ਪੰਨਾ:Alochana Magazine November 1961.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਕਿ ਸਾਹਿੱਤਕ ਸਮਾਲੋਚਕ ਨਿਤਾਂਤ ਸਾਹਿੱਤਕ ਹੁੰਦਾ ਹੈ ਜਾਂ ਉਸ ਦੀ ਹੋਰ ਕੋਈ ਦਿਲਚਸਪੀ ਨਹੀਂ ਹੁੰਦੀ। ਉਹ ਸਮਾਲੋਚਕ ਜੋ ਸਾਹਿੱਤ ਤੋਂ ਛੁਟ ਕਿਸੇ ਦੂਸਰੀ ਚੀਜ਼ ਵਿੱਚ ਦਿਲਚਸਪੀ ਨਹੀਂ ਲੈਂਦਾ ਉਸ ਦੇ ਪਾਸ ਕਹਣ ਲਈ ਭੀ ਬਹੁਤ ਘਟ ਹੁੰਦਾ ਹੈ ਕਿਉਂਕਿ ਐਸੀ ਅਵਸਥਾ ਵਿੱਚ ਉਸ ਦਾ ਸਾਹਿੱਤ ਇਕ ਅਸੰਬੱਧ ਅਤੇ ਵਿਛੰਨ ਵਸਤੂ-ਮਾਤ੍ਰ ਬਣਕੇ ਰਹ ਜਾਂਦਾ ਹੈ। ਕਵਿਤਾ ਤੋਂ ਛੁਟ ਭੀ ਕਵੀ ਦੀਆਂ ਦਿਲਚਸਪੀਆਂ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਦੇ ਬਿਨਾਂ ਉਸ ਦੀ ਕਵਿਤਾ ਖਾਲੀ ਖਾਲੀ ਜੇਹੀ ਰਹੇਗੀ। ਕਵੀ ਇਸ ਲਈ ਕਵੀ ਹੈ ਕਿ ਉਸ ਦੀ ਪ੍ਰਬਲ ਦਿਲਚਸਪੀ ਇਹ ਹੈ ਕਿ ਉਹ ਆਪਣੇ ਅਨੁਭਵ ਅਤੇ ਆਪਣੇ ਵਿਚਾਰ ਨੂੰ (ਅਨੁਭਵ ਅਤੇ ਅਨੁਚਿੰਤਨ ਦਾ ਇਹ ਮਤਲਬ ਨਹੀਂ ਕਿ ਉਹ ਕਵਿਤਾ ਤੋਂ ਛੁੱਟ ਹੋਰ ਭੀ ਦਿਲਚਸਪੀਆਂ ਰਖਦਾ ਹੈ) ਕਵਿਤਾ ਦਾ ਜਾਮਾ ਪਹਨਾ ਦੇਵੇ। ਇਸੇ ਤਰ੍ਹਾਂ ਉਹ ਸਮਾਲੋਚਕ ਸਾਹਿੱਤਕ ਸਮਾਲੋਚਕ ਅਖਵਾਉਣ ਦਾ ਅਧਿਕਾਰੀ ਹੈ ਜਿਸ ਦੀ ਬੁਨਿਆਦੀ ਦਿਲਚਸਪੀ ਇਹ ਹੈ ਕਿ ਉਹ ਆਪਣੇ ਪਾਠਕਾਂ ਵਿੱਚ ਕਵਿਤਾ ਦਾ ਅਵਬੋਧਨ ਪੈਦਾ ਕਰੇ ਅਤੇ ਉਨ੍ਹਾਂ ਵਿੱਚ ਕਵਿਤਾ ਦੇ ਰਸਾਸ੍ਵਾਦਨ ਦੀ ਭਾਵਨਾ ਨੂੰ ਉਤੇਜਿਤ ਕਰੇ। ਇਸ ਦੇ ਲਈ ਆਵਸ਼ੱਕ ਹੈ ਕਿ ਉਹ ਕਵੀ ਵਾਂਗ ਹੋਰ ਚੀਜ਼ਾਂ ਵਿੱਚ ਭੀ ਦਿਲਚਸਪੀ ਰੱਖੇ ਕਿਉ ਕਿ ਸਾਹਿੱਤਕ ਸਮਾਲੋਚਕ ਦੀ ਹੈਸੀਅਤ ਸਿਰਫ਼ ਕਿਸੇ ਕਲਾ-ਵਿਸ਼ੇਸ਼ਗ ਵਾਲੀ ਹੀ ਨਹੀਂ ਹੈ ਜਿਸ ਨੇ ਸਿੱਧਾਂਤ ਅਤੇ ਨਿਯਮ ਸਿੱਖ ਲੀਤੇ ਹਨ, ਜਿਨ੍ਹਾਂ ਦੀ ਪਾਬੰਦੀ ਉਨ੍ਹਾਂ ਲੇਖਕਾਂ ਨੂੰ ਕਰਨੀ ਚਾਹੀਦੀ ਹੈ ਜਿਨ੍ਹਾਂ ਉਪਰ ਉਹ ਆਲੋਚਨਾ ਕਰ ਰਹਿਆ ਹੈ। ਸਮਾਲੋਚਕ ਲਈ ਜ਼ਰੂਰੀ ਹੈ ਕਿ ਉਹ ਇਕ ਸੰਪੂਰਣ ਇਕਾਈ ਦੀ ਹੈਸੀਅਤ ਰਖਦਾ ਹੋਵੇ-ਇਕ ਐਸਾ ਆਦਮੀ ਹੋਵੇ ਜਿਸ ਦੇ ਆਪਣੇ ਵਿਸ਼ਵਾਸ ਅਤੇ ਨਿਸ਼ਠਾ-ਆਦਰਸ਼ ਹੋਣ, ਜਿਸ ਦੇ ਪਾਸ ਗਿਆਨ ਭੀ ਹੋਵੇ ਅਤੇ ਜੀਵਨ ਦਾ ਅਨੁਭਵ ਭੀ।

ਹੁਣ ਅਸੀਂ ਇਹ ਪ੍ਰਸ਼ਨ ਕਿਸੇ ਐਸੀ ਰਚਨਾ ਬਾਰੇ ਉਠਾ ਸਕਦੇ ਹਾਂ ਜੋ ਸਾਹਿੱਤਕ ਸਮਾਲੋਚਨਾ ਦੀ ਹੈਸੀਅਤ ਵਿੱਚ ਅਸਾਡੇ ਸਨਮੁੱਖ ਆਈ ਹੋਵੇ - ਕੀ ਇਸ ਰਚਨਾ ਦਾ ਮੰਤਵ ਇਹ ਹੈ ਕਿ ਉਹ ਅਵਬੋਧਨ ਨੂੰ ਸੰਪੰਨ ਕਰੇ ਅਤੇ ਅਸਾਡੀ ਆਨੰਦ-ਅਨੁਭੂਤੀ ਵਿੱਚ ਵਾਧਾ ਕਰੇ? ਜੇ ਐਸਾ ਨਹੀਂ ਹੈ ਤਾਂ ਸੰਭਵ ਹੈ ਕਿ ਉਹ ਰਚਨਾ ਕੋਈ ਲਾਭਦਾਇਕ ਅਤੇ ਨਿਆਇਸੰਗਤ ਸਰਗਰਮੀ ਦੀ ਹੈਸੀਅਤ ਰਖਦੀ ਹੋਵੇ ਅਤੇ ਅਸੀਂ ਉਸਨੂੰ ਮਨੋਵਿਗਿਆਨ, ਸਮਾਜ-ਸ਼ਾਸਤ੍ਰ, ਤਰਕ-ਦਰਸ਼ਨ ਸ਼ਿਕ੍ਸ਼ਾ ਜਾਂ ਇਸ ਪ੍ਰਕਾਰ ਦੇ ਕਿਸੇ ਹੋਰ ਨਾਮ ਨਾਲ ਅਭਿਹਿਤ ਕਰ ਦੇਈਏ। ਐਸੀਆਂ ਰਚਨਾਵਾਂ ਬਾਰੇ ਕੋਈ ਫੈਸਲਾ ਕਲਾ ਦੇ ਮਰਮਗ ਪੰਡਿਤ ਹੀ ਕਰ ਸਕਦੇ ਹਨ ਕੇਵਲ ਵਿਦਵਾਨ ਹੀ ਨਹੀਂ ਕਰ ਸਕਦੇ | ਅਸਾਨੂੰ ਜੀਵਨੀ ਅਤੇ ਸਮਾਲੋਚਨਾ ਵਿਚਕਾਰ ਭੀ ਅੰਤਰ ਕਰਨਾ ਚਾਹੀਦਾ ਹੈ। ਆਮ ਤੌਰ ਤੇ ਜੀਵਨੀ ਵਿਆਖਿਆ ਦੇ ਸਿਲਸਿਲੇ

੨੦