ਹੈ। ਸਗੋਂ ਅਸੀਂ ਇਹ ਭੀ ਕਹ ਸਕਦੇ ਹਾਂ ਕਿ ਲੌਕਿਕ ਭਾਸ਼ਾ ਹੀ ਸਾਹਿੱਤਕ ਭਾਸ਼ਾ ਦੀ ਮਾਂ ਹੁੰਦੀ ਹੈ ਅਤੇ ਲੌਕਿਕ ਭਾਸ਼ਾ ਦਿਲ ਦੀ ਡੂੰਘਾਈ ਨੂੰ ਵਧੇਰੇ ਜਾਂਚ ਸਕਦੀ ਹੈ।
ਕੁਝ ਵਿਦਵਾਨਾਂ ਦਾ ਇਹ ਭੀ ਮਤ ਹੈ ਕਿ ਵੇਦਾਂ ਦੀ ਭਾਸ਼ਾ ਸੰਸਕ੍ਰਿਤ ਨਹੀਂ ਸੀ, ਪ੍ਰਾਕ੍ਰਿਤ ਸੀ। ਵੈਦਿਕ ਦਾ ਅਰਥ ਉਹ ਪ੍ਰਾਚੀਨ ਮੰਨਦੇ ਹਨ ਅਤੇ ਉਸ ਨੂੰ ਪ੍ਰਕ੍ਰਿਤੀ ਦੀ ਦਾਤ ਮੰਨਦੇ ਹੋਏ ਸੁਭਾਵਕ ਤੌਰ ਤੇ ਉਸ ਦਾ ਨਾਮ ਪ੍ਰਾਕ੍ਰਿਤ ਹੀ ਮੰਨਦੇ ਹਨ। ਉਨ੍ਹਾਂ ਦੇ ਮਤ ਅਨੁਸਾਰ ਪ੍ਰਾਕ੍ਰਿਤ (ਵੈਦਿਕ) ਤੋਂ ਸੰਸਕ੍ਰਿਤ ਦਾ ਨਿਰਮਾਣ ਹੋਇਆ, ਜਿਹੜੀ ਕਿ ਕੁਝ ਕਾਲ ਉਪਰੰਤ ਵਿਦਵਾਨਾਂ ਦੀ, ਸਾਹਿੱਤਕਾਰਾਂ ਦੀ, ਜਾਂ ਨਾਗਰਿਕਾਂ ਦੀ ਭਾਸ਼ਾ ਬਣ ਗਈ। ਬਾਲਮੀਕ ਰਾਮਾਇਣ ਦੇ ਸੁੰਦਰ ਕਾਂਡ ਦੇ ਗਿਆਰ੍ਹਵੇਂ ਸਰਗ ਵਿੱਚ ਸੰਸਕ੍ਰਿਤ (ਦ੍ਵਿਜ ਭਾਸ਼ਾ) ਦੇ ਇਲਾਵਾ ਇੱਕ ਹੋਰ ਲੋਕ ਭਾਸ਼ਾ ਦਾ ਭੀ ਰੂਪ ਮਿਲਦਾ ਹੈ। ਮਹਾਂਰਿਸ਼ੀ ਨੇ ਹਨੂਮਾਨ ਅਤੇ ਸੀਤਾ ਦੇ ਮਿਲਣ ਵੇਲੇ ਹਨੂਮਾਨ ਦ੍ਵਾਰਾ ਅਖਵਾਇਆ ਹੈ ਕਿ ਜੇ ਕਰ ਉਹ ਸੰਸਕ੍ਰਿਤ ਵਿਚ ਬੋਲਦੇ ਹਨ ਤਾਂ ਸੀਤਾ ਜੀ ਉਨ੍ਹਾਂ ਨੂੰ ਬ੍ਰਾਹਮਣ ਸਮਝ ਲੈਣਗੇ। ਇਸ ਕਰਕੇ ਉਹ ਸੰਸਕ੍ਰਿਤ ਵਿੱਚ ਨਹੀਂ ਬੋਲਦੇ, ਸਗੋਂ ਉਸ ਕਾਲ ਦੀ ਲੋਕ ਭਾਸ਼ਾ ਵਿੱਚ ਹੀ ਉਨ੍ਹਾਂ ਨਾਲ ਗਲ ਬਾਤ ਕਰਦੇ ਹਨ।
