ਅਵਬੋਧਨ ਦੀ ਦਿਸ਼ਾ ਵੱਲ ਅੱਗੇ ਵਧਾਏ ਅਤੇ ਮੇਰੀ ਅਗਵਾਈ ਕਰੇ। ਮੇਰੀ ਉੱਤਮ ਤਰਕ-ਯੁਕਤੀ ਇਸ ਸਿਲਸਿਲੇ ਵਿੱਚ ਸ਼ਾਇਦ ਇਹ ਹੈ ਕਿ ਮੈਂ ਇਹ ਗੱਲ ਦੇ ਫਰੇਬ ਵਿੱਚ ਨਹੀਂ ਫਸਦਾ ਕਿ ਮੈਂ ਸ਼ੈਕਸਪੀਅਰ ਜਾਂ ਸ਼ੈਲੀ ਦੀ ਕਵਿਤਾ ਨੂੰ ਸਮਝਦਾ ਹਾਂ ਸਗੋਂ ਜਦ ਸ਼ੈਕਸਪੀਅਰ ਜਾਂ ਸ਼ੈਲੀ ਦੇ ਸਰਵ-ਉੱਤਮ ਵਾਕ ਅੱਜ ਭੀ ਮੈਂ ਦੁਹਰਾਂਦਾ ਹਾਂ ਤਾਂ ਮੇਰੇ ਵਿੱਚ ਉਹੀ ਤੜਪ ਅਤੇ ਪੁਲਕ-ਲਹਰ ਪੈਦਾ ਹੋ ਜਾਂਦੀ ਹੈ ਜੋ ਤੜਪ ਅਤੇ ਪੁਲਕ-ਲਹਰ ਮੇਰੇ ਵਿੱਚ ਉਸ ਵਕਤ ਪੈਦਾ ਹੋਈ ਸੀ ਜਦ ਅੱਜ ਤੋਂ ਪੰਜਾਹ ਸਾਲ ਪਹਿਲਾਂ ਮੈਂ ਉਨ੍ਹਾਂ ਨੂੰ ਪੜ੍ਹਿਆ ਸੀ।

ਸਾਹਿੱਤਕ ਸਮਾਲੋਚਕ ਅਤੇ ਉਸ ਆਲੋਚਕ ਵਿਚਕਾਰ ਜੋ ਸਾਹਿੱਤਕ ਸਮਾਲੋਚਨਾ ਦੀਆਂ ਸੀਮਾਵਾਂ ਦਾ ਅਤਿਕ੍ਰਮਣ ਕਰ ਗਇਆ ਹੈ, ਇਹ ਅੰਤਰ ਨਹੀਂ

੧੯