ਪਾਕ ਸਮਾਈ ਹੋਈ ਹੈ । ਨਾ ਕੇਵਲ ਭਾਰਤੀ ਵਿਦਵਾਨ ਹੀ ਸਗੋ ਯੂਰਪੀ ਵਿਦਵਾਨ ਭੀ ਇਸ ਸਚਾਈ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਵਿਸ਼ਵ ਦੀ ਪ੍ਰਾਚੀਨਤਮ ਭਾਸ਼ਾ ਸੰਸਕ੍ਰਿਤ ਹੈ । ਇਥੇ ਹੀ ਬਸ ਨਹੀਂ, ਸਗੋਂ ਇੱਕ ਉਹ ਭੀ ਸਮਾ ਸੀ, ਜਦੋਂ ਸਾਰੀ ਦੁਨੀਆਂ ਦੀ ਭਾਸ਼ਾ ਹੀ ਸੰਸਕ੍ਰਿਤ ਸੀ । ‘ਕਿਸੇ ਸਮੇਂ ਸੰਸਕ੍ਰਿਤ ਸੰਪੂਰਨ ਸੰਸਾਰ ਦੀ ਬੋਲ-ਚਾਲ ਦੀ ਭਾਸ਼ਾ ਸੀ !* - : ਬਾਪ “ਇਸਦੇ ਵਿੱਚ ਰਤਾ ਮਾਤਰ ਭੀ ਸ਼ੱਕ ਨਹੀਂ ਕਿ ਮਨੁੱਖ ਦੀ ਮੂਲ ਭਾਸ਼ਾ ਇਕ ਹੀ ਸੀ । - ਮੈਕਸਮੂਲਰ ਇਹ ਨਿਸਚੈ ਹੀ ਹੈ ਕਿ ਮਨੁੱਖ ਦੀ ਅਵਾਚੀਨ ਅਤੇ ਮੁੱਢਲੀ ਸੰਸਕ੍ਰਿਤੀ ਵੈਦਿਕ ਸੀ ਵੈਦਿਕ ਸੰਸਕ੍ਰਿਤੀ ਤੋਂ ਪਹਿਲਾਂ ਇਹੋ ਜਿਹੀ ਕੋਈ ਭੀ ਸੰਸਕ੍ਰਿਤੀ ਸਾਨੂੰ ਪ੍ਰਾਪਤ ਨਹੀਂ ਹੁੰਦੀ, ਜਿਹੜੀ ਕਿ ਪੂਰਨ ਹੋਵੇ ਜਾਂ ਜਿਨ੍ਹਾਂ ਦੀ ਭਾਸ਼ਾ ਜਾਂ ਬੋਲੀ ਦਾ ਅਸੀਂ ਕਿਸੇ ਪ੍ਰਕਾਰ ਦਾ ਭੀ ਅਨੁਮਾਨ ਲਗਾ ਸਕੀਏ । ਵੇਦਾਂ ਦੀ ਭਾਸ਼ਾ ਉਸ ਕਾਲ ਦੀ ਲੋਕ ਭਾਸ਼ਾ ਸੀ ਜਾਂ ਸਾਹਿੱਤਕ ਜਾਂ ਨਾਗਰਿਕ ਭਾਸ਼ਾ; ਇਸ ਵਿਸ਼ੇ ਉੱਤੇ ਵੀ ਪਹਲਾਂ ਵਿਚਾਰ ਕਰ ਲੈਣਾ ਜ਼ਰੂਰੀ ਪ੍ਰਤੀਤ ਹੁੰਦਾ ਹੈ , ਸਾਡੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਵੇਦਾਂ ਦੀ ਭਾਸ਼ਾ ਲੋਕ-ਭਾਸ਼ਾ ਹੀ ਸੀ । ਇਸ ਸੰਬੰਧ ਵਿੱਚ 'ਪਾਲੀ ਪ੍ਰਕਾਸ਼' ਪੰਨਾ ੨੭, ੨੮ ਉਤੇ ਬੰਗਾਲ ਦੇ ਪ੍ਰਸਿੱਧ ਵਿਦਵਾਨ ਅਤੇ ਅਥੱਕ ਖੋਜੀ ਪੰਡਿਤ ਵਿਧੂਸ਼ੇਖਰ ਸ਼ਾਸਤ੍ਰ ਲਿਖਦੇ ਹਨ - ‘ਉਤਰਾਉ ਚੜਾਉ ਬੋਲ ਚਾਲ ਦੀ ਭਾਸ਼ਾ ਦਾ ਸੁਭਾਉ ਹੈ । ਉਹ ਢੇਰ ਚਿਰ ਤਕ ਇੱਕ ਰਸ ਨਹੀਂ ਰਹਿੰਦੀ । ਦੇਸ਼, ਕਾਲ ਅਤੇ ਮਨੁੱਖੀ ਭੇਦ ਨਾਲ ਇਸਦੇ ਵੱਖਰੇ ਵੱਖਰੇ ਰੂਪ ਹੋ ਜਾਂਦੇ ਹਨ । ਵੈਦਿਕ ਭਾਸ਼ਾ ਵਿੱਚ ਭੀ ਇਹੋ ਗੱਲ ਪਾਈ ਜਾਂਦੀ ਹੈ । ਉਸ ਸਮੇਂ ਕੋਈ ‘ਕਸ਼ਦੱਰਕ` ਕੋਈ ‘ਕੁਸ਼ੱਲਕ` ਕਹਿੰਦਾ ਹੈ । ਇਕ ਬੋਲਦਾ ਹੈ-'ਯੁਵਾਮ’ ਅਤੇ ਦੂਜਾ ਯੂਵਮ' । ਕਿਸੇ ਤੋਂ “ਪਾਸ਼ਚਾਤ’ ਲੈਂਦਾ ਹੈ ਤਾਂ ਦੂਜੇ ਤੋਂ ‘ਪਸ਼ਚਾ’ । ਕੋਈ “ਯੂਸ਼ਮਾ' ਕਹਿੰਦਾ ਹੈ ਤਾਂ ਕੋਈ ‘ਯੂਸ਼ਮੇ, ਇਸੇ ਤਰ੍ਹਾਂ ‘ਦਿਵਾਹ’ - 'ਦੇਵਾਸਹ', 'ਵਣ' - “ਣਾ’, ‘ਅਵਧੋਤਯਤਿ’ - ਜਿਉਯਤੀ ਇਤਿਆਦਿ ਭਿੰਨ ਭਿੰਨ ਵਰਤੋਂ ਹੁੰਦੀਆਂ ਹਨ । ਕੋਈ ਕਿਸੇ ਥਾਂ ਉਤੇ ਪ੍ਰਤਿਪਾਦਕ ਸ਼ਬਦਾਂ ਦੇ ਪਿਛੇ ਵਿਭਕਤੀਆਂ ਦਾ ਪ੍ਰਯੋਗ ਬਿਲਕੁਲ ਨਹੀਂ ਕਰਦਾ ਜਿਵੇਂ – ‘ਪਰਵਿਉ ਮਨ' ਅਤੇ
- Edinburgh Rev. Vol. XXXIII, 3. 43