ਪੰਨਾ:Alochana Magazine November 1961.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਇੱਕ ਲਾਭਪ੍ਰਦ ਚੀਜ਼ ਹੈ ਜਿਸ ਦਾ ਅਵਬੋਧ ਲਈ ਰਾਹ ਖੁਲ੍ਹ ਜਾਂਦਾ ਹੈ। ਪਰ ਇਹ ਵੀ ਹੋ ਸਕਦਾ ਹੈ ਕਿ ਜੀਵਨੀ ਅਸਾਡਾ ਧਿਆਨ ਕਵਿਤਾ ਵੱਲੋਂ ਹਟਾਕੇ ਕਵੀ ਵੱਲ ਆਕਰਸ਼ਿਤ ਕਰ ਦੇਵੇ। ਅਸਾਨੂੰ ਚਾਹੀਦਾ ਹੈ ਕਿ ਐਸੀ ਅਵਸਥਾ ਵਿੱਚ ਅਸੀਂ ਕਵੀ ਦੇ ਜੀਵਨ-ਕਾਲ, ਉਸ ਦੇ ਜ਼ਮਾਨੇ ਦੀਆਂ ਸਾਮਾਜਿਕ ਪਰਿਸਥਿਤੀਆਂ ਅਤੇ ਉਹ ਪ੍ਰਚਲਿਤ ਵਿਚਾਰ-ਮਾਨਤਾਵਾਂ ਜੋ ਉਸ ਦੀ ਰਚਨਾ ਵਿੱਚ ਪ੍ਰਤਿਪਾਦਿਤ ਹਨ ਅਤੇ ਉਸ ਦੇ ਜ਼ਮਾਨੇ ਵਿੱਚ ਉਥੋਂ ਦੀ ਅਵਸਥਾ ਨੂੰ ਕਵਿਤਾ ਦੇ ਅਵਬੋਧਨ ਨਾਲ ਖਲਤ-ਮਲਤ ਨਾ ਕਰ ਦੇਈਏ। ਐਸਾ ਗਿਆਨ ਸੰਭਵ ਹੈ ਕਵਿਤਾ ਦੇ ਅਵਬੋਧਨ ਦੇ ਸੰਬੰਧ ਵਿੱਚ ਮਹਤੁ ਰਖਦਾ ਹੋਵੇ। ਇਸ ਤੋਂ ਛੁਟ ਇਹ ਭੀ ਗੱਲ ਹੈ ਕਿ ਉਸ ਦੀ ਆਪਣੇ ਸਥਾਨ ਤੇ ਉਹੀ ਮਹੱਤਾ ਹੈ ਜੋ ਇਤਿਹਾਸ ਦੀ ਹੁੰਦੀ ਹੈ। ਪਰ ਕਵਿਤਾ ਦੀ ਪ੍ਰਸ਼ੰਸਾ ਦੇ ਲਈ ਇਹ ਚੀਜ਼ਾਂ ਅਸਾਨੂੰ ਵਾਰ ਤਕ ਤਾਂ ਲੈ ਜਾ ਸਕਦੀਆਂ ਹਨ। ਇਸ ਦੇ ਪਸ਼ਚਾਤ ਅਸਾਨੂੰ ਆਪਣਾ ਮਾਰਗ ਆਪ ਹੀ ਲਭਣਾ ਪੈਂਦਾ ਹੈ ਕਿਉਂਕਿ ਗਿਆਨ ਅਤੇ ਜਾਣਕਾਰੀ ਦੀ ਪ੍ਰਾਪਤੀ ਦਾ ਮੰਤਵ ਬੁਨਿਆਦੀ ਤੌਰ ਤੇ ਇਹ ਨਹੀਂ ਹੈ ਕਿ ਅਸੀਂ ਆਪਣੇ ਆਪ ਨੂੰ ਕਿਸੇ ਦੂਰਵਰਤੀ ਜ਼ਮਾਨੇ ਵਿਚ ਮਹਸੂਸ ਕਰਨ ਲਗ ਜਾਈਏ ਤਾਕਿ ਜਦ ਅਸੀਂ ਉਸ, ਜ਼ਮਾਨੇ ਦੀ ਕਵਿਤਾ ਦਾ ਅਧਿਐਨ ਕਰੀਏ ਤਾਂ ਉਸੇ ਤਰਾਂ ਸੋਚ ਸਕੀਏ ਅਤੇ ਉਸੇ ਤਰ੍ਹਾਂ ਮਹਸੂਸ ਕਰ ਸਕੀਏ ਜਿਸ ਤਰ੍ਹਾਂ ਉਸ ਕਵੀ ਦੇ ਸਮਕਾਲੀਆਂ ਨੇ ਸੋਚਿਆ ਅਤੇ ਮਹਸੂਸਿਆ ਸੀ। ਨਿਰਸੰਦੇਹ ਇਸ ਤਜਰਬੇ ਦੀ ਆਪਣੇ ਆਪ ਵਿੱਚ ਵਿਸ਼ੇਸ਼ਤਾ ਹੈ। ਇਸ ਪ੍ਰਕਾਰ ਅਸੀਂ ਆਪਣੇ ਆਪ ਨੂੰ ਆਪਣੇ ਜ਼ਮਾਨੇ ਦੀ ਕੈਦ ਤੋਂ ਆਜ਼ਾਦ ਕਰ ਲੈਂਦੇ ਹਾਂ ਤਾਕਿ ਅਸੀਂ ਸਿੱਧੇ ਤੌਰ ਤੇ ਅਨੁਭਵ ਪ੍ਰਾਪਤ ਕਰ ਸਕੀਏ ਅਤੇ ਉਸ ਕਵਿਤਾ ਨਾਲ ਤਾਤਕਾਲਿਕ ਸੰਬੰਧ-ਸੰਪਰਕ ਸਥਾਪਿਤ ਕਰ ਸਕੀਏ। ਇਸ ਗੱਲ ਨੂੰ ਇਸ ਤਰ੍ਹਾਂ ਸਪਸ਼ਟਤਾਪੂਰਵਕ ਕਹਿਆ ਜਾ ਸਕਦਾ ਹੈ ਕਿ ਜੋ ਗੱਲ ਸੈਫੋ ਰਚਿਤ Odes ਪੜ੍ਹਨ ਲਈ ਮਹਤ੍ਵ ਰਖਦੀ ਹੈ ਉਹ ਇਹ ਨਹੀਂ ਕਿ ਅਸੀਂ ਕਲਪਨਾ-ਵਿਲਾਸ ਦ੍ਵਾਰਾ ਆਪਣੇ ਆਪ ਨੂੰ ਪੰਜ ਹਜ਼ਾਰ ਸਾਲ ਪਹਿਲਾਂ ਦੇ ਯੂਨਾਨ ਵਿੱਚ ਲੈ ਜਾਈਏ। ਸਗੋਂ ਵਾਸਤਵ ਵਿੱਚ ਮਹੱਤਾ ਉਸ ਅਨੁਭਵ ਦੀ ਹੈ ਜੋ ਵਿਭਿੰਨ ਭਾਸ਼ਾਵਾਂ ਅਤੇ ਜ਼ਮਾਨਿਆਂ ਦੇ ਉਸ ਸਮਸਤ ਮਾਨਵ-ਮਾਤ੍ਰ ਦੇ ਲਈ ਸਮਾਨ ਹੈ ਜਿਨ੍ਹਾਂ ਵਿੱਚ ਕਵਿਤਾ ਚੋਂ ਅਨੁਭਵ-ਆਨੰਦ ਪ੍ਰਾਪਤ ਕਰਨ ਦੀ ਯੋਗਤਾ, ਮੌਜੂਦ ਹੈ-ਉਹ ਸ਼ੁਅਲਾ ਜੋ ਦੋ ਹਜ਼ਾਰ ਪੰਜ ਸੌ ਸਾਲ ਨੂੰ ਤੁਰੰਤ ਪਾਰ ਕਰ ਸਕਦਾ ਹੈ। ਇਸ਼ ਲਈ ਉਹ ਸਮਾਲੋਚਕ ਜਿਜ ਦਾ ਮੈਂ ਅਤਿ ਰਿਣੀ ਹਾਂ ਉਹ ਹੈ ਜੋ ਮੈਨੂੰ ਕਵਿਤਾ ਵਿੱਚ ਐਸੀ ਚੀਜ਼ ਦਰਸਾਵੇ ਜੋ ਇਸ ਤੋਂ ਪਹਿਲਾਂ ਮੈਂ ਕਦੀ ਨਹੀਂ ਦੇਖੀ ਸੀ ਜਾਂ ਜੋ ਦੇਖੀ ਸੀ

ਦੀ ਅੱਖ ਨਾਲ ਦੇਖੀ ਸੀ, ਉਹ ਉਸ ਤੱਤ ਨਾਲ ਮੇਰਾ ਸਾਕ੍ਸ਼ਾਤ ਕਰਾ ਦੇਵੇ ਅਤੇ ਉਸ ਦੇ ਪਸ਼ਚਾਤ ਮੈਨੂੰ ਇਕੱਲਾ ਛੱਡ ਦੇਵੇ, ਇਸ ਲਈ ਕਿ ਇਸ ਤੋਂ

੨੧