ਪੰਨਾ:Alochana Magazine November 1961.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੇਦਾਂ ਨੂੰ ਅਸੀਂ ਭਾਰਤ ਵਰਸ਼ ਦੇ ਧਾਰਮਿਕ ਤੇ ਆਦਿ ਗ੍ਰੰਥ ਮੰਨਦੇ ਹਾਂ | . ਜੇਕਰ ਉਹ ਧਾਰਮਿਕ ਨਾ ਹੁੰਦੇ ਤਾਂ ਇਹ ਨਿਸਚੈ ਹੀ ਸੀ ਕਿ ਉਨ੍ਹਾਂ ਦਾ ਵਜੂਦ ਹੀ ਨਾ ਰਹਿੰਦਾ । ਚੰਗਾ ਹੀ ਹੋਇਆ ਕਿ ਉਹ ਧਾਰਮਿਕ ਹੋਣ ਕਰਕੇ ਭਾਰਤੀ ਜਨਤਾ ਦੇ ਮਾਣ ਯੋਗ ਬਣੇ ਰਹੇ । ਨਹੀਂ ਤਾਂ ਉਸ ਕਾਲ ਦੇ ਲੋਕ-ਗੀਤਾਂ ਨੂੰ ਜਿਹੜੇ ਕਿ ਪੰਜਾਬ ਜਨਪਦ ਦਾ ਅਨਮੋਲ ਖ਼ਜ਼ਾਨਾ ਸਨ, ਦਾ ਵਜੂਦ ਹੀ ਨਾ ਮਿਲਦਾ ਅਤੇ ਪੰਜਾਬ ਔਰ ਪੰਜਾਬੀ ਇਹ ਮਾਨ ਨਾ ਪ੍ਰਾਪਤ ਕਰਦੇ ਕਿ ਵਿਸ਼ਵ ਦਾ ਆਦਿ ਗੰਥ ਉਨ੍ਹਾਂ ਦੀ ਹੀ ਪੁਰਾਤਨ ਭਾਸ਼ਾ ਵਿੱਚ, ਉਨ੍ਹਾਂ ਦੇ ਹੀ ਆਦਿ ਪੁਰਖਾਂ ਨੇ ਅਤੇ ਉਨ੍ਹਾਂ ਦੀ ਪਵਿਤ੍ਰ ਭੂਮੀ ਵਿਚ ਰਚਿਆ ਗਇਆ ਹੈ । ਕੁਝ ਲੋਕ ਇਸ ਗਲ ਨੂੰ ਮਿਥਿਆ ਹੀ ਮੰਨਣਗੇ, ਪਰ ਇਹੋ ਜਿਹੇ ਅਨੇਕ ਸ਼ਬਦ ਪੰਜਾਬੀ ਵਿਚ ਪ੍ਰਾਪਤ ਹੁੰਦੇ ਹਨ, ਜਿਹੜੇ ਕਿ ਵੈਦਿਕ ਭਾਸ਼ਾ ਤੋਂ ਸਿਧੇ ਪੰਜਾਬੀ ਵਿੱਚ ਆ ਗਏ ਹਨ । ਜਿਵੇਂ-ਪਿੰਡਾ, ਕਲਾਵਾ, ਕੁੰਡਾ ਪਿੰਜਰਾ, ਪਿਤਾ, ਹਾਲਾ, ਫੁੱਲ, ਮੁੰਜ, ਲੱਠ, ਪੱਠ, ਦੋਹਤਰਾ, ਕੱਜਲ, ਅੰਗਾਰ, ਗਾ, ਚੰਗਾ, ਹੱਡ, ਲੰਘਣਾ, ਵੱਲ, ਪਿੰਜਣਾ, ਨਿਮਰਨਾ, ਗਛਣਾ, ਅਛਣਾ, ਤੁਰਨਾ, ਸੱਚਾ, ਕਾਣਾ, ਕਾਲਾ ਆਦਿ । ਇਹੋ ਜਿਹੇ ਤਾਂ ਸੈਂਕੜੇ ਹੀ ਸ਼ਬਦ ਮਿਲ ਸਕਣਗੇ, ਜਿਹੜੇ ਕਿ ਥੋੜੀ ਜਿਹੀ ਤਬਦੀਲੀ ਨਾਲ ਨਿਤਾਪ੍ਰਤੀ ਵਰਤੇ ਜਾਂਦੇ ਹਨ । ਇਥੇ ਹੀ ਬਸ ਨਹੀਂ ਸ਼ਬਦਾਂ ਤੋਂ ਬਿਨਾਂ ਭੀ ਦੋਵੇਂ ਬੱਲੀਆਂ ਦੀ ਵਾਕ ਰਚਨਾ ਦੇ ਨਿਯਮ ਭੀ ਇਕੋ ਜੇਹੇ ਹਨ । ਵਧੇਰੇ ਕਰਕੇ ਸੰਸਕ੍ਰਿਤ ਵਿਚ ਨਾਮ, ਨਾਮ, ਜਾਂ ਕਿਰਿਆ ਦੀ ਵਰਤੋਂ ਵੱਖਰੀ ਨਹੀਂ ਹੁੰਦੀ, ਸਗੋਂ ਸ਼ਬਦ ਵਿਚ ਹੀ ਕੁਛ . ਤਬਦੀਲੀ ਕਰਕੇ ਜਾਂ ਕੋਈ ਸ਼ਬਦ ਜੋੜ ਕੇ ਕੰਮ ਸਾਰ ਲੀਤਾ ਜਾਂਦਾ ਹੈ । ਜਿਵੇਂ ਰਾਮ ਨੇ’ ਦੀ ਖਾਂ ਰਾਣ’ ‘ਰਾਮ ਕੋ, ਦੀ ਥਾਂ ‘ਰਾਮ’, ‘ਰਾਮ ਕਾ’ ਦੀ , ਥਾਂ ‘ਰਾਮੱਸਯ’, ਇਸੇ ਤਰਾਂ ਪੰਜਾਬੀ ਦੀ ਵਾਕ-ਰਚਨਾ ਵੀ ਸੰਸਕ੍ਰਿਤ ਵਾਂਗ ਹੀ ਹੈ । ਜਿਵੇਂ-ਬਜ਼ਾਰ ਤੋਂ ਕਹਿਣ ਦੀ ਥਾਂ 'ਬਜ਼ਾਰੋਂ’, ‘ਦੁਕਾਨ ਦੇ ਵਿਚੋਂ ਕਹਿਣ ਦੀ ਥਾਂ ‘ਦੁਕਾਨੋ, ਰਾਮ ਨੇ ਮਾਰਿਆ' ਕਹਿਣ ਦੀ ਥਾਂ ‘ਰਾਮੇ ਮਾਰਿਆ’ | ਅਮਕੀ ਚੀਜ਼ 'ਕਿਸ ਵਿਚ ਪਈ ਹੈ' ਦੀ ਥਾਂ 'ਕਿਸ ’ਚ ਪਈ ਐ' ਆਦਿ । ਇਨ੍ਹਾਂ ਤੋਂ ਬਿਨਾਂ ਹੋਰ ਭੀ ਕਈ ਇਹੋ ਜਿਹੇ ਪ੍ਰਮਾਣ ਮਿਲਦੇ-ਹਨ ਜਿੰਨਾਂ ਤੋਂ ਇਹ ਸਪਸ਼ਟ ਪਤਾ ਲਗਦਾ ਹੈ ਕਿ ਵੈਦਿਕ ਭਾਸ਼ਾ ਪੰਜਾਬੀ ਦੇ ਵਧੇਰੇ ਨੇੜੇ ਹੈ । ਦੇਖੋ ਰਿਗਵੇਦ ੫, ੮੫,੪/੯੩,੭੮੬/੧੫, ਅਤੇ ੮੫,੧/੪੮/੩ ਅਤੇ ੧੦/੫੪ ਇਤਿਆਦਿ । ਜਿੰਨਾਂ ਵਿੱਚ 'ਬਾਰ' ਸ਼ਬਦ ਦਾਰ ਦੇ ਲਈ, ਦੁਲੱਭ ਸ਼ਬਦ ਦੁਸ਼ਲਭ ਦੇ ਲਈ, ਭੂਮ ਸ਼ਬਦ ਭੁਮਿ ਦੇ ਲਈ, ਕਰਾਣਾ ਸ਼ਬਦ ਕਰਾਉਣ ਦੇ ਲਈ ਅਤੇ ਸਾਕਮ ਸ਼ਬਦ ਰਿਸ਼ਤੇਦਾਰੀ ਦੇ ਲਈ ਵਰਤੇ ਗਏ ਹਨ । ਸਭ ਜਾਣਦੇ 59