ਸਾਰੇ ਉੱਤਰ ਭਾਰਤ ਵਿੱਚ ਜਦੋਂ ਪ੍ਰਾਕ੍ਰਿਤ ਜਾਂ ਪ੍ਰਾਦੇਸ਼ਿਕ ਬੋਲੀਆਂ ਪ੍ਰਚਲਤ ਹੋਈਆਂ, ਉਸ ਸਮੇਂ ਤਾਂ ਦੇ ਮੁਖ ਭੇਦ ਮ ਰਿਸ਼ੀ ਦੇਸ਼ ਜਾਂ ਕੁਰੂ ਪਾਚਾਲੇ ਦੀ ਪ੍ਰਾਕ੍ਰਿਤ ਸ਼ੋਰਸੈਨੀ ਬ ਸੁਸ਼ਟ ਮੰਨੀ ਜਾਂਦੀ ਸੀ--ਈ: ਸਦੀ ਦੇ ਅਰੰਭ ਤੋਂ ਸੰਸਕ੍ਰਿਤ ਦੇ ਪਿਛੋਂ ਉੱਤਰ ਵਿੱਚ ਸ਼ੋਰਸੈ ਸਭਿਯ ਸਮਾਜ ਵਿੱਚ ਬੋਲੀ ਜਾਂਦੀ ਸੀ । ਇਸਦਾ ਪ੍ਰਭਾਵ ਦੂਜੀਆਂ ਪ੍ਰਾਕ੍ਰਿਤਾਂ ਉਤੇ ਵੀ ਪਿਆ । ਭਾਸ਼ਾ ਤੱਤ ਦੇ ਵਿਚਾਰ ਤੋਂ ਗਰੀਅਰਸਨ ਆਦਿ ਵਿਦਵਾਨਾਂ ਨੇ ਰਾਜਸਥਾਨ, ਗੁਜਰਾਤ, ਪੰਜਾਬ ਅਤੇ ਅਵਧ ਦੀਆਂ ਪ੍ਰਾਕ੍ਰਿਤ ਬੋਲੀਆਂ ਉਤੇ ਸ਼ੌਟਸੰਨੀ ਦਾ ਵਿਸ਼ੇਸ਼ ਪ੍ਰਭਾਵ ਮੰਨਿਆ ਹੈ । ਰਾਜਸਥਾਨੀ, ਗੁਜਰਾਤੀ, ਪੰਜਾਬੀ ਅਤੇ ਅਵਧੀ ਦੇ ਵਿਕਾਸ ਵਿਚ ਸ਼ੋਰਸੈਨੀ ਨੇ ਬਹੁਤ ਹੱਥ ਵਟਾਇਆ ਹੈ ।” ਡਾ. ਸੁਨੀਤੀ ਕੁਮਾਰ ਚੈਟਰਜੀ ਤੋਂ ਇਕ ਕਦਮ ਅੱਗੇ ਵਧਦਿਆਂ ਸ੍ਰੀ ਹਰੀਔਧ ਕਹਿੰਦੇ ਹਨ ‘ਪਸ਼ਚਮੀ ਭਾਰਤ ਦੀਆਂ ਵਰਤਮਾਨ ਭਾਸ਼ਾਵਾਂ ਦਾ ਸੰਬੰਧ ‘ਨਾਗਰ' ਅਪਭੰਸ਼ ਨਾਲ ਹੈ । ਉਸਦਾ ਹੀ ਇਕ ਰੂਪ ਸ਼ੋਰਸੈਨੀ ਹੈ ਅਤੇ ਦੂਜਾ ਅਵੰਡੀ । ਸ਼ੌਰਸੈਨ ਦਾ ਵਿਸਥਾਰ ਪੱਛਮੀ ਹਿੰਦੀ ਅਤੇ ਪੰਜਾਬੀ ਵਿਚ ਦੇਖਿਆ ਜਾਂਦਾ ਹੈ ਅਤੇ ਅਵੰਤੀ ਦਾ ਪ੍ਰਭਾਵ ਰਾਜਸਥਾਨੀ ਹੋਰ ਗੁਜਰਾਤੀ ਵਿੱਚ । ਕਿਹਾ ਜਾਂਦਾ ਹੈ ਕਿ ਪੰਜਾਬ ਤੋਂ ਲੈਕੇ ਨਿਪਾਲ ਤਕਦੇ ਪਹਾੜੀ ਦੇਸ਼ਾਂ ਵਿਚ ਜਿਹੜੀ ਭਾਸ਼ਾ ਇਸ ਸਮੇਂ ਬੋਲੀ ਜਾਂਦੀ ਹੈ, ਉਸ ਦਾ ਸੰਬੰਧ ਭੀ ਉਜੈਨ ਪ੍ਰਾਂਤ ਦੀ ਅਵੰਤੀ ਭਾਸ਼ਾ ਦੇ ਅਪਭੰਸ ' ਨਾਲ ਹੀ ਹੈ ਕਿਉਂਕਿ ਰਾਜਸਥਾਨੀ ਭਾਸ਼ਾਵਾਂ ਦਾ ਜਨਮਦਾਤਾ ਉਹੋ ਹੀ ਹੈ । ਰਾਜਸਥਾਨੀ ਭਾਸ਼ਾਵਾਂ ਦਾ ਹੀ ਦੂਜਾ ਰੂਪ ਇਨ੍ਹਾਂ ਪਹਾੜੀ ਭਾਸ਼ਾਵਾਂ ਵਿੱਚ ਪਾਇਆ ਜਾਂਦਾ ਹੈ । | ਇਸੇ ਤਰ੍ਹਾਂ ਡਾ. ਸੁਨੀਤੀ ਕੁਮਾਰ ਚੈਟਰਜੀ ਨੇ ਇਸ ਅਪਭੰਸ਼ ਭਾਸ਼ਾ ਲਈ ਕਿਹਾ ਹੈ | ਈਸਾ ਦੇ ਪਹਲੇ ਸੌ ਸਾਲਾਂ ਵਿਚ ਪ੍ਰਾਚੀਨ ਭਾਰਤ ਵਰਸ਼ ਵਿੱਚ ਇਕ ਨਵੀਂ ਰਾਸ਼ਟਰੀ ਜਾਂ ਸਾਹਿੱਤਕ ਭਾਸ਼ਾ ਹੋਂਦ ਵਿੱਚ ਆਈ । ਇਹ ਅਪਭੰਸ਼ ਭਾਸ਼ਾ ਸੀ, ਜਿਹੜੀ ਸ਼ੋਰਸੈਨੀ ਪ੍ਰਾਕ੍ਰਿਤ ਦਾ ਹੀ ਇਕ ਰੂਪ ਸੀ । ਅਪਭੰਸ਼ ਭਾਸ਼ਾ ਭਾਵ ਇਹ ਸ਼ੋਰਸੈਨੀ ਅਪਭੰਸ਼ ਪੰਜਾਬ ਤੋਂ ਬੰਗਾਲ ਤਕ ਅਤੇ ਨਿਪਾਲ ਤੋਂ ਮਹਾਰਾਸ਼ਟਰ ਤਕ ਸਾਧਾਰਣ ਨਾਗਰਿਕ ਅਤੇ ਸਾਹਿੱਤਕ ਭਾਸ਼ਾ ਬਣੀ । ਲਗ ਭਗ ਈ: ਸੰਨ ੮੦੦ ਤੋਂ ੧੩੦੦-ਜਾਂ ੧੪੦੦ ਤਕ ਸ਼ੋਰਸੈਨੀ ਅਪਭੰਸ਼ ਦਾ ਪ੍ਰਚਾਰ ਕਾਲ ਸੀ । ਗੁਜਰਾਤ ਅਤੇ ਰਾਜਪੂਤਾਨੇ ਦੇ ਜੈਨੀਆਂ ਦਾਰਾ ਇਸ ਵਿਚ ਇਕ ਬੜਾ ਸਾਹਿੱਤ ਰਚਿਆ ਗਇਆ । ਬੰਗਾਲ ਦੇ ਪ੍ਰਾਚੀਨ ਬੁੱਧ-ਸਿੱਧ ਆਚਾਰਯ ਲੋਕ ਇਸ 38
ਪੰਨਾ:Alochana Magazine November 1961.pdf/36
ਦਿੱਖ