ਪੰਨਾ:Alochana Magazine November 1961.pdf/3

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਨੁਵਾਦਕ ਪ੍ਰੋ: ਗੁਲਵੰਤ ਸਿੰਘ—

ਸਮਾਲੋਚਨਾ ਦੀਆਂ ਹੱਦਾਂ

(ਪ੍ਰਸਿੱਧ ਕਵੀ ਅਤੇ ਆਲੋਚਕ T. S. Eliot ਦੇ ਇਕ ਆਲੋਚਨਾਤਮਕ ਲੇਖ ਦਾ ਮੂਲ ਅੰਗ੍ਰੇਜ਼ੀ ਵਿੱਚੋਂ ਅਨੁਵਾਦ)

ਇਸ ਨਿਬੰਧ ਦਾ ਪ੍ਰਤਿਪਾਦ੍ਯ ਵਿਸ਼ਯ ਇਹ ਹੈ ਕਿ ਕੁਛ ਹੱਦਾਂ ਐਸੀਆਂ ਹਨ ਜਿਥੋਂ ਇਕ ਪਾਸੇ ਵੱਲ ਵਧ ਕੇ ਸਾਹਿੱਤਕ ਸਮਾਲੋਚਨਾ ਸਾਹਿੱਤਕ ਨਹੀਂ ਰਹਿੰਦੀ ਅਤੇ ਦੂਜੇ ਪਾਸੇ ਵੱਲ ਵਧਕੇ ਸਮਾਲੋਚਨਾ ਹੀ ਨਹੀਂ ਰਹਿੰਦੀ।

੧੯੨੩ ਵਿੱਚ ਮੈਂ ਇਕ ਨਿਬੰਧ ਲਿਖਿਆ ਸੀ ਜਿਸ ਦਾ ਸ਼ੀਰਸ਼ਕ ਸੀ "The Function of Criticism"। ਇਸ ਬਾਰੇ ਮੇਰੀ ਰਾਇ ਚੰਗੀ ਹੀ ਹੋਵੇਗੀ ਕਿਉਕਿ ਦਸ ਸਾਲ ਬਾਅਦ ਭੀ ਮੈਂ ਉਸਨੂੰ ਆਪਣੇ ਲੇਖ-ਬੰਨ੍ਹ-ਚੋਣਵੇਂ ਲੇਖਾਂਵਿੱਚ ਸ਼ਾਮਿਲ ਕਰ ਲੀਤਾ ਸੀ ਜਿਥੇ ਇਹ ਹੁਣ ਭੀ ਮੌਜੂਦ ਹੈ। ਹੁਣ ਜਦ ਮੈਂ ਇਸ ਨੂੰ ਫਿਰ ਪੜਿਆ ਤਾਂ ਬੜੀ ਹੈਰਾਨੀ ਹੋਈ। ਹੈਰਾਨੀ ਮੈਨੂੰ ਇਸ ਗੱਲ ਤੇ ਸੀ ਕਿ ਇਹ ਸਾਰਾ ਹੰਗਾਮਾ ਆਖਿਰ ਕਿਸ ਲਈ ਸੀ। ਮੈਂ ਆਪਣੀ ਥਾਂ ਇਸ ਗੱਲ ਖੁਸ਼ ਸਾਂ ਕਿ ਇਸ ਵਿੱਚ ਮੇਰੇ ਵਰਤਮਾਨ-ਕਾਲਿਕ ਦ੍ਰਿਸ਼ਟਿਕੋਣ ਨੂੰ ਰੱਦ ਕਰਨ ਵਾਲੀ ਕੋਈ ਚੀਜ਼ ਨਹੀਂ ਹੈ। ਮਿਡਲਟਨ ਮਰੇ ਨਾਲ ‘ਆਂਤਰਿਕ ਨਾਦ ਸੰਬੰਧੀ ਝਗੜੇ ਤੋਂ ਛੂਟ ਹੁਣ ਮੈਨੂੰ ਇਹ ਭੀ ਯਾਦ ਨਹੀਂ ਕਿ ਉਸ ਮਤਭੇਦ ਦਾ ਕਾਰਣ ਕੀ ਸੀ। ਮੈਂ ਉਸ ਵਕਤ ਬਹੁਤ ਸਾਰੇ ਬਯਾਨ ਬੜੀ ਵਿਸ਼ਵਾਸ-ਦਿਤਾ ਅਤੇ ਗਰਮਜੋਸ਼ੀ ਨਾਲ ਦਿੱਤੇ ਸਨ। ਮੈਨੂੰ ਕੁਛ ਕੁਛ ਯਾਦ ਹੈ ਕਿ ਕਿ ਦੋ ਇੱਕ ਪ੍ਰਸਿੱਧ ਸਮਾਲੋਚਕ ਜੋ ਮੇਰੇ ਨਾਲੋਂ ਕਿਤੇ ਵੱਧ ਬਜ਼ੁਰਗ ਸਨ, ਆਪਣੀਆਂ ਰਚਨਾਵਾਂ ਦਾਰਾ ਮੇਰੀ ਇਸ ਜਿਗਿਆਸਾ ਨੂੰ ਤ੍ਰਿਪਤ ਨਹੀਂ ਕਰ ਸਕੇ ਸਨ ਕਿ ਸਾਹਿੱਤਕ ਸਮਾਲੋਚਨਾ ਕੈਸੀ ਹੋਣੀ ਚਾਹੀਦੀ ਹੈ। ਇਸ ਸਾਰੇ ਹੰਗਾਮੇ ਦੇ ਬਾਵਜੂਦ ਮੈਨੂੰ ਹੁਣ ਕਿਸੇ ਪੁਸਤਕ ਜਾਂ ਲੇਖ ਦਾ ਨਾਮ ਭੀ ਯਾਦ ਨਹੀਂ ਅਤੇ ਇਹ ਭੀ ਯਾਦ ਨਹੀਂ ਕਿ ਉਹ ਕਿਹੜੇ ਸਮਾਲੋਚਕ ਸਨ ਜੋ ਪ੍ਰਭਾਵਾਤਮਕ ਸਮਾਲੋਚਨਾ ਦੇ ਪ੍ਰਤਿਨਿਧੀ ਸਨ ਜਿਨਾਂ ਕਾਰਣ ਅਜ ਤੋਂ ਤੀਹ ਸਾਲ ਪਹਿਲਾਂ ਮੇਰੇ ਮਨ ਵਿਚ ਕੁਧ-ਅਗਨੀ ਭੜਕ