ਵਿੱਚ ਪਦ-ਰਚਨਾ ਕਰਦੇ ਸਨ ਜੇਹੜੇ ਕੁਝ ਚਿਰ ਪਿਛੋਂ 'ਭੇਟ' (ਤਿਬਤੀ) ਭਾਸ਼ਾ ਵਿਚ ਉਲਥਾ ਕੀਤੇ ਗਏ । ਇਸ ਤੋਂ ਬਿਨਾਂ ਭਾਰਤ ਵਿੱਚ ਇਸ ਅਪਭੰਸ਼ ਵਿੱਚ ਇੱਕ ਵੱਡਾ ਲੋਕ ਸ ਹਿੱਤ ਰਚਿਆ ਗਇਆ । ਜਿਸ ਦੇ ਟੁੱਟੇ ਫੁੱਟੇ ਪਦ ਅਤੇ ਗੀਤ ਆਦਿ ਹੇਮ ਚੰਦਰ ਦੇ ਪ੍ਰਾਕ੍ਰਿਤ ਵਿਆਕਰਣ ਅਤੇ ਪਾਕ੍ਰਿਤ ਪਿੰਗਲ-ਛੰਦਾਂ ਦੇ ਗ੍ਰੰਥ ਵਿੱਚ ਮਿਲਦੇ ਹਨ । ਸ਼ੋਰਸੈਨੀ ਅਪਭੰਸ਼ ਦੇ ਸਨਮਾਨ ਦੇ ਕਈ ਕਾਰਣ ਸਨ | ਈ. ਦੀ ਪ੍ਰਥਮ ਸਦੀ ਦੇ ਅਖੀਰਲੇ ਦਿਨਾਂ ਵਿੱਚ ਰਾਜਪੂਤ ਰਾਜਿਆਂ ਦੀ ਸਭਾ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਸੀ ਕਿਉਂਕਿ ਇਹ ਭਾਸ਼ਾ ਉਸੇ ਸਮੇਂ ਮੱਧ ਦੇਸ਼ ਅਤੇ ਉਸ ਨਾਲ ਸੰਬੰਧਤ ਪ੍ਰਾਂਤਾਂ ਵਿੱਚ ਆਧੁਨਿਕ ਪਛਾਂਹ' ਵਿੱਚ ਸਾਧਾਰਣ ਤੌਰ ਤੇ ਘਰੋਗੀ ਭਾਸ਼ਾ ਦੇ ਰੂਪ ਵਿੱਚ ਵਰਤੋਂ ਵਿੱਚ ਆਉਂਦੀ ਸੀ । ਦੂਜਾ ਕਾਰਣ ਇਹ ਹੈ ਕਿ ਇਸ ਸਮੇਂ ਗੋਰਖ ਪੰਥੀ ਆਦਿ ਅਨੇਕ ਹਿੰਦੂ ਧਰਮ ਦੇ ਗੁਰੂ ਲੋਕ ਜਿਹੜੇ ਪੰਜਾਬ ਅਤੇ ਹਿੰਦੁਸਤਾਨ ਤੋਂ ਨਵ-ਜਾਤ ਹਿੰਦੂ ਧਰਮ ਦੀ ਬਾਣੀ ਲੈ ਕੇ ਭਾਰਤ ਦੇ ਦੂਜਿਆਂ ਦੇਸ਼ਾਂ ਵਿੱਚ ਗਏ, ਉਹ ਭੀ ਇਸੇ ਭਾਸ਼ਾ ਨੂੰ ਬਲਦੇ ਸਨ, ਇਸ ਵਿੱਚ ‘ਪਦ' ਰਚਨਾ ਕਰਦੇ ਸਨ ਅਤੇ ਇਸੇ ਬੋਲੀ ਵਿੱਚ ਉਪਦੇਸ਼ ਦੇਂਦੇ ਸਨ । ਉਸੇ ਸਮੇਂ ਉੱਤਰ ਭਾਰਤ ਦੇ ਕਨੌਜੀਆਂ ਆਦਿ ਬ੍ਰਾਹਮਣ ਬੰਗਾਲ ਆਦਿ ਦੇਸ਼ ਵਿੱਚ ਬ੍ਰਾਹਮਣ ਆਚਾਰ ਵਿਚਾਰ ਤੇ ਸੰਸਕ੍ਰਿਤੀ ਲੈ ਕੇ ਪੁਜੇ । ਇਨ੍ਹਾਂ ਸਾਰਿਆ ਕਾਰਣਾਂ ਤੋਂ ਅਸੀਂ ਕਹ ਸਕਦੇ ਹਾਂ ਕਿ ਅਜ ਤੋਂ ਹਿੰਦੀ ਦਾ ਲਗਭਗ ਇਕ ਹਜ਼ਾਰ ਵਰੇ ਪਹਿਲਾਂ ਜਿਸ ਨੂੰ ਅਸੀਂ ਪਰ ਤਨ ਰੂਪ ਕਹ ਸਕਦੇ ਹਾਂ, ਉਹੀ ਸ਼ੋਰਸੈਨ ਅਪਭੰਸ਼ ਠੀਕ ਉਸੇ ਤਰਾਂ ਜਿਵੇਂ ਅਜ ਕਲ ਹਿੰਦੀ ਰਾਸ਼ਟਰ ਭਾਸ਼ਾ ਬਣੀ ਹੋਈ ਹੈ ਇਕ ਰਾਸ਼ਟਰੀ, ਸਾਹਿੱਤਕ, ਅਤੇ ਧਾਰਮਿਕ ਭਾਸ਼ਾ ਮੰਨੀ ਜਾਂਦੀ ਸੀ । ਉਪ੍ਰੋਕਤ ਵਿਦਵਾਨਾਂ ਦੀਆਂ ਉਦਾਹਰਣਾਂ ਤੋਂ ਅਸੀਂ ਇਸ ਸਿੱਟੇ ਤੇ ਪੁਜਦੇ ਹਾਂ ਕਿ ਕਿਸ ਤਰ੍ਹਾਂ ਹੌਲੀ ਹੌਲੀ ਵੈਦਿਕ, ਸੰਸਕ੍ਰਿਤ ਰੂਪ ਵਟਾਂਦੀ ਹੋਈ ਆਧੁਨਿਕ ਤੀ ਭਾਸ਼ਾਵਾਂ ਦੇ ਰੂਪ ਵਿੱਚ ਪੁਜੀ । ਉਪ੍ਰੋਕਤ ਵਿਦਵਾਨਾਂ ਦੇ ਮਤ ਅਨੁਸਾਰ ਪੰਜਾਬੀ ਸ਼ੋਰਸੈਨੀ ਤੋਂ ਹੀ ਭਰਿਸ਼ਟ ਹੋ ਕੇ ਬਣੀ ਹੈ । ਇਹ ਵਿਚਾਰ ਹੀ ਪ੍ਰਸਿੱਧ ਭਾਸ਼ਾ ਸ਼ਾਸਤੀ ਜਾਰਜ ਗਰੀਅਰਸਨ ਦਾ ਭੀ ਹੈ । ਉਨ੍ਹਾਂ ਦੇ ਮਤ ਅਨੁਸਾਰ ਭੀ ਪੰਜਾਬੀ ਸ਼ੌਰਸੈਨੀ ਦਾ ਹੀ ਵਿਗੜਿਆ ਹੋਇਆ ਰੂਪ ਹੈ । | ਦੂਜੇ ਮਤ ਦੀ ਕਈ ਵਿਦਵਾਨ ਪੁਸ਼ਟੀ ਕਰਦੇ ਹਨ | ਡਾ: ਅਮਰ ਜੀ ਭਡਾਰਕਰ ਦੇ ਮਤ ਅਨੁਸਾਰ ਪੈਸਾਚੀ ਪਾਕਿਤ ਆਰੀਆ ਜਾਤੀ ਦੇ ਉਸ ਕਬੀਲੇ ਦੀ ਭਾਸ਼ਾ ਹੈ, ਜਿਹੜੀ ਆਪਣੀ ਜਾਤੀ ਵਾਲਿਆਂ ਦੇ ਨਾਲ ਢੇਰ ਚਿਰ ਤਕ ਰਹੀ । ਅਦਾਨ ਪਹਾੜੀ, ਜਾਂ ਜੰਗਲਾਂ ਦੀ ਬੋਲੀ ਵਿੱਚ ਭੀ ਕਾਫ਼ੀ ਭੇਦ ਹੈ । ਇਸੇ ਕਰਕੇ
- “ਲਿੰਗਵਿਮਟਿਕ ਸਰਵੇ ਆਫ ਇੰਡੀਆ ਜਿਲਦ ੯, ਚੈਪਟਰ ' ੧ - Mਅਰਸਨ ।
- ...34