ਸਮੱਗਰੀ 'ਤੇ ਜਾਓ

ਪੰਨਾ:Alochana Magazine November 1961.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਾਕ੍ਰਿਤ ਦਾ ਸਮਾਨ ਪ੍ਰਭਾਵ ਪੰਜਾਬੀ ਉਤੇ ਹੈ, ਇਹ ਅਢੁਕਵਾਂ ਜਿਹਾ ਪ੍ਰਤੀਤ ਹੁੰਦਾ ਹੈ । ਮਹਾਰਾਸ਼ਟਰੀ ਪ੍ਰਕ੍ਰਿਤ ਵਿੱਚ ਲਿਆਉਣ’ ਦੇ ਅਰਥ ਲਈ 'ਘੋਨਾ’ ਸ਼ਬਦ ਵਰਤਿਆ ਜਾਂਦਾ ਹੈ । ਪੰਜਾਬ ਦੇ ਜ਼ਿਲਾ ਮੁਲਤਾਨ, ਬਹਾਵਲਪੁਰੀ ਜਾਂ ਸਿੰਧੀ ਵਿੱਚ ਇਸੇ ਸ਼ਬਦ ਨੂੰ ਨ’ ਕਰਕੇ ਬੋਲਦੇ ਹਨ ! ਇਸੇ ਤਰ੍ਹਾਂ ਇਸਤ੍ਰੀ ਦੇ ਅਰਥ ਵਿੱਚ ਮਹਾਰਾਸ਼ਟਰੀ ਪ੍ਰਾਕ੍ਰਿਤ ਦਾ ‘ਰ ਸ਼ਬਦ ਪੰਜਾਬੀ ਵਿੱਚ ‘ਰੰਨ’ ਕਰਕੇ ਵਰਤੀਂਦਾ ਹੈ । ਇਹੋ ਜਿਹੇ ਹੀ ਉਂਗਲੀਆਂ ਉੱਤੇ ਗਿਣੇ ਜਾ ਸਕਣ ਵਾਲੇ ਸ਼ਬਦ ਹੋਰ ਵੀ ਮਿਲ ਜਾਣਗੇ ਜਿਨ੍ਹਾਂ ਦੇ ਆਧਾਰ ਉਤੇ ਇਹ ਕਹਿ ਦੇਣਾ ਕਿ ਮਹਾਰਾਸ਼ਟਰੀ ਪਾਕਤ ਦਾ ਭੀ ਪ੍ਰਭਾਵ ਪੰਜਾਬੀ ਉਤੇ ਹੈ ਇੱਕ ਅਯੋਗ ਜਿਹੀ ਦਲੀਲ ਜਾਪਦੀ ਹੈ । ਬਾਹਰਲੇ ਆਰੀਆ ਜਿਹੜੇ ਕਿ ਪੰਜਾਬ ਦੇ ਪੂਰਬੀ ਭਾਗ ਵਿੱਚ ਵਸੇ, ਉਹਨਾਂ ਦੀ ਭਾਸ਼ਾ ਉਤੇ ਜ਼ੋਰਨੀ ਦਾ ਪ੍ਰਭਾਵ ਹੈ । ਬੌਰਮੈਨ ਪ੍ਰਾਕ੍ਰਿਤ ਦੇ ਅਨੇਕਾਂ ਸ਼ਬਦ ਪੰਜਾਬੀ ਵਿੱਚ ਪ੍ਰਚਲਿਤ ਹਨ । ਪੰਜਾਬੀ ਦੇ ਪ੍ਰਸਿੱਧ ਵਿਦਵਾਨਾਂ ਦੀ ਵਧੇਰੇ ਗਿਣਤੀ ਇਸ ਮਤ ਨੂੰ ਮੰਨਦੀ ਹੈ । ਪੰਜਾਬੀ ਵਿੱਚ ਜਿਹੜੀਆਂ ਥੋਹੜੀਆਂ ਜਿਹੀਆਂ ਤਬਦੀਲੀਆਂ ਹੋ ਗਈਆਂ ਹਨ, ਉਹ ਇਸ ਪ੍ਰਕਾਰ ਹਨ । ਰਕਤ ਤੋਂ ਰੱਤ, ਸਪਤ ਤੋਂ ਸੱਤ, ਅਸ਼ਟ ਤੋਂ ਅੱਠ, ਮਨੁੱਸ਼ ਤੋਂ ਮਨੁੱਖ, ਹਸਤ ਤੋਂ ਹਥ ਆਦਿ । ਅਸੀਂ ਇਸ ਸਿੱਟੇ ਤੇ ਪੁਜਦੇ ਹਾਂ ਕਿ ਪੰਜਾਬੀ ਉਤੇ ਜਿਤਨਾ ਪ੍ਰਭਾਵ ਪੈਸ਼ਾਚੀ ਪਾਕਤ ਦਾ ਹੈ, ਉਤਨਾ ਹੀ ਲਗ ਭਗ ਸ਼ੋਰਸੈਨੀ ਦਾ | ਸੋ ਇਹ ਮੰਨ ਲੈਣਾ ਹੀ ਮਾਣੀਕ ਅਤੇ ਨਿਆਏ ਪੁਤ ਹੋਵੇਗਾ ਕਿ ਪੰਜਾਬੀ ਉਤੇ ਦੋਵਾਂ ਪਾਕ੍ਰਿਤਾਂ--ਸ਼ੋਰਸੈਨੀ ਅਤੇ ਪੈਸਾਚੀ ਦਾ ਸਮਾਨ ਭਾਵ ਹੈ । ਕਿਸੇ ਸਮੇਂ ਜਿਸ ਤਰ੍ਹਾਂ ਵੈਦਿਕ ਭਾਸ਼ਾ ਵਿੱਚ ਸਾਹਿੱਤ ਰਚਨਾ ਹੋਈ ਉਸੇ ਤਰਾਂ ਕੁਝ ਕਾਲ ਉਪਰਾਂਤ ਵੱਖ ਵੱਖ ਪਾਕਿਤਾਂ ਵਿੱਚ ਭੀ ਸਾਹਿੱਤ ਲਿਖਿਆ ਜਾਣ ਲਗਾ । ਇਹ ਨਿਸਚੈ ਹੈ ਕਿ ਵਧੇਰੇ ਕਰਕੇ ਦੇਸ਼ ਵਿੱਚ ਦੋ ਭਾਸ਼ਾਵਾਂ ਪ੍ਰਚਲਿਤ ਰਹੀਆਂ, ਇੱਕ ਨਾਗਰਿਕ ਜਾਂ ਸਾਹਿੱਤਕ ਭਾਸ਼ਾ, ਅਤੇ ਦੂਜੀ ਲੌਕਿਕ ਭਾਸ਼ਾ ਜਦੋਂ ਸਾਹਿੱਤਕ ਭਾਸ਼ਾ ਅਪਭੰਸ਼ ਬਣ ਗਈ ਸੀ । ਪ੍ਰਾਕ੍ਰਿਤ ਭਾਸ਼ਾਵਾਂ ਦੇ ਵਿਗੜੇ ਹੋਏ ਰੂਪ ਨੂੰ ਹੀ ਅਪਭੰਸ਼ ਨਾਉਂ ਨਾਲ ਹੀ ਸਦਿਆ ਜਾਣ ਲਗਾ । ਪਹਿਲੀ ਸ਼ਤਾਬਦੀ ਦੇ ਵਿਦਵਾਨ ਪਾਤੰਜਲੀ ਨੇ ਅਪਣੇ ਮਹਾਂ ਭਾਸ਼ਯ' ਵਿੱਚ ਸਭ ਤੋਂ ਪਹਲਾਂ, ਅਪਭੰਸ਼ ਦਾ ਉਲੇਖ ਕੀਤਾ ਹੈ । ਉਹ ਅਪਭੰਸ਼ ਦੇ ਲੱਛਣ ਦਸਦੇ ਹੋਏ ਲਿਖਦੇ ਹਨ ਕਿ 'ਅਪਭੰਸ਼ ਉਹ ਸ਼ਬਦ ਹੈ, ਜਿਸ ਦੇ ਕਈ ਪ੍ਰਕਾਰ ਦੇ ਉਚਾਰਣ ਅਤੇ ਰੂਪ ਹੋਣ । ਅਪਭੰਸ਼ ਹੀ ਆਧੁਨਿਕ ਪਾਂਤਿਕ ਭਾਸ਼ਾਵਾਂ ਦੀ ਮਾਂ ਹੈ । ਅਖੀਰ ਭਾਸ਼ਾ, ਪਿਸ਼ਾਚ ਭਾਸ਼ਾ, ਭੂਤ ਭਾਸ਼ਾ, ਅਵਹ ਭਾਸ਼ਾ, ਜਟਕੀ ਇਤਿਆਦਿ ਪੰਜਾਬ ਦੀਆਂ ਅਪਭੰਸ਼ ਭਾਸ਼ਾਵਾਂ ਦੇ ਨਾਉਂ ਹਨ ।