· ਹਨ ਕਿ ਪੰਜਾਬ ਵਿੱਚ ਇਹ ਸ਼ਬਦ ਬਾਰ, ਦੁਲੱਭ, ਭਮ, ਕਰਾਣਾ ਅਤੇ ਸਾਕ ਇਤਿਆਦਿ ਇੰਨ ਬਿੰਨ ਵਰਤੋਂ ਵਿਚ ਆਉਂਦੇ ਹਨ । ਉਕਤ ਉਦਾਹਰਣਾਂ ਦਾਰਾ ਅ ਇਸ ਸਿੱਟੇ ਉਤੇ ਪੁਜੇ ਹਾਂ ਕਿ ਭਾਰਤ ਦੀ ਅਤੇ ਵਿਸ਼ੇਸ਼ ਕਰ ਕੇ ਪੰਜਾਬ ਦੀ ਮੁਢਲੀ ਭਾਸ਼ਾ ਵੈਦਿਕ ਸੰਸਕ੍ਰਿਤ ਹੀ ਸੀ । ਇਸ ਦੇ ਉਪਰਾਂਤ ਲੌਕਿਕ ਸੰਸਕ੍ਰਿਤ ਜਾਂ ਆਧੁਨਿਕ ਸੰਸਕ੍ਰਿਤ ਹੋਂਦ ਵਿਚ ਆਈਆਂ ਜਾਪਦੀਆਂ ਹਨ । ਈਸਾ ਤੋਂ ਲਗ ਭਗ ਪੰਜ ਛੇ ਸੌ ਵਰੇ ਪਹਿਲਾਂ ਵਿਦਵਾਨ ਮਹਾਭਾਰਤ ਅਤੇ ਰਾਮਾਇਣ ਦਾ ਯੁਗ ਮੰਨਦੇ ਹਨ, ਜਿਸ ਵਿਚ ਮਹਾਂਰਿਸ਼ੀ ਵਿਯਾਸ ਨੇ ਮਹਾਂ ਭਾਰਤ ਅਤੇ ਬਾਲਮੀਕੀ ਨੇ ਰਾਮਾਇਣ ਜਿਹੇ ਮਹਾਂ ਕਾਵਿਯਾਂ ਦੀ ਰਚਨਾ । ਕੀਤੀ, ਇਹ ਦੋਨੋਂ ਮਹਾਂ ਕਵਿ ਲੌਕਿਕ ਜਾਂ ਆਧੁਨਿਕ ਸੰਸਕ੍ਰਿਤ ਦੇ ਵਧੀਆ ਨਮੂਨੇ ਹਨ । ਸੰਸਕ੍ਰਿਤ ਕਾਲ ਦੇ ਉਪਰਾਂਤ ਸਾਨੂੰ ਪਾਵੰਸੀ ਰਾਜਿਆਂ ਦਾ ਰਾਜ ਮਿਲਦਾ ਹੈ, ਜਿਨ੍ਹਾਂ ਦੇ ਨਾਂ ਤੋਂ ਪਾਲੀ ਭਾਸ਼ਾ ਦਾ ਜਨਮ ਹੋਇਆ । ਪਾਲੀ ਭਾਸ਼ਾ ਪਾਲ ਵੰਸ਼ੀ 1 ਰਾਜਿਆਂ ਦੀ ਰਾਜ ਭਾਸ਼ਾ ਰਹੀ ਹੈ, ਇਸੇ ਕਰਕੇ ਉਸ ਦਾ ਨਾਮ ਪਾਲੀ ਪਇਆ ਪ੍ਰਤੀਤ ਹੁੰਦਾ ਹੈ । ਇਸੇ ਪਾਲੀ ਭਾਸ਼ਾ ਵਿਚ ਮਹਾਤਮਾ ਬੁੱਧ ਦੇ ਉਪਦੇਸ਼ ਆਦਿ ਮਿਲਦੇ ਹਨ । ਭਗਵਾਨ ਬੁੱਧ ਦੀ ਪ੍ਰਧਾਨ ਲੀਲਾ ਭੂਮੀ ਮਗਧ ਤ ਸੀ । ਨਿਸਚਿਤ ਹੈ ਕਿ ਉਨ੍ਹਾਂ ਨੂੰ ਉਸ ਕਾਲ ਦੀ ਲੱਕ ਭਾਸ਼ਾ ਨੂੰ ਉਪਦੇਸ਼ ਦੇਣ ਲਈ ਚੁਣਿਆ, ਜਿਸ ਤੋਂ ਕਿ ਉਹ ਆਪਣੇ ਵਿਚਾਰਾਂ ਦਾ ਪ੍ਰਵਾਰ ਲੋਕਾਂ ਵਿਚ ਚੰਗੀ ਤਰ੍ਹਾਂ ਕਰ ਸਕਣ । ਇਹੋ 'ਪਾਲੀ’ ਤੇ ਕਈ ਵਿਦਵਾਨਾਂ ਦੇ ਮਤ ਅਨੁਸਾਰ 'ਮਾਗਧੀ’ ਭਾਸ਼ਾ ਇਕੋ ਹੀ ਸਨ । ਦੋਹਾਂ ਦਾ ਅਭੇਦ ਮੰਨਣਾ ਹੀ ਉੱਚਿਤ ਪ੍ਰਤੀਤ ਹੁੰਦਾ ਹੈ । ਪਾਲੀ ਹੀ ਉਹ ਕ੍ਰਿਤ ਹੈ, ਜਿਹੜੀ ਵੈਦਿਕ ਭਾਸ਼ਾ ਤੋਂ ਵਧੇਰੀ ਨੇੜੇ ਦੀ ਭਾਸ਼ਾ ਕਹੀ ਜਾ ਸਕਦੀ ਹੈ । ਇਸੇ ਕਰਕੇ ਵਿਦਵਾਨ ਉਸ ਨੂੰ ਆਰੀਆ ਪਾਕ੍ਰਿਤ ਦਾ ਦੂਜਾ ਰੂਪ ਮੰਨਦੇ ਹਨ । ਬੁੱਧ ਮਤ ਦੇ ਉਪਦੇਸ਼ ਆਦਿ, ਅਸ਼ੋਕ ਦੋ ਆਗਿਆ-ਪੱਤ ਅਤੇ ਦਦੇ ਹੋਰ ਕੰਮ ਕਿਉਂਕਿ ਪਾਲੀ ਵਿੱਚ ਹੀ ਹੁੰਦੇ ਸਨ । ਇਸ ਤੋਂ ਸਿੱਧ ਹੁੰਦਾ ਹੈ ਕਿ ਪਾਲੀ ਉਹ ਕਾਲ ਦੀ ਰਾਸ਼ਟ-ਭਾਸ਼ਾ ਬਣ ਗਈ ਸੀ । ਇਸ ਦਾ ਪ੍ਰਭਾਵ ਨਿਸਚ ਹੀ ਦੂਜੀਆਂ ਪ੍ਰਾਕ੍ਰਿਤਾਂ ਉੱਤੇ ਭੀ ਪਇਆ ਹੋਵੇਗਾ । ਪਾਲੀ ਅਤੇ ਮਾਗਧੀ ਦੇ ਸਮਾਨ ਹੀ ਅਰਧ ਮਾਗਧੀ ਅਤੇ ਬੰਧ ਮਾਗਧੀ ਭਾ ਕੁਝ ਕਾਲ ਉਪਰਾਂਤ ਬਣ ਗਈਆਂ ! ਮਹਾਰਾਸ਼ਟਰ ਦੀ 'ਸ਼ੋਰਸੈਨੀਂ` ਅਤੇ 'ਸਾਚੀ ਪਾਕਿ : ਵਖ ਵੱਖ ਪ੍ਰਾਂਤਾਂ ਦੀਆਂ ਲੋਕ ਭਾਸ਼ਾਵਾਂ ਵੇਦਿਕ ਸੰਸਕ੍ਰਿਤ ਤੋਂ ਹੀ ਅਪਭਰੰਸ਼ ਹੋ ਕੇ ਬਣੀਆਂ ਨਿਸਚੈ ਹੈ ਕਿ ਵੈਦਿਕ ਸੰਸਕਿਤ ਜਾਂ ਪਾਲੀ ਆਦਿ ਭਾਸ਼ਾਵਾਂ ਦੀ ਟੁੱਟ ਫੁੱਟ ਜਾਂ ਮੇਲ ਮਿਲਾਪ ਤੋਂ ਵੱਖ ਵੱਖ ਪਾਕਿ ਦੀ ਬਣਤਰ 33
ਪੰਨਾ:Alochana Magazine November 1961.pdf/34
ਦਿੱਖ