ਪੰਨਾ:Alochana Magazine November 1961.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਬਣਨ ਵਾਲੀਆਂ ਦੇਸੀ ਭਾਸ਼ਾਵਾਂ ਨੂੰ ਕਈ ਵਿਦਵਾਨ ਆਰੀਆ ਭਾਸ਼ਵਾਂ ਦੇ ਨਾਂ ਨਾਲ ਸਦਦੇ ਹਨ । ਇਹ ਜਾਣ ਲੈਣਾ ਜ਼ਰੂਰੀ ਹੈ ਕਿ ਇਹ ਆਰੀਆ ਭਾਸ਼ਾਵਾਂ ਵਧੇਰੇ ਕਰਕੇ ਕਿਥੇ ਕਿਥੇ ਬੋਲੀਆਂ ਜਾਂਦੀਆਂ ਹਨ । ਮੱਧ ਦੇਸ਼ ਦੀ ਭਾਸ਼ਾ ਉਤਰੀ ਭਾਰਤ ਦੇ ਮੱਧ ਵਿੱਚ ਅਤੇ ਉਸ ਦੇ ਚਾਰ ਚੁਫੇਰੇ ਫੈਲੀ ਹੋਈ ਹੈ । ਸਾਧਾਰਣ ਤੌਰ ਤੇ ਇਸ ਨੂੰ ਪੱਛਮੀ ਹਿੰਦੀ ਕਿਹਾ ਜਾਂਦਾ ਹੈ , ਬਾਂਗਰੂ, ਬ੍ਰਜ ਭਾਸ਼ਾ, ਕਨੌਜੀ, ਅਤੇ ਬੰਧੇਲਖੰਡੀ ਭਾਸ਼ਾਵਾਂ ਇਸ ਦੇ ਹੀ ਹੇਠਾਂ ਹਨ । ਬਾਂਗਰੂ ਭਾਸ਼ਾ ਜਮਨਾ ਦੇ ਪੱਛਮ ਵਿੱਚ ਪੂਰਬ-ਦੱਖਣ-ਪੰਜਾਬ ਦੀ ਅਤੇ ਰਾਜਸਥਾਨੀ ਬੋਲੀਆਂ ਹਨ । ਪੱਛਮੀ ਹਿੰਦੀ ਆਧੁਨਿਕ ਕਾਲ ਦੀ “ਖੜੀ ਬੋਲੀ ਕਹਾਉਂਦੀ ਹੈ | ਬਾਂਗਰੂ ਭਾਸ਼ਾ ਬਾਂਗਰ ਪ੍ਰਾਂਤ ਦੀ ਬੋਲੀ ਹੈ ਜੋ ਇਸ ਨੂੰ ਹਰਿਆਨੀ ਭਾਸ਼ਾ ਭੀ ਕਿਹਾ ਜਾਂਦਾ ਹੈ । (ਕਰਨਾਟਕ’ ਵਿੱਚ ਇਹ ਭਾਸ਼ਾ ਜਾਟ ਅਖਵਾਉਂਦੀ ਹੈ ਕਿਉਂਕਿ ਉਥੇ ਜੱਟ ਲੋਕ ਇਸ ਬੋਲੀ ਨੂੰ ਬਲਦੇ ਹਨ । ਅਸੀਂ ਦੇਖ ਚੁਕੇ ਹਾਂ ਕਿ ਅਪਭੰਸ਼ ਭਾਸ਼ਾਵਾਂ ਆਧੁਨਿਕ ਬੋਲੀਆਂ ਦੀਆਂ ਮਾਵਾਂ ਹਨ । ਪੰਜਾਬ ਪ੍ਰਾਂਤ ਦੀਆਂ ਬੋਲੀਆਂ ਤੋਂ ਸਪਸ਼ਟ ਜਾਪਦਾ ਹੈ ਕਿ ਜਿਹੜੀ ਭਾਸ਼ਾ ਪ੍ਰਚੱਲਿਤ ਸੀ ਉਸ ਉਤੇ ਅਭੀਰ, ਅਹੀਰ ਗੁਜਰ ਜਾਟ, ਗੱਖੜ, ਕੈਕੇਯ, ਨੱਟ ਅਤੇ ਅਨੇਕ ਯੂਨਾਨੀ ਸੀਥਆਨ, ਹੁਣ, ਸ਼ੱਕ, ਕੁਸ਼ਾਨ, ਈਰਾਨੀ, ਆਦਿ ਲੋਕਾਂ ਦੀਆਂ ਬੋਲੀਆਂ ਦਾ ਪ੍ਰਭਾਵ ਪਇਆ ! ਜਦ ਮੁਸਲਮਾਨਾਂ ਦੇ ਹਮਲੇ ਸ਼ੁਰੂ ਹੋਏ, ਉਸ ਕਾਲ ਵਿੱਚ ਤਾਂ ਪੰਜਾਬੀ ਦਾ ਰੂਪ ਹੋਰ ਭੀ ਅੱਡਰਾ ਹੋ ਗਇਆ ਅਤੇ ਪੰਜਾਬੀ ਵਿੱਚ ਤੁਰਕੀ, ਅਰਬੀ, ਫਾਰਸੀ, ਬਲੋਚੀ' ਆਦਿ ਕਈ ਭਾਸ਼ਾਵਾਂ ਦੇ ਸ਼ਬਦ ਮਿਲ ਜੁਲ ਗਏ । ਪੁਰਤਗਾਲੀਆਂ, ਫ਼ਰਾਂਸੀਸੀਆਂ, ਡੱਚਾਂ, ਅਤੇ ਅੰਗਰੇਜ਼ਾਂ ਦੇ ਭੀ ਕਈ ਸ਼ਬਦ ਪੰਜਾਬੀ ਨੇ ਅਪਣੇ ਵੱਖਰੇ ਰੂਪ ਵਿੱਚ ਬੋਲ ਕੇ ਹਜ਼ਮ ਕੀਤੇ । ਸੋ ਅਜ ਦੀ ਪੰਜ ਬੀ ਇਨਾਂ ਸਾਰੀਆਂ ਬੋਲੀਆਂ ਦੀ ਇੱਕ ਮਿਲੀ ਜੁਲੀ ਸੰਯੁਕਤ ਭਾਸ਼ਾ ਬਣ ਗਈ । | ਪੰਜਾਬੀ ਭਾਸ਼ਾ ਹਿੰਦੀ ਦੇ ਉਤਰ ਪੱਛਮ ਵੇਲੇ ਬੋਲੀ ਜਾਂਦੀ ਹੈ । ਪੂਰਬੀ ਪੰਜਾਬ ਵਿੱਚ ਹਿੰਦੀ ਨਾਲ ਰਲਦੀ ਮਿਲਦੀ ਪੰਜਾਬੀ ਹੈ ਅਤੇ ਪੱਛਮੀ ਪੰਜਾਬ ਵਿੱਚ ਹੁੰਦੀ ਹੈ, ਜਿਹੜੀ ਕਿ ਵੱਖੋ ਵੱਖ ਰੰਗਾਂ ਵਿੱਚ ਸੱਜਿਤ ਹੈ । ਪੰਜਾਬੀ ਦੇ ਵਰਣ ਜਾ ਅੱਖਰ ਰਾਜਪੂਤਾਨੇ ਦੀ ਮਹਾਜਨੀ ਭਾਵ ਲੰਡੇ, ਕਸ਼ਮੀਰ ਦੀ ਸ਼ਾਰਦਾ, ਅਤੇ ਯੂਨਾਨੀ ਲਿਪੀ ਨਾਲ ਵਧੇਰੇ ਮਿਲਦੇ ਹਨ । ਪੰਜਾਬੀ ਲਿੱਪੀ ਵਿੱਚ ਸ਼ੁਰ ਤਿੰਨ ਹਨ ਵਅੰਜਨ ਅਨੇਕ, ਜਿਹੜੇ ਵੱਖੋ ਵੱਖ ਢੰਗਾਂ ਨਾਲ ਲਿਖੇ ਜਾਂਦੇ ਹਨ । ਸਿੱਖਾਂ ਜਾ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਨੇ ਇਸਦਾ ਨਿਰਮਾਣ ਜਾਂ ਸੋਧ ੧੮ ਵਿਚ ਕੀਤਾ । ਇਸੇ ਕਰਕੇ ਇਸ ਨੂੰ ਗੁਰਮੁਖੀ ਕਹਿਆ ਜਾਂਦਾ ਹੈ । ਲਿਪੀ ਸਾਰੀਆਂ ਥਾਵਾਂ ਉਤੇ ਇਕੋ ਢੰਗ ਨਾਲ ਲਿਖੀ ਜਾਂਦੀ ਹੈ । ਬੋਲੀ