ਪੰਨਾ:Alochana Magazine November 1961.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਦਵਾਨਾਂ ਦਾ ਮੱਤ ਹੈ ਕਿ ਜਦੋਂ ਮਨੁੱਖ ਨੂੰ ਪ੍ਰਗਟ ਕਰਨ ਲਈ ਭਾਵ ਅਤੇ ਵਿਚਾਰ ਮਿਲੇ ਤਾਂ ਉਸਦੇ ਬੋਲ ਆਪਣੇ ਆਪ ਪ੍ਰਗਟ ਹੋਏ ਅਤੇ ਅਤੇ ਜਦੋਂ ਬਲ ਜਾਂ ਬਾਣੀ ਵਿਗਿਆਨਕ ਤੌਰ ਤੇ ਨਿਸ਼ਚਿਤ ਹੋ ਗਈ ਤਾਂ ਉਸ ਵਿੱਚ ਸਿਮਰਨ ਸ਼ਕਤੀ ਦੀ ਥੁੜ ਹੋਣ ਕਰਕੇ ਉਸ ਨੂੰ ਲਿਪੀ ਦੀ ਲੋੜ ਪਈ । ਮਨੁੱਖ ਦੀ ਮੁਢਲੀ ਲਿਪੀ ਚਿੱਤਰਾਂ ਨਾਲ ਭਰਪੂਰ ਸੀ । ਹੁਣ ਤੱਕ ਵੀ ਵਿਦਵਾਨ ਉਸ ਨੂੰ ਭਲੀ ਭਾਂਤ ਪੜ ਨਹੀਂ ਸਕੇ ਹਨ । ਪਰ ਵਿਦਵਾਨਾਂ ਦਾ ਅਨੁਮਾਨ ਹੈ ਕਿ ਧੁਨੀਆਂ ਦੇ ਅਨੁਸਾਰ ਹੀ ਸ਼ਬਦ ਹੋਂਦ ਵਿੱਚ ਆਏ, ਜਿਵੇਂ - ਉੱਲੂ ਬੋਲਣ ਦੇ ਲਈ ਉਨ੍ਹਾਂ ਨੂੰ ਊ' ਅਤੇ “ਲ' ਦੀ ਲੋੜ ਸੀ । ਹੋ ਸਕਦਾ ਹੈ ਕਿ ਉਹਨਾਂ ਨੇ 'ਊ' ਦਾ ਰੂਪ ਉੱਲੂ ਪੰਛੀ ਵਾਂਗ ਹੀ ਬਨਾਉਣਾ ਯੋਗ ਸਮਝਿਆ । ਇਸੇ ਤਰ੍ਹਾਂ ਉਹਨਾਂ ਨੇ “ਲ’ ਨੂੰ ਬਨਾਉਣ ਲਈ ਲੂੰਬੜੀ ਦਾ ਰੂਪ ਦੇਖ ਕੇ ਉਹਦੇ ਵਾਂਗ ਹੀ ਬਣਾ ਦਿੱਤਾ ਕਿਉਂਕਿ ਉਹ ਟੰਗਾਂ ਵਾਲਾ ਜਨੌਰ ਸੀ, ਇਸੇ ਕਰਕੇ ‘ਲ' ਦੀਆਂ ਵੀ ਲੱਤਾਂ ਹਨ । ਸੂਰਾਂ ਜਾਂ ਵਿਅੰਜਨਾਂ ਨੂੰ ਭੀ ਇਸੇ ਪ੍ਰਕਾਰ ਜਾਂ ਤਾਂ ਕਿਸੇ ਵਿਸ਼ੇਸ਼ ਨਾਂ ਨਾਲ ਜਾਂ ਵਿਚਾਰ ਨਾਲ ਬਣਾਇਆ ਜਾਪਦਾ ਹੈ । ਧੁਨੀਆਂ ਦੇ ਭਿੰਨ ਭਿੰਨ ਸਰੂਪਾਂ ਦੇ ਚਿੱਤਰ-ਚਿੰਨ ਤਾਂ ਵਧੇਰਾ ਸਮਾਂ ਪਾਕੇ ਹੀ ਬਣੇ ਹੋਵਣਗੇ ਇਹ ਇੱਕ ਨਿਸਚੈ ਗਲ ਜਾਪਦੀ ਹੈ । ਜਦੋਂ ਧੁਨੀਆਂ ਹੋਂਦ ਵਿੱਚ ਆ ਗਈਆਂ ਤਦ ਮਨੁੱਖ ਰੁੱਖਾਂ ਦੇ ਤਣਿਆਂ ਉੱਤੇ, ਉਨ੍ਹਾਂ ਦੀਆਂ ਛੱਲਾਂ ਉੱਤੇ, ਪਸ਼ੂਆਂ ਦੀਆਂ ਚਮੜੀਆਂ ਉੱਤੇ, ਤਾਂਬੇ ਦੇ ਪੱਤਰਿਆਂ ਉਤੇ, ਪੱਥਰਾਂ ਉਤੇ ਜਾਂ ਭਜ ਰੱਤਰਾਂ ਉਤੇ ਲਿਖਣ ਲਗ ਪਇਆ । ਭੋਜ ਪੱਤਰਾਂ ਉਤੇ ਲਿਖਣ ਦਾ ਵਿਗਿਆਨਕ ਤਰੀਕਾ - ਉਹਨਾਂ ਉਤੇ ਤੇਲ ਲਾਕੇ ਚੰਗੀ ਤਰ੍ਹਾਂ ਘੋਟਣ ਪਿਛੋਂ ਚਿਕਨਾ ਬਣਾ ਕੇ ਲਿਖਣਾ - ਤਾਂ ਸ਼ਾਇਦ ਮਨੁੱਖ ਨੇ ਕਈ ਸਦੀਆਂ ਪਿਛੋਂ ਚਾਲੂ ਕੀਤਾ ਹੋਵੇਗਾ । ਅਜ ਭੀ ਸਾਨੂੰ ਅਨੇਕਾਂ ਸ਼ਿਲਾਲੇਖ, ਤਾਂਬ ਦੇ ਪੱਤਰ, ਭੋਜ ਪੱਤਰ ਅਤੇ ਪੱਥਰ ਦੇ ਥੰਮਾਂ ਉਤੇ ਪੁਰਾਤਨ ਕਾਲ ਦੀਆਂ ਲਿਪੀਆਂ ਮਿਲਦੀਆਂ ਹਨ, ਜਿਨ੍ਹਾਂ ਨੂੰ ਚੰਗੀ ਤਰ੍ਹਾਂ ਵਿਦਵਾਨ ਲੋਕ ਪੜ੍ਹ ਨਹੀਂ ਸਕੇ ਹਨ, ਪੁਰਾਤਨ ਭਾਸ਼ਾ ਦੇ ਨਮੂਨੇ ਵਧੇਰੇ ਕਰਕੇ ‘ਭੱਟਾਕਸ਼ਰੀ, ਬਾਹਮੀ, ਅਤੇ ਸੰਸਕ੍ਰਿਤ ਵਿੱਚ ਹੀ ਪ੍ਰਾਪਤ ਹੁੰਦੇ ਹਨ । ਪੰਜਾਬੀ ਦਾ ਨਿਕਾਸ ਵੈਦਿਕ ਸੰਸਕ੍ਰਿਤ ਤੋਂ ਹੀ ਮੰਨਿਆ ਜਾਂਦਾ ਹੈ, ਜਿਹੜੀ ਕਿ ਰਿਗਵੇਦ ਦੀ ਭਾਸ਼ਾ ਸੀ ਅਤੇ ਵਿਸ਼ਵ ਦੀ ਮੁੱਢਲੀ ਭਾਸ਼ਾ ਵੀ ਮੰਨੀ ਜਾਂਦੀ ਹੈ । ਕਹਿਆ ਜਾਂਦਾ ਹੈ ਕਿ ਬੋਲੀ ਬਾਰਾਂ ਕਹਾਂ ਤੇ ਬਦਲਦੀ ਹੈ । ਇਹੋ ਕਹਾਵਤ ਪੰਜਾਬੀ ਲਈ ਭੀ ਪਰੀ ਤਰਾਂ ਢੁੱਕਦੀ ਹੈ । ਦੂਜੀਆਂ ਬੋਲੀਆਂ ਦੇ ਸਮਾਨ ਹੀ ਪੰਜਾਬ ਦੀ ਬੋਲੀ ਵਿੱਚ ਭੀ ਥੋੜੀ ਥੋੜੀ ਵਾਟ ਤੇ ਕੁਝ ਨਾ ਕੁਝ ਫਰਕ ਹੋ ਜਾਂਦਾ ਹੈ । ਅੰਬਾਲਾ ਦੇ ਲਾਗੇ ਚਾਗੇ ਜਿਹੜੀ ਬੋਲੀ ਵਰਤੋਂ ਵਿੱਚ ਆਉਂਦੀ ਹੈ, ਉਹ ਲੁਧਿਆਣਾ ਤੋਂ ਵਖਰੀ ਹੈ, ਵੱਚ ਜਿਸ ਬੋਲੀ ਦੀ ਵਰਤੋਂ ਹੁੰਦੀ ਹੈ ਉਹ