'ਹੋਂਦ ਵਿੱਚ ਆਈਆਂ ਭਾਸ਼ਾਵਾਂ ਵਿਚੋਂ ਸੰਸਕ੍ਰਿਤ ਸਭ ਤੋਂ ਵਧੇਰੇ ਨਿਯਮ ਪੂਰਤ ਹੈ ਅਤੇ ਇਸ ਕਾਰਣ ਅਨੋਖੀ ਹੈ ਕਿਉਂਕਿ ਉਸ ਵਿੱਚ ਯੂਰਪ ਦੀਆਂ ਪੁਰਾਤਨ ਭਾਸ਼ਾਵਾਂ ਅਤੇ ਆਧੁਨਿਕ ਭਾਸ਼ਾਵਾਂ ਦਾ ਮੂਲ ਹੈ।* ਇਹ ਨਿਸਚੈ ਹੀ ਹੈ ਕਿ ਸੰਸਕ੍ਰਿਤ ਭਾਸ਼ਾ ਤੋਂ ਵੈਦਿਕ ਅਭੇਦ ਨਾਕਿ ਲੌਕਿਕ ਸੰਸਕ੍ਰਿਤ। ਸੰਸਕ੍ਰਿਤ ਹੀ ਵਿਸ਼ਵ ਦੀਆਂ ਵੱਖ ਵੱਖ ਭਾਸ਼ਾਵਾਂ ਦੀ ਮਾਂ ਮੰਨੀ ਜਾਂਦੀ ਹੈ। ਮਿ: ਐਡੀਲਿੰਗ ਦੇ ਮਤ ਅਨੁਸਾਰ ਇਹ ਦੇਖ ਕੇ ਕਿ ਭਾਸ਼ਾਵਾਂ ਦੀ ਇਕ ਵੱਡੀ ਸੰਖਿਆ ਦਾ ਮੁੱਢ ਸੰਸਕ੍ਰਿਤ ਤੋਂ ਹੈ ਜਾਂ ਇਹ ਕਿ ਸੰਸਕ੍ਰਿਤ ਤੋਂ ਉਨ੍ਹਾਂ ਦੀ ਥੋੜੀ ਬਹੁਤੀ ਸਮਾਨਤਾ ਹੈ, ਸਾਨੂੰ ਬੜੀ ਅਸਚਰਜਤਾ ਹੁੰਦੀ ਹੈ। ਇਹ ਸੰਸਕ੍ਰਿਤ ਦੇ ਪ੍ਰਾਚੀਨ ਹੋਣ ਦਾ ਪੂਰਾ ਪੂਰਾ ਪ੍ਰਮਾਣ ਹੈ। ਰੇਡੀਅਰ ਨਾਂ ਦੇ ਇਕ ਜਰਮਨ ਲੇਖਕ ਦਾ ਇਹ ਕਥਨ ਹੈ ਕਿ ਸੰਸਕ੍ਰਿਤ ਸੌ ਤੋਂ ਭੀ ਜ਼ਿਆਦਾ ਭਾਸ਼ਾਵਾਂ ਜਾਂ ਬੋਲੀਆਂ ਦੀ ਮਾਂ ਹੈ। ਇਸ ਗਿਣਤੀ ਵਿੱਚ ਉਸ ਨੇ ਬਾਰਾਂ ਭਾਰਤੀ, ਸੱਤ ਮੀਡੀਅਨ ਫਾਰਸੀ, ਦੋ ਅਰਨਾਟਿਕ ਅਲਬਾਨੀਅਨ, ਸੱਤ ਗਰੀਕ, ਅਠਾਰਾਂ ਲੈਟਿਨ, ਚੌਦਾਂ ਇਸਕਲੇਵਾਨੀਅਨ ਅਤੇ ਛੇ ਮੁਲਕ ਕੈਲਟਿਕ ਨੂੰ ਮਿਥਿਆ ਹੈ :
ਲਿਖਾਰੀਆਂ ਦੀ ਇੱਕ ਵਡੀ ਸੰਖਿਆ ਨੇ ਸੰਸਕ੍ਰਿਤ ਨੂੰ ਗਰੀਕ,
*Lectures on the Natural Sciences" ਮਿ. ਕਿਯੂਵਰ
੨੯