ਪੰਨਾ:Alochana Magazine November 1961.pdf/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਟਿਆਲਾ ਵਿੱਚ ਨਹੀਂ, ਪਟਿਆਲਾ ਜਾਂ ਲੁਧਿਆਣਾ ਵਿੱਚ ਜਿਹੜੀ ਬੋਲੀ ਬੋਲੀ ਜਾਂਦੀ ਹੈ ਉਸ ਦੀ ਵਰਤੋਂ ਅੰਮ੍ਰਿਤਸਰ ਵਿੱਚ ਨਹੀਂ ਹੁੰਦੀ, ਇਸੇ ਤਰ੍ਹਾਂ ਹੁਸ਼ਿਆਰ ਪਰ, ਫਿਰੋਜ਼ਪੁਰ, ਬਟਾਲਾ, ਪਠਾਨਕੋਟ, ਲਾਇਲਪੁਰ ਅਤੇ ਦੂਜੇ ਹਿੱਸਿਆਂ ਦੀ ਬੋਲੀ ਵਿੱਚ ਭੀ ਕੁਝ ਨਾ ਕੁਝ ਫਰਕ ਹੋ ਜਾਂਦਾ ਹੈ । ਪੰਜਾਬ ਦੇ ਖੇਤਰ ਦੇ ਸੰਬੰਧ ਵਿਚ ਅਸੀਂ ਲਿਖ ਚੁਕੇ ਹਾਂ । ਇਥੇ ਉਸ ਸਬੰਧ ਵਿਚ ਦੁਬਾਰਾ ਲਿਖਣਾ ਉਚਿਤ ਨਹੀਂ ਜਾਪਦਾ । ਕੇਂਦਰੀ ਪੰਜਾਬੀ ਅੰਮ੍ਰਿਤਸਰ ਦੇ ਆਲੇ ਦੁਆਲੇ ਬੋਲੀ ਜਾਂਦੀ ਹੈ । ਬਾਕੀ ਹਿੱਸਿਆਂ ਦੀ ਪੰਜਾਬੀ ਇਕ ਦੂਜੇ ਇਲਾਕੇ ਨਾਲ ਕਾਫ਼ੀ ਫਰਕ ਰਖਦੀ ਹੈ । ਪੰਜਾਬ ਦੀ ਰਾਜਨੀਤਕ ਹੱਦ ਭਾਵੇਂ ਦਿੱਲੀ ਦੇ ਨੇੜੇ ਤੇੜੇ ਜਾ ਢੁਕਦੀ ਹੈ, ਪਰ ਸਰਹਿੰਦ ਤੋਂ ਦਿੱਲੀ ਤੀਕ ਛੋਟੇ ਜਿਹੇ ਆਧ ਦੇ ਇਲਾਕੇ ਨੂੰ ਛੱਡ ਕੇ ਬਾਕੀ ਦੇਸ਼ ਹਰਿਆਨਾ ਕਹਾਉਂਦਾ ਹੈ, ਜਿਥੇ ਦੀ ਬਲੀ ਬਾਂਗੜੂ, ਬਾਂਗ, ਜਾਂ ਹਰਿਆਨਵੀ ਕਹਾਉਂਦੀ ਹੈ । ਉਂਜ ਤਾਂ ਰਾਠੀ, ਭਟਿਆਣੀ, ਅਤੇ ਪੁਆਧੀ ਬੋਲੀਆਂ ਵੀ ਇਸ ਪ੍ਰਾਂਤ ਵਿਚ ਬੋਲੀਆਂ ਜਾਂਦੀਆਂ ਹਨ । ਇਸੇ ਤਰ੍ਹਾਂ ਸ਼ਿਮਲਾ ਦੇ ਲਾਗੇ ਚਾਗੇ ਦਾ ਦੇਸ਼ ਭੀ ਪੰਜਾਬ ਨਾਲ ਮਿਲਿਆਂ ਹੋਇਆ ਹੈ, ਜਿਥੇ ਕਿ ਲੂਰੀ, ਬਿਲਾਸ ਪੂਰੀ ਇਤਿਆਦਿ ਬੋਲੀਆਂ ਦੀ ਵਰਤੋਂ ਹੁੰਦੀ ਹੈ । ਇਸੇਤਰਾਂ ਰਾਜਸਥਾਨ ਦਾ ਭੀ ਕੁਝ ਹਿੱਸਾ ਪੰਜਾਬ ਵਿੱਚ ਮਿਲਦਾ ਹੈ, ਥੇ ਰਾਜਸਥਾਨੀ ਭਾਸ਼ਾ ਦੀ ਹੀ ਉਪਬੋਲੀ, ਬੀਕਾਨੇਰੀ ਦੀ ਵਰਤੋਂ ਹੁੰਦੀ ਹੈ, ਜਿਸ ਵਿਚ ਪੰਜਾਬੀ ਦੇ ਕਈ ਸ਼ਬਦਾਂ ਨੇ ਆਪਣੀ ਥਾਂ ਬਣਾ ਲਈ ਹੈ । ਦੂਜੀਆਂ ਬੋਲੀਆਂ ਜਾਂ ਭਾਸ਼ਾਵਾਂ ਦੇ ਸਮਾਨ ਪੰਜਾਬੀ ਭੀ ਸੰਸਕ੍ਰਿਤ ਦੇ ਬਹੁਤ ਨੇੜੇ ਦੀ ਭਾਸ਼ਾ ਹੈ । ਇਥੇ ਹੀ ਬਸ ਨਹੀਂ, ਸਗੋਂ ਅਸੀਂ ਇਹ ਭੀ ਕਹਿ ਸਕਦੇ ਹਾਂ ਕਿ ਪੰਜਾਬੀ ਦਾ ਹੀ ਮੁੱਢਲਾ ਰੂਪ ਵੇਦਾਂ ਵਿਚ ਹੈ । ਅਜ ਤੋਂ ਲਗਭਗ ਪੰਜ ਹਜ਼ਾਰ ਵਰੇ ਪਹਿਲਾਂ ਜਦੋਂ ਆਰੀਆ ਗੁਣ ਭਾਰਤ ਵਿੱਚ ਆਏ ਤਾਂ ਉਨ੍ਹਾਂ ਦਾ ਨਿਵਾਸ ਨਿਸਚੈ ਹੀ ਸਭ ਤੋਂ ਪਹਿਲਾਂ ਪੰਜਾਬ ਦੀ ਹੀ ਪਵਿਤ ਭੂਮੀ ਵਿੱਚ ਹੋਇਆ । ਵਿਦਵਾਨਾਂ ਦਾ ਮੱਤ ਹੈ ਕਿ ਵਿਸ਼ਵ ਦਾ ਆਦਿ ਗ੍ਰੰਥ ਰਿਗਵੇਦ ਪੰਜਾਬ ਦੀ ਭੂਮੀ ਵਿੱਚ ਰਚਿਆ ਗਇਆ ਉਹਨਾਂ ਦਿਨਾਂ ਵਿਚ ਪੰਜਾਬ ਭਾਵੇਂ 'ਸਪਤ ਸਿੰਧੂ' ਨਾਂਮ ਨਾਲ ਯਾਦ ਕੀਤਾ ਜਾਂਦਾ ਸੀ, ਪਰ ਇਹ ਨਿਸਚੈ ਹੀ ਸਚ ਹੈ ਕਿ ਰਿਗਵੇਦ ਦੀ ਵਸਤਾ’, ਵਿਪਾਸ਼ਾ, ਈਰਾਵਤੀ, ਅਸ਼ਵਿਨੀ ਅਤੇ ਸ਼ਦਰੂ ਨਾਮ ਦੀਆਂ ਕੋਲ ਕਲ ਦਾ ਨਾਦ ਕਰਦੀਆਂ ਹੋਈਆਂ ਕਲੋਲਿਨੀ ਨਦੀਆਂ ਇਸੇ ਭੂਮੀ ਉਤੇ ਸਨ, ਜਿੱਥੇ ਰਿਗਵੇਦ ਦੇ ਸੰਹਿਤਾਕਾਰ ਨੇ ਉਨ੍ਹਾਂ ਨੂੰ ਆਦਿ ਗ੍ਰੰਥ ਵਿਚ ਸੰਜੋਇਆ ਰਿਗਵੇਦ ਦੇ ਕਾਲ ਦਾ ਲੋਕ ਕਿੰਨਾ ਮਹਾਨ ਸੀ, ਸੰਸਕ੍ਰਿਤੀਵਾਨ ਸੀ, ਕਲਾਮਈ ਸੀ ਕਿ ਉਸ ਦਾ ਸਾਹਿੱਤ ਅਜ ਭੀ ਅਜਰ ਅਮਰ ਹੈ ਅਤੇ ਵਿਸ਼ਵ ਵਿਚ ਆਪਣੀ ਪੁਰਾਤਨਤਾ ਦੀ