ਪੰਨਾ:Alochana Magazine November 1961.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਧਿਆਏ ਜੋੜਨ ਵਿੱਚ ਸਹਾਇਕ ਬਣ ਜਾਂਦਾ ਹੈ । ਜਿਸ ਮਨੁੱਖ ਨੂੰ ਭਾਸ਼ਾ ਦੀ ਜਾਂ ਬੋਲੀ ਦੀ ਦਾਤ ਪ੍ਰਕ੍ਰਿਤੀ ਨੇ ਨਹੀਂ ਦਿੱਤੀ ਹੈ, ਉਸ ਦਾ ਵਿਚਾਰ ਜਾਂ ਭਾਵ ਪ੍ਰਗਟਾਉਣ ਦੀ ਘਾਟ ਹੋਣ ਕਰਕੇ ਅਸੀਂ ਕਿਸੇ ਤਰ੍ਹਾਂ ਦੇ ਭੀ ਵਿਚਾਰ ਉਸ ਮਨੁੱਖ ਦੇ ਲਈ ਨਹੀਂ ਬਣਾ ਸਕਦੇ । ਵਿਚਾਰਾ ਦੇ ਨਾ ਬਣਨ ਕਰਕ ਉਹ ਮਨੁੱਖ ਸਮਾਜ ਤੋਂ ਦੂਰ ਹੁੰਦਾ ਹੈ ਅਤੇ ਅ ਜਿਕ ਜੀਵ ਬਣਕੇ ਦੁਨੀਆਂ ਦੀ ਕਿਰਪਾ ਦ੍ਰਿਸ਼ਟੀ ਦਾ ਪਾਤਰ ਬਣ ਜਾਂਦਾ ਹੈ । ਜੇਕਰ ਉਸ ਮਨੁੱਖ ਨੂੰ ਭਾਸ਼ਾ ਅਤੇ ਬਲੀ ਮਿਲ ਜਾਵੇ ਤਾਂ ਉਹ ਅਪਣੇ ਵਿਚਾਰਾਂ ਦੀ ਸ਼ਕਤੀ ਪਾਕੇ ਆਪਣੀ ਸਭਿਅਤਾ, ਸੰਸਕ੍ਰਿਤੀ ਅਤੇ ਆਚਾਰ ਵਿਚਾਰਾਂ ਦਾ ਪ੍ਰਦਰਸ਼ਨ ਕਰਕੇ ਸਮਾਜ ਦਾ ਯੋਗ ਮਨੁੱਖ ਬਣ ਜਾਂਦਾ ਹੈ ਤੇ ਇਕ ਸ਼ਾਮਾਜਿਕ ਪ੍ਰਾਣੀ ਬਣਾ ਕੇ ਇਕ ਉਚਿਤ ਆਦਰ ਪਾ ਲੈਂਦਾ ਹੈ । ਜਿਹੜਾ ਰਾਸ਼ ਅਜ ਉੱਨਤ ਅਤੇ ਆਪਣੀ ਮਾਨ ਪ੍ਰਤਿਸ਼ਠਾ ਦਾ ਸੂਚਕ ਹੈ ਉਸ ਦੀ ਉੱਨਤੀ ਅਤੇ ਅਣ ਦਾ ਮੂਲ-ਕਾਰਣ ਅਤੇ ਅੰਤਰ ਭੇਦ ਇਹੋ ਹੀ ਹੈ ਕਿ ਉਹਨਾਂ ਨੇ ਚੰਗੇ ਤੋਂ ਚੰਗੇ ਇਹੋ ਜਿਹੇ ਲੋਕਾਂ ਨੂੰ ਜਨਮ ਦਿੱਤਾ ਹੈ, ਜਿੰਨਾਂ ਨੇ ਆਪਣੀ ਬਲੀ ਦਾਰਾ ਬੋਲ ਕੇ ਜਾਂ ਭਾਸ਼ਾ ਦਾਰਾ ਸਾਹਿੱਤ ਰਚਨਾ ਕਰ ਕੇ ਅਪਣੇ ਆਪ ਦੀ ਹੀ ਮਾਨ ਪ੍ਰਤਿਸ਼ਠਾ ਨਹੀਂ ਵਧਾਈ, ਸਗੋਂ ਉਸ ਰਾਸ਼ਟਰ ਨੂੰ, ਦੇਸ਼ ਨੂੰ, ਜਾਤੀ ਨੂੰ, ਜਾਂ ਕੌਮ ਨੂੰ ਭੀ ਵਿਸ਼ਵ ਦੇ ਚੰਗੇਰੇ ਵਿਚਾਰਵਾਨਾਂ ਦੀ ਦ੍ਰਿਸ਼ਟੀ ਵਿਚ ਉੱਨਤ ਕੀਤਾ ਅਤੇ ਆਪਣੀ ਯੋਗਤਾ ਦਾ, ਸਭਿਅਤਾ ਦਾ, ਸੰਸਕ੍ਰਿਤੀ ਦਾ, ਸਾਹਿੱਤ ਦਾ, ਅਤੇ ਦਰਸ਼ਨ ਵਿਗਿਆਨ ਆਦਿ ਦਾ ਝੰਡਾ ਉੱਚਾ ਕਰਕੇ ਦੁਨੀਆਂ ਦੀਆਂ ਸਭ ਤੋਂ ਉੱਚੀਆਂ ਜਾਤੀਆਂ ਵਿਚ ਆਪਣਾ ਨਾਉਂ ਅੰਕਿਤ ਕਰਵਾਇਆ। | ਸਾਡੇ ਆਦਿ ਪੁਰਸ਼ ਜਦੋਂ ਪੰਜਾਬ ਦੇ ਉੱਤਰ ਵਲ ਦੀਆਂ ਉੱਚੀਆਂ ਉੱਚੀਆਂ ਪਹਾੜੀਆਂ ਨੂੰ ਘਰ ਕਰਕੇ ਖੁਲੇ ਮੈਦਾਨਾਂ ਵਿਚ ਆਏ ਤਾਂ ਉਹਨਾ ਨੂੰ ਉਚ ਲਕ ਮਿਲੇ, ਜਿੰਨ੍ਹਾਂ ਨੂੰ ਸਾਡੀਆਂ ਧਾਰਮਿਕ ਪੁਸਤਕਾਂ ਪਿਸ਼ਾਚ ਨਾਮ ਨਾਲ ਪੁਕਾਰਦੀਆਂ ਹਨ । ਆਰੀਆਂ ਨੇ ਉਨ੍ਹਾਂ ਪਿਸ਼ਾਚਾਂ ਨੂੰ ਆਪਣ ਸ਼ਕਤੀ ਬਲ ਨਾਲ ਵਧੇਰੇ ਕਾਲ ਤਕ ਇਥੇ ਨਹੀਂ ਰਹਿਣ ਦਿੱਤਾ, ਉਹਨਾਂ ਨੂੰ ਦੱਖਣ ਵਲ ਧੱਕ ਦਿੱਤਾ । ਕਿਉਂਕਿ ਆਰੀਆ ਨੂੰ ਪੰਜਾਬ ਦੀ ਭੂਮੀ ਵਿਚ ਆਕੇ ਵਧੇਰੀਆਂ ਘਾਲਣਾ ਘਾਲਣੀਆਂ ਪਈਆਂ ਇਸ ਕਰਕੇ ਉਹਨਾਂ ਦਾ ਸਹਿਜੇ ਹੀ ਸੁਚੱਜਾ ਪਿਆਰ ਏ ਭੂਮੀ ਨਾਲ ਹੋ ਗਇਆ ਅਤੇ ਉਹ ਵਧੇਰੇ ਕਾਲ ਤਕ ਇਥੇ ਹੀ ਵਸਦੇ ਰਹੇ ਤੇ ਅਗੇ ਨਹੀਂ ਵਧੇ ਸਨ । ਮਨੁੱਖ ਦਾ ਸੁਭਾਉ ਹੈ ਕਿ ਜਿਸ ਚੀਜ਼ ਨੂੰ ਉਹ ਵਿਸ਼ੇਸ਼ ਯਤਨ ਨਾਲ ਪ੍ਰਾਪਤ ਕਰਦਾ ਹੈ ਉਸ ਨਾਲ ਉਸ ਦਾ ਪਿਆਰ ਭੀ ਵਿਸ਼ੇਸ਼ ਹੋ ਜਾਂਦਾ ਹੈ । ਇਸੇ ਕਰਕੇ ਪੰਜਾਬੀ ਦੀ ਪ੍ਰਸੰਸਾ ਵਿੱਚ ਪਿਆਰ ਭਰੇ ਗੀਤ ਤੱਤਕਾਲ ਦੇ ਗਾਏ ਗਏ, ਜਿਹੜੇ ਰਿਗ ਵੇਦ ਵਿਚ ਕਿਤੇ ਕਿਤੇ ਪ੍ਰਾਪਤ ਹੁੰਦੇ ਹਨ । 